ਲੋਕ ਸ਼ਾਇਰ ਜਗਦੀਸ਼ ਰਾਣਾ ਸਨਮਾਨਿਤ ਫਗਵਾੜਾ ਵਿਖੇ ਅੰਤਰਰਾਸ਼ਟਰੀ ਸਨਮਾਨ ਸਮਾਰੋਹ ਤੇ ਕਾਵਿ ਸੰਮੇਲਨ ਦੌਰਾਨ ਲੋਕ ਸ਼ਾਇਰ ਜਗਦੀਸ਼ ਰਾਣਾ ਸਨਮਾਨਿਤ
Publish Date: Mon, 27 Jul 2026 07:28 PM (IST)
Updated Date: Mon, 27 Jul 2026 07:30 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਵਿਖੇ ਕਰਵਾਏ ਅੰਤਰਰਾਸ਼ਟਰੀ ਸਨਮਾਨ ਸਮਾਰੋਹ ਤੇ ਕਵਿ ਸੰਮੇਲਨ ਦੌਰਾਨ ਜਿੱਥੇ ਉੱਘੀਆਂ ਸਾਹਿਤਕ ਤੇ ਪੱਤਰਕਾਰਤਾ ਦੇ ਖੇਤਰ ਦੀਆਂ ਅਜ਼ੀਮ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਵੀ ਸਮਾਗਮ ਦੌਰਾਨ ਵਿਸ਼ੇਸ ਸਨਮਾਨ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਅਦਾਰਾ ਪੰਜਾਬੀ ਸਾਂਝ ਜਰਮਨੀ ਕੈਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਕਲਮਕਾਰ ਪਵਨ ਪ੍ਰਵਾਸੀ ਵੱਲੋਂ ਡਾ. ਬੀਆਰ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ, ਗੁਰਚਰਨ ਕੌਰ ਕੋਚਰ, ਸੰਪਾਦਕ ਪਵਨ ਪ੍ਰਵਾਸੀ, ਸਵਰਨ ਸਿੰਘ ਟਹਿਣਾ, ਹਰਮਨ ਕੌਰ ਥਿੰਦ, ਸੁਸ਼ੀਲ ਦੁਸਾਂਝ, ਦਰਸ਼ਨ ਸਿੰਘ ਬੁੱਟਰ ਆਦਿ ਸ਼ਾਮਲ ਹੋਏ। ਇਸ ਮੌਕੇ ਸਵਰਣ ਸਿੰਘ ਟਹਿਣਾ, ਹਰਮਨ ਕੌਰ ਥਿੰਦ, ਪਵਨ ਪ੍ਰਵਾਸੀ, ਸੁਸ਼ੀਲ ਦੁਸਾਂਝ, ਦਰਸ਼ਨ ਸਿੰਘ ਬੁੱਟਰ, ਪ੍ਰੋ. ਸੰਧੂ ਵਰਿਆਣਵੀ, ਜਗਦੀਸ਼ ਰਾਣਾ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਵਰਣ ਸਿੰਘ ਟਹਿਣਾ ਤੇ ਹਰਮਨ ਕੌਰ ਥਿੰਦ ਨੂੰ ਸਰਵੋਤਮ ਪੰਜਾਬੀ ਪੱਤਰਕਾਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਪ੍ਰੋ. ਸੰਧੂ ਵਰਿਆਣਵੀ, ਜਗਦੀਸ਼ ਰਾਣਾ, ਕਰਮਜੀਤ ਸਿੰਘ ਨੂਰ, ਰਾਮ ਲਾਲ ਭਗਤ, ਸਤਵੀਰ ਸਿੰਘ, ਬਲਵੀਰ ਬੱਬੀ, ਜਗਜੀਤ ਬਾਰੂ, ਪਰਮਜੀਤ ਸਿੰਘ, ਰਾਮ ਪ੍ਰਕਾਸ਼ ਟੋਨੀ, ਲਾਡੀ ਭੁੱਲਰ, ਸਰਬਜੀਤ ਕੌਰ ਢਿੱਲੋਂ, ਐਡਵੋਕੇਟ ਤ੍ਰਿਪਤਾ ਬਰਮੌਤਾ, ਰਜਨੀ ਵਾਲੀਆ, ਰਾਜ ਸੰਧੂ, ਦਲਜੀਤ ਮਹਿੰਮੀ, ਕੇ ਸਾਧੂ ਸਿੰਘ, ਨੱਕਾਸ਼ ਚਿੱਤੇਵਾਲੀ, ਹਰਦਿਆਲ ਹੁਸ਼ਿਆਰਪੁਰੀ, ਅਵਿਨਾਸ਼, ਕੁਲਦੀਪ ਸਾਹਿਬ, ਮੂਲ ਚੰਦ ਸ਼ਰਮਾ, ਗੁਰਮੀਤ ਪਲਾਹੀ, ਧਰਮਿੰਦਰ ਮਸਾਣੀ, ਜਸਵਿੰਦਰ ਸਿੰਘ ਰੁਪਾਲ ਸਹਿ ਸੰਪਾਦਕ, ਗੁਰਪ੍ਰੀਤ ਸਿੰਘ ਰੋਪੜ, ਰਾਜਿੰਦਰ ਰਾਣੀ, ਗੁਰਲੀਨ ਸੱਗੂ, ਬਲਜੀਤ ਕੌਰ ਤੇ ਹੋਰ ਕਵੀਆਂ ਨੇ ਆਪੋ-ਆਪਣੀਆਂ ਤਾਜ਼ਾ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ। ਅਦਾਰੇ ਵੱਲੋਂ ਕਵੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਸਾਡੇ ਪ੍ਰਵਾਸੀ ਪੰਜਾਬੀ ਭਾਵੇਂ ਵਿਦੇਸ਼ ਵਿਚ ਰਹਿ ਰਹੇ ਨੇ ਪਰ ਉਹ ਆਪਣੀ ਪੰਜਾਬੀ ਮਾਂ ਬੋਲੀ ਨੂੰ ਭੁੱਲੇ ਨਹੀਂ। ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਸਾਨੂੰ ਸਾਹਿਤਕਾਰਾਂ ਨੂੰ ਇਹੋ-ਜਿਹੇ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ। ਸਟੇਜ ਸਕੱਤਰ ਦੀ ਭੂਮਿਕਾ ਰੋਮੀ ਘੜਾਮ ਨੇ ਬਾਖੂਬੀ ਨਿਭਾਈ।