ਐਲੀਮੈਂਟਰੀ ਸਕੂਲ ਸ਼ੇਖੂਪੁਰ ’ਚ ਮੈਗਾ ਪੀਟੀਐੱਮ ਦਾ ਆਯੋਜਨ
ਐਲੀਮੈਂਟਰੀ ਸਕੂਲ ਸ਼ੇਖੂਪੁਰ ਵਿੱਚ ਐੱਫ.ਐੱਲ.ਐੱਨ ਮੇਲਾ, ਗ੍ਰੈਜੂਏਸ਼ਨ ਸੈਰਾਮਨੀ ਅਤੇ ਮੈਗਾ ਪੀ.ਟੀ.ਐੱਮ ਦਾ ਆਯੋਜਨ
Publish Date: Sun, 29 Mar 2026 07:49 PM (IST)
Updated Date: Sun, 29 Mar 2026 07:50 PM (IST)

ਅਮਰੀਕ ਮੱਲ੍ਹੀ/ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ-ਨਿਰਦੇਸ਼ਾਂ ਤੇ ਰਜੇਸ਼ ਕੁਮਾਰ ਬੀਪੀਈਓ ਕਪੂਰਥਲਾ-1 ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ, ਬਲਾਕ ਕਪੂਰਥਲਾ-1 ਵਿਖੇ ਮੈਗਾ ਪੀਟੀਐੱਮ, ਐੱਫਐੱਲਐੱਨ ਮੇਲਾ ਤੇ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕਰਵਾਇਆ ਗਿਆ। ਮਾਪੇ-ਅਧਿਆਪਕ ਮਿਲਣੀ ਸਮਾਗਮ ਦੌਰਾਨ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਇਸ ਮੌਕੇ ਉਨ੍ਹਾਂ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਨਵੇਂ ਵਿੱਦਿਅਕ ਸ਼ੈਸ਼ਨ 2026-27 ਦੌਰਾਨ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ ਜਾਵੇ। ਸਕੂਲ ਮੁਖੀ ਜੈਮਲ ਸਿੰਘ, ਸੈਂਟਰ ਹੈੱਡ ਟੀਚਰ ਸ਼ੇਖੂਪੁਰ ਨੇ ਸਕੂਲ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੀ ਇਸ ਮਾਪੇ-ਅਧਿਆਪਕ ਮਿਲਣੀ ਦੌਰਾਨ ਜਿਥੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਹੈ, ਉਥੇ ਹੀ ਸਕੂਲ ਅਧਿਆਪਕਾਂ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਮਾਰਚ-2026 ਦੌਰਾਨ ਹੋਈਆਂ ਸਾਲਾਨਾ ਪ੍ਰੀਖਿਆਵਾਂ ਦੇ ਮੁਲਾਂਕਣ ਸਬੰਧੀ ਨਤੀਜਾ ਐਲਾਨਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਕੂਲ ਨੂੰ ਜ਼ਿਲ੍ਹੇ ਵਿਚੋਂ ‘ਬੈਸਟ ਸਕੂਲ ਐਵਾਰਡ’ ਮਿਲਣ ਉਪਰੰਤ ਪ੍ਰਾਪਤ ਗ੍ਰਾਂਟ ਨਾਲ ਸਕੂਲ ਅੰਦਰਲੇ ਰਸਤਿਆਂ ’ਤੇ ਇੰਟਰਲਾਕ ਟਾਈਲ ਲਗਾ ਦਿੱਤੀ ਗਈ ਹਨ, ਜੋ ਸਕੂਲ ਦੀ ਦਿੱਖ ਤੇ ਸੁੰਦਰਤਾਂ ਵਿਚ ਹੋਰ ਵਾਧਾ ਕਰੇਗੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਤੇ ਸਮਾਗਮ ਦੇ ਅੰਤ ਵਿਚ ਸਲਾਨਾ ਪ੍ਰੀਖਿਆਂ ਦੌਰਾਨ ਵਿਸ਼ੇਸ਼ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਨੀਤੂ ਆਨੰਦ, ਰਚਨਾਪੁਰੀ, ਕੁਲਦੀਪ ਕੌਰ, ਸ਼ੈਲਜ਼ਾ ਸ਼ਰਮਾ, ਕਮਲਦੀਪ ਬਾਵਾ, ਮੋਨਿਕਾ ਅਰੋੜਾ, ਮਮਤਾ ਦੇਵੀ, ਮਨਮੋਹਨ ਕੌਰ, ਮੰਜੂਰਾਣੀ, ਬਰਿੰਦਾ ਸ਼ਰਮਾ, ਸ਼ਮਾ ਰਾਣੀ, ਸਰੋਜ ਸਮੇਤ ਐੱਸ.ਐੱਮ.ਸੀ. ਮੈਬਰਜ਼ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ।