ਖੱਤਰੀ ਸਮਾਜ ਵੈੱਲਫੇਅਰ ਸੋਸਾਇਟੀ ਨੇ ਦਿੱਤੀ ਆਰਥਿਕ ਸਹਾਇਤਾ
ਖੱਤਰੀ ਸਮਾਜ ਵੈਲਫੇਅਰ ਸੋਸਾਇਟੀ ਫਗਵਾੜਾ (ਰਜਿ.) ਵੱਲੋਂ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਕੀਤੀ ਗਈ ਆਰਥਿਕ ਸਹਾਇਤਾ
Publish Date: Tue, 03 Nov 2026 06:37 PM (IST)
Updated Date: Tue, 03 Nov 2026 06:38 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਯੂਥ ਵਾਇਸ ਫਾਊਂਡੇਸ਼ਨ ਸੋਸਾਇਟੀ ਤੇ ਖੱਤਰੀ ਸਮਾਜ ਵੈੱਲਫੇਅਰ ਸੋਸਾਇਟੀ ਫਗਵਾੜਾ (ਰਜਿ.) ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਮੌਕੇ ਨੇਕ ਉਪਰਾਲਾ ਕੀਤਾ ਗਿਆ। ਇਸ ਮੌਕੇ ਸੰਸਥਾਵਾਂ ਵੱਲੋਂ ਪਰਿਵਾਰ ਨੂੰ ਵਿਆਹ ਲਈ ਲੋੜੀਂਦਾ ਸਮਾਨ ਭੇਟ ਕੀਤਾ ਗਿਆ ਤੇ ਨਾਲ ਹੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਸ ਉਪਰਾਲੇ ਦਾ ਮੁੱਖ ਮਕਸਦ ਲੋੜਵੰਦ ਪਰਿਵਾਰ ਦੀ ਮਦਦ ਕਰਨਾ ਤੇ ਧੀ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਆਪਣਾ ਯੋਗਦਾਨ ਪਾਉਣਾ ਸੀ। ਇਸ ਮੌਕੇ ਖੱਤਰੀ ਸਮਾਜ ਵੈੱਲਫੇਅਰ ਸੋਸਾਇਟੀ ਫਗਵਾੜਾ (ਰਜਿ.) ਦੇ ਪ੍ਰਧਾਨ ਰਮਨ ਨੇਹਰਾ, ਯੂਥ ਵਾਇਸ ਫਾਊਂਡੇਸ਼ਨ ਸੋਸਾਇਟੀ ਦੇ ਜ਼ਿਲ੍ਹਾ ਇੰਚਾਰਜ ਨੰਦ ਸੋਨੀ ਤੇ ਅਮਰਜੀਤ ਸਿੰਘ ਬਸੂਟਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਸਮਾਜ ਦੇ ਹਰ ਸਮਰੱਥ ਵਿਅਕਤੀ ਤੇ ਸੰਸਥਾ ਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਜਿਹੇ ਸਮਾਜ ਸੇਵੀ ਉਪਰਾਲਿਆਂ ਨਾਲ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਸਹਾਰਾ ਮਿਲਦਾ ਹੈ, ਉੱਥੇ ਹੀ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸੇਵਾ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ।