ਬਿਜਲੀ ਵਿਭਾਗ ਦੇ ਪੰਜ ਅਧਿਕਾਰੀਆਂ ਦਾ ਕੀਤਾ ਧੰਨਵਾਦ 5 ਪ੍ਰਮੁੱਖ ਅਧਿਕਾਰੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਉਹਨਾਂ ਦਾ ਕੀਤਾ ਗਿਆ ਧੰਨਵਾਦ
Publish Date: Thu, 27 Aug 2026 07:12 PM (IST)
Updated Date: Thu, 27 Aug 2026 07:13 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਕ ਡਾ. ਐੱਚਐੱਸ ਬਾਵਾ ਚੇਅਰਮੈਨ ਅਜੀਤ ਨਗਰ ਵੈੱਲਫੇਅਰ ਸੋਸਾਇਟੀ ਕਪੂਰਥਲਾ ਦੀ ਅਗਵਾਈ ਵਿੱਚ ਸੋਸਾਇਟੀ ਦੀ ਟੀਮ ਵੱਲੋਂ ਬਿਜਲੀ ਵਿਭਾਗ ਦੇ 5 ਅਧਿਕਾਰੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਉਨ੍ਹਾਂ ਦੇ ਦਫਤਰ ਵਿਖੇ ਜਾ ਕੇ ਧੰਨਵਾਦ ਕੀਤਾ ਗਿਆ। ਉੱਕਤ ਅਧਿਕਾਰੀਆਂ ਵੱਲੋਂ ਜਦੋਂ ਦਾ ਚਾਰਜ ਸੰਭਾਲਿਆ ਹੈ, ਉਦੋਂ ਤੋਂ ਹੀ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਤੇ ਬਿਜਲੀ ਨਾਲ ਸੰਬੰਧਤ ਕਾਰਜਾਂ ਵਿੱਚ ਕਾਫੀ ਸੁਧਾਰ ਹੋਇਆ ਹੈ, ਜਿਵੇਂ ਕਿ ਮੁਹੱਲਾ ਅਜੀਤ ਨਗਰ ਵਿਖੇ 100 ਕੇਬੀ ਦੀ ਜਗ੍ਹਾ ਦਾ 200 ਕੇਬੀ ਦਾ ਟਰਾਂਸਫਾਰਮਰ ਲਗਾਇਆ ਗਿਆ, ਜਿਸ ਨਾਲ ਅਜੀਤ ਨਗਰ ਦੇ ਇਲਾਕਾ ਵਾਸੀਆਂ ਦੀ ਬਹੁਤ ਸਾਲਾਂ ਤੋਂ ਪੁਰਾਣੀ ਸਮੱਸਿਆ, ਸੋਂਧੀ ਸਾਹਿਬ ਨੂੰ ਮਿਲਣ ਉਪਰੰਤ 48 ਘੰਟੇ ਵਿੱਚ ਹੱਲ ਹੋ ਗਈ। ਪਿਛਲੇ ਲੰਮੇ ਸਮੇਂ ਤੋਂ ਇਹ ਟਰਾਂਸਫਾਰਮਰ ਵਾਰ-ਵਾਰ ਜ਼ਿਆਦਾ ਲੋਡ ਪੈਣ ਕਾਰਨ ਸੜ ਜਾਂਦਾ ਸੀ, ਖਰਾਬ ਹੋ ਜਾਂਦਾ ਸੀ ਤੇ ਬਿਜਲੀ ਵਿਭਾਗ ਵੱਲੋਂ ਵਾਰ-ਵਾਰ ਇਹ ਟਰਾਂਸਫਾਰਮਰ ਬਦਲਿਆ ਜਾਂਦਾ ਸੀ ਤੇ ਉਸ ਸਮੇਂ ਅਜੀਤ ਨਗਰ ਦੇ ਵਾਸੀਆਂ ਨੂੰ ਬਿਜਲੀ ਨਾ ਹੋਣ ਕਾਰਨ ਬਹੁਤ ਜ਼ਿਆਦਾ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਸੀ। ਇਸ ਟਰਾਂਸਫਾਰਮਰ ਦੇ ਲੱਗਣ ਨਾਲ ਅਜੀਤ ਨਗਰ ਦੇ ਇਲਾਕਾ ਨਿਵਾਸੀਆਂ ਨੂੰ ਸੁੱਖ ਦਾ ਸਾਹ ਮਿਲਿਆ ਹੈ। ਇਸ ਮੌਕੇ ਡਾ. ਐੱਸਪੀ ਸੋਂਧੀ ਡਿਪਟੀ ਚੀਫ਼ ਇੰਜੀਨੀਅਰ, ਭਾਰਤ ਅਨੰਦ ਐਕਸੀਅਨ, ਦਵਿੰਦਰ ਸਿੰਘ ਐਕਸੀਅਨ, ਨਵਰੂਪ ਸਿੰਘ ਕੌਸ਼ਲ ਐੱਸਡੀਓ, ਮੁਨੀਸ਼ ਕੁਮਾਰ ਦੀ ਵਧੀਆ ਕਾਰਗੁਜ਼ਾਰੀ ਲਈ ਤਹਿ ਦਿਲ ਤੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਡਾ. ਐੱਚਐੱਸ ਬਾਵਾ ਪ੍ਰਧਾਨ ਸੁਰਿੰਦਰ ਕੁਮਾਰ ਜਨਰਲ ਸਕੱਤਰ ਮੱਖਣ ਸਿੰਘ, ਪ੍ਰਿੰਸੀਪਲ ਸੈਣੀ ਸਾਹਿਬ, ਡਾ. ਸੈਮ ਚੇਅਰਮੈਨ ਭਲਾਈ ਬੋਰਡ ਕਪੂਰਥਲਾ, ਸੂਬੇਦਾਰ ਸੁੱਚਾ ਸਿੰਘ, ਜਸਬੀਰ ਸਿੰਘ, ਸੁਰਿੰਦਰ ਪੱਡਾ, ਹਰਪਾਲ ਸਿੰਘ, ਪ੍ਰਤਾਪ ਸਿੰਘ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।