ਐੱਲਆਈਸੀ ਬ੍ਰਾਂਚ ਕਪੂਰਥਲਾ ਵਿਖੇ ਝੰਡਾ ਲਹਿਰਾਇਆ 80ਵੇਂ ਸਵਤੰਤਰ ਦਿਵਸ ਮੌਕੇ ਐਲ .ਆਈ. ਸੀ ਬ੍ਰਾਂਚ ਕਪੂਰਥਲਾ ਵਿਖੇ ਝੰਡਾ ਲਹਿਰਾਇਆ
Publish Date: Sun, 16 Aug 2026 06:31 PM (IST)
Updated Date: Sun, 16 Aug 2026 06:33 PM (IST)
---ਦੇਸ਼ ਭਗਤਾਂ ਦੀਆਂ ਜੀਵਨੀਆਂ ਤੇ ਵਿਚਾਰਧਾਰਾਵਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸ੍ਰੋਤ : ਕਾਲੜਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੇਸ਼ ਭਗਤਾਂ ਦੀਆਂ ਕੁਰਬਾਨੀਆਂ, ਜੀਵਨੀਆਂ ਤੇ ਵਿਚਾਰਧਾਰਾਵਾਂ ਨੂੰ ਸਮਝਣ ਤੇ ਸੰਦੇਸ਼ਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਸਿਰਫ਼ ਆਪਣੇ ਅਧਿਕਾਰਾਂ ਪ੍ਰਤੀ ਹੀ ਨਹੀਂ, ਸਗੋਂ ਫਰਜ਼ਾਂ ਦੀ ਪਛਾਣ ਵੀ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਬ੍ਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਨੇ 80ਵੇ ਆਜ਼ਾਦੀ ਦਿਵਸ ਮੌਕੇ ਕਪੂਰਥਲਾ ਸ਼ਾਖਾ ਵਿਖੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵਿਚ ਸੁਖਵਿੰਦਰ ਸਿੰਘ ਵਿਕਾਸ ਅਧਿਕਾਰੀ, ਸੁਮਿਤ ਮਾਹਨਾ ਤੇ ਮੈਡਮ ਸ਼ਵੇਤਾ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਸੀ, ਉਥੇ ਅਨਿਆਂ, ਅਧਰਮ, ਗਰੀਬੀ ਤੇ ਨਾਬਰਾਬਰੀ ਤੋਂ ਵੀ ਨਿਜਾਤ ਦਿਵਾਉਣਾ ਚਾਹੁੰਦੇ ਸੀ। ਸਾਨੂੰ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਵੀ ਸਮਝਣਾ ਪਵੇਗਾ। ਸਮਾਗਮ ਦੌਰਾਨ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਹਾਜ਼ਰ ਮੈਂਬਰਾਂ ਨੂੰ ਆਜਾਦੀ ਦਿਵਸ ਦੀ ਵਧਾਈ ਦਿੰਦਿਆਂ ਨਿਗਮ ਵੱਲੋਂ ਜਾਰੀ ਨਵੀਆਂ ਸਕੀਮਾਂ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਬੀਮਾ ਅਫਸਰਾਂ ਤੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦਿਆਲ ਸਿੰਘ, ਅਮਿਤ ਸੋਨੀ, ਚੀਫ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ, ਰਾਕੇਸ਼ ਕੁਮਾਰ ਵਿਕਾਸ ਅਧਿਕਾਰੀ, ਹਰਮੀਤ ਸਿੰਘ, ਨਰਿੰਦਰਜੀਤ ਸਿੰਘ ਚੰਦੀ, ਧੰਨਪ੍ਰੀਤ ਸਿੰਘ ਭਾਟੀਆ,ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਗਿਆਨ ਸਿੰਘ, ਰਣਜੀਤ ਸਿੰਘ, ਰਜਿੰਦਰ ਸਿੰਘ, ਬਲਬੀਰ ਸਿੰਘ ਰਾਣਾ, ਕਵਲ ਰਾਵਲ, ਮੋਹਨ ਸਿੰਘ, ਚੰਦਨ ਗੁਪਤਾ, ਅਭਿਸ਼ੇਕ ਕੁਮਾਰ, ਸ਼ਵੇਤਾ ਵਿਕਾਸ ਅਧਿਕਾਰੀ, ਸੁਮਿਤ ਮਾਹਨਾ, ਧੰਨਪ੍ਰੀਤ ਸਿੰਘ ਭਾਟੀਆ, ਪ੍ਰਭਦੀਪ ਸਿੰਘ, ਸੰਦੀਪ ਸਿੰਘ ਸਮੇਤ ਸਮੂਹ ਬੀਮਾ ਅਫਸਰ ਤੇ ਅਧਿਕਾਰ ਹਾਜ਼ਰ ਸਨ।