ਗਾਇਕ ਬਲਵੀਰ ਸ਼ੇਰਪੁਰੀ ਨੇ ਬੱਚਿਆਂ ਨਾਲ ਮਨਾਇਆ ਜਨਮਦਿਨ
ਨਵਾਂ ਨਨਕਾਣਾ ਚੈਰੀਟੇਬਲ ਸਕੂਲ ਵਿੱਚ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਬੱਚਿਆਂ ਨਾਲ ਮਨਾਇਆ ਜਨਮਦਿਨ
Publish Date: Tue, 05 May 2026 10:07 PM (IST)
Updated Date: Tue, 05 May 2026 10:08 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਜਨਮਦਿਨ ਨਵਾਂ ਨਨਕਾਣਾ ਚੈਰੀਟੇਬਲ ਸਕੂਲ, ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਭੂਸ਼ਨ ਪਾਸਵਾਨ ਨੇ ਕਿਹਾ ਕਿ ਬਲਵੀਰ ਸ਼ੇਰਪੁਰੀ ਵਰਗੇ ਕਲਾਕਾਰ ਬਹੁਤ ਘੱਟ ਹੁੰਦੇ ਹਨ ਜੋ ਕੁਦਰਤ ਤੇ ਮਨੁੱਖਤਾ ਨਾਲ ਸੱਚਾ ਪਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੇਰਪੁਰੀ ਆਪਣੇ ਗੀਤਾਂ ਵਿਚ ਵਾਤਾਵਰਨ ਦੀ ਸੰਭਾਲ ਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਹਮੇਸ਼ਾ ਪ੍ਰਮੁੱਖਤਾ ਦਿੰਦੇ ਹਨ। ਇਸ ਮੌਕੇ ਬੱਚਿਆਂ ਤੇ ਟੀਚਰ ਸਟਾਫ ਵੱਲੋਂ ਗਾਇਕ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਗਾਇਕ ਬਲਵੀਰ ਸ਼ੇਰਪੁਰੀ ਨੇ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ, ਉਸਤਾਦ ਸੰਗੀਤਕਾਰ ਹਰਭਜਨ ਹਰੀ, ਸਕੂਲ ਸਟਾਫ, ਬੱਚਿਆਂ, ਕਲਾਕਾਰਾਂ, ਗੀਤਕਾਰਾਂ, ਪੱਤਰਕਾਰਾਂ ਤੇ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀ ਸਰੋਤਿਆਂ ਵੱਲੋਂ ਮਿਲੀਆਂ ਮੁਬਾਰਕਾਂ ਲਈ ਧੰਨਵਾਦ ਪ੍ਰਗਟ ਕੀਤਾ। ਇਸ ਸਮਾਗਮ ਦੌਰਾਨ ਕੇਵਲ ਕ੍ਰਿਸ਼ਨ ਗੁਲਾਟੀ, ਬਲਜੀਤ ਕੌਰ, ਪ੍ਰਮਜੀਤ ਕੌਰ, ਜਸਮੀਨ ਕੌਰ, ਰਵਿੰਦਰ ਕੌਰ, ਮੈਡਮ ਮੀਨਾ ਤੇ ਹਰਮਨ ਸ਼ੇਰਪੁਰੀ ਸਮੇਤ ਹੋਰ ਹਾਜ਼ਰ ਸਨ।