ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਮਾਸਿਕ ਮੀਟਿੰਗ ਸੋਧ ਫਾਈਲ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਵੱਲੋਂ ਕੀਤੀ ਗਈ ਮਾਸਿਕ ਮੀਟਿੰਗ
Publish Date: Thu, 05 Nov 2026 10:09 PM (IST)
Updated Date: Thu, 05 Nov 2026 10:11 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਵੱਲੋਂ ਮਾਸਿਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਭਰਵੀਂ ਸ਼ਮੂਲੀਅਤ ਦੱਸਦੀ ਹੈ ਕਿ ਲੋਕਾਂ ਵਿਚ ਮੌਜੂਦਾ ਸਰਕਾਰ ਵਿਰੁੱਧ ਕਿੰਨਾਂ ਗੁੱਸਾ ਹੈ। ਮੀਟਿੰਗ ਵਿਚ ਮੁੱਖ ਬੁਲਾਰਿਆਂ ਜਿਨ੍ਹਾਂ ਵਿਚ ਵਿਨੋਦ ਕਪੂਰ, ਸੁੱਚਾ ਸਿੰਘ ਸੁਲਤਾਨਪੁਰ ਲੋਧੀ, ਤਰਲੋਚਨ ਸਿੰਘ ਪ੍ਰਧਾਨ ਬਲਾਕ ਕਪੂਰਥਲਾ, ਜਸਵੰਤ ਵਿਰਲੀ ਆਦਿ ਨੇ ਸਰਕਾਰ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਅਪਨਾਈਆਂ ਨੀਤੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਏ ਫੈਸਲਿਆਂ ਦਾ ਸਤਿਕਾਰ ਕਰਦੀ ਹੋਈ ਉਨ੍ਹਾਂ ਨੂੰ ਇੰਨ ਬਿੰਨ ਲਾਗੂ ਕਰੇ। ਪੈਨਸ਼ਨਰਾਂ ਨੂੰ ਜੋ 1-1-16 ਤੋਂ ਪਹਿਲਾਂ ਸੇਵਾ ਮੁਕਤ ਹੋਏ ਹਨ ਨੂੰ 2.59 ਦੇ ਗੁਣਾਂਕ ਨਾਲ ਸੋਧ ਕੇ ਪੈਨਸ਼ਨ ਫਿਕਸ ਕਰੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ, 17-7-20 ਦਾ ਤੇ 1-1-15 ਦੇ ਪੱਤਰ ਵਾਪਸ ਲਏ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਆਂਗਣਵਾੜੀ, ਆਸ਼ਾ ਵਰਕਰਾਂ ਅਤੇ ਮਿਡ-ਡੇ-ਮੀਲ ਦੇ ਕਰਮਚਾਰੀਆਂ ਨੂੰ ਦੁਗਣਾ ਕਰਕੇ ਤਨਖਾਹ ਦੇਵੇ। ਅੱਜ ਦੀ ਮੀਟਿੰਗ ਦੀ ਖਾਸ ਗੱਲ ਇਹ ਵੀ ਰਹੀ ਕਿ ਸੰਤੋਖ ਸਿੰਘ ਮੱਲ੍ਹੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ ਨੂੰ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਜਰਨੈਲ ਸਿੰਘ, ਮੰਗਲ ਸਿੰਘ ਨੈਸ਼ਨਲ ਐਵਾਰਡੀ, ਜਗਜੀਤ ਸਿੰਘ, ਪ੍ਰਮੋਦ ਕੁਮਾਰ, ਜੋਗਿੰਦਰ ਪਾਲ, ਗੋਬਿੰਦਪਾਲ ਆਨੰਦ, ਸੁਕੇਸ਼ ਕੁਮਾਰ ਜੋਸ਼ੀ, ਸ਼ਿਵ ਦੱਤ ਕਾਲੀਆ, ਰਾਜ ਕੁਮਾਰ ਮਨੋਚਾ, ਮਹਿੰਦਰ ਪਾਲ ਸਿੰਘ, ਮਦਨ ਲਾਲ, ਅਮਰਜੀਤ ਸਿੰਘ, ਇੰਦਰਪਾਲ ਸਿੰਘ, ਅਮਰਜੀਤ ਸਿੰਘ, ਹਰਚਰਨ ਸਿੰਘ, ਦਲੀਪ ਸਿੰਘ, ਦਲਜੀਤ ਸਿੰਘ, ਸੁਰਿੰਦਰ ਸਿੰਘ, ਰਾਜ ਰਾਣੀ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਰਜੇਸ਼ ਕੁਮਾਰ, ਮਿਹਰ ਸਿੰਘ, ਗੁਰਦਿਆਲ ਸਿੰਘ ਤੇ ਐਡਵੋਕੇਟ ਦਲਜੀਤ ਸਿੰਘ ਸਹੋਤਾ ਆਦਿ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਿਤੀ 13-11-26 ਤੋਂ 19-11-26 ਤੱਕ ਸੰਗਰੂਰ ਵਿਖੇ ਚੱਲਣ ਵਾਲੇ ਪੱਕੇ ਧਰਨੇ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।