ਫਾਈਟਰ ਸਪੋਰਟਸ ਦੇ ਖਿਡਾਰੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ : ਵਾਲੀਆ ਕਰਾਟੇ ਕੋਬੁਡੋ ਸੈਮੀਨਾਰ ਵਿੱਚ ਫਾਈਟਰ ਸਪੋਰਟਸ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ : ਵਾਲੀਆ
Publish Date: Sat, 05 Sep 2026 08:01 PM (IST)
Updated Date: Sat, 05 Sep 2026 08:04 PM (IST)
--ਮਸੂਰੀ ’ਚ ਕਰਵਾਇਆ ਗਿਆ ਸ਼ੋਰੀਨ ਰਿਊ ਕਰਾਟੇ ਕੋਬੁਡੋ ਕਾਟਾ ਐਂਡ ਕੁਮਿਤੇ ਸੈਮੀਨਾਰ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅਮੇਚਿਊਰ ਕਰਾਟੇ ਡੂ ਐਸੋਸੀਏਸ਼ਨ (ਰਜਿ.) ਇੰਡੀਆ ਵੱਲੋਂ ਸ਼ੋਰੀਨ ਰਿਊ ਕਰਾਟੇ ਕੋਬੁਡੋ ਕਾਟਾ ਐਂਡ ਕੁਮਿਤੇ ਸੈਮੀਨਾਰ ਦਾ ਆਯੋਜਨ ਮਸੂਰੀ, ਉੱਤਰਾਖੰਡ ਵਿਖੇ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਸੈਂਸਈ ਸੋਮ ਕੁਮਾਰ ਵੱਲੋਂ ਖਿਡਾਰੀਆਂ ਨੂੰ ਕਰਾਟੇ ਦੀਆਂ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਗਈ ਤੇ ਖੇਡ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਅਕਸ਼ਿਤ ਵਰਮਾ, ਮੁੱਖ ਅਧਿਆਪਿਕਾ ਰੁਚੀ ਸ਼ਰਮਾ ਤੇ ਯੁਵਾ ਖੇਡ ਭਲਾਈ ਬੋਰਡ ਤੇ ਅਮੇਚਿਊਰ ਕਰਾਟੇ ਡੂ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਵਾਲੀਆ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪਹੁੰਚੇ। ਸੈਂਸਈ ਸੋਮ ਕੁਮਾਰ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਫਾਈਟਰ ਸਪੋਰਟਸ ਜ਼ੋਨ ਦੇ ਖਿਡਾਰੀਆਂ ਗੁਰਨੂਰ ਸਿੰਘ, ਮੁਸਕਾਨ, ਲਿਲੀ, ਆਕਾਸ਼ਦੀਪ ਸਿੰਘ, ਗੁਰਜਟ ਸਿੰਘ, ਹਰਪ੍ਰੀਤ ਕੌਰ, ਰਾਬੀਆ, ਮਨਪ੍ਰੀਤ ਕੌਰ, ਸਾਗਰ ਅਤੇ ਰੇਹਾਨ ਵਾਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੇਅਰਮੈਨ ਅਕਸ਼ਿਤ ਵਰਮਾ, ਪ੍ਰਧਾਨ ਰਾਜੀਵ ਵਾਲੀਆ, ਮੁੱਖ ਅਧਿਆਪਿਕਾ ਰੁਚੀ ਸ਼ਰਮਾ ਅਤੇ ਸੈਂਸਈ ਸੋਮ ਕੁਮਾਰ ਵੱਲੋਂ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਤਗਮੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਰਾਜੀਵ ਵਾਲੀਆ ਨੇ ਕਿਹਾ ਕਿ ਇਸ ਸੈਮੀਨਾਰ ਰਾਹੀਂ ਖਿਡਾਰੀਆਂ ਨੇ ਕਰਾਟੇ ਦੀਆਂ ਨਵੀਆਂ ਤਕਨੀਕਾਂ ਦੀ ਸਿਖਲਾਈ ਹਾਸਲ ਕੀਤੀ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਅੰਦਰ ਇੱਕ ਅਜਿਹਾ ਦੁਸ਼ਮਣ ਖੜ੍ਹਾ ਹੈ, ਜੋ ਬਿਨਾਂ ਕਿਸੇ ਹਥਿਆਰ ਦੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਤੇ ਉਹ ਦੁਸ਼ਮਣ ਨਸ਼ਾ ਹੈ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੋੜਨ।