ਫਰੈਸ਼ਰਜ਼ ਟੈਲੇਂਟ ਹੰਟ ’ਚ ਵਿਦਿਆਰਥਣਾਂ ਦਿਖਾਈ ਪ੍ਰਤਿਭਾ ਫਰੈਸ਼ਰਜ਼ ਟੈਲੇਂਟ ਹੰਟ-2026 ਵਿੱਚ ਵਿਦਿਆਰਥਣਾਂ ਨੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਆਪਣੀ-ਆਪਣੀ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ
Publish Date: Tue, 08 Sep 2026 07:37 PM (IST)
Updated Date: Tue, 08 Sep 2026 07:40 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਦਿਆਰਥੀਆਂ ਦੀ ਨਵੀਂ ਤੇ ਉੱਭਰਦੀ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ, 8 ਸਤੰਬਰ 2026 ਨੂੰ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਫਰੈਸ਼ਰਜ ਟੈਲੇਂਟ ਹੰਟ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਆਰੰਭ ਜੋਤੀ ਪ੍ਰਜਵੱਲਿਤ ਕਰਨ ਦੀ ਰਸਮ ਨਾਲ ਹੋਇਆ, ਜਿਸ ਵਿੱਚ ਮੈਡਮ ਪ੍ਰਿੰਸੀਪਲ ਦੇ ਨਾਲ ਡਾ. ਕੁਲਵਿੰਦਰ ਕੌਰ, ਡਾ. ਰੀਤੂ ਗੁਪਤਾ ਤੇ ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਸ਼ਾਮਲ ਸਨ। ਵਿਦਿਆਰਥੀਆਂ ਨੇ ਰੰਗੋਲੀ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਕਾਰਟੂਨਿੰਗ, ਫੁਲਕਾਰੀ, ਕੋਲਾਜ ਮੇਕਿੰਗ, ਕਲੇ ਮਾਡਲਿੰਗ, ਫੋਟੋਗ੍ਰਾਫੀ, ਗਾਇਨ, ਡਾਂਸਿੰਗ, ਥੀਏਟਰੀਕਲ ਤੇ ਸਾਹਿਤਕ ਆਈਟਮਾਂ ਵਰਗੇ ਕਈ ਆਫ-ਸਟੇਜ ਤੇ ਆਨ-ਸਟੇਜ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਹੁਨਰ ਤੇ ਬਹੁਪੱਖਤਾ ਦਾ ਪ੍ਰਦਰਸ਼ਨ ਕੀਤਾ। ਕੁੱਲ 150 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਨ੍ਹਾਂ ਆਨ-ਸਟੇਜ ਤੇ ਆਫ-ਸਟੇਜ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਤੇ ਕਲਾਤਮਕ ਹੁਨਰ ਦਾ ਉਤਸ਼ਾਹ ਨਾਲ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸਾਰਿਕਾ ਕਾਂਡਾ, ਇੰਜੀਨੀਅਰ ਇੰਦਰਜੀਤ ਕੌਰ ਬੱਲ, ਡਾ. ਵੀਨਾ ਕੁਮਾਰੀ, ਡਾ. ਤਜਿੰਦਰ ਕੌਰ, ਰੀਨਾ ਮੱਲ੍ਹੀ ਤੇ ਡਾ. ਭਾਵਨ ਲਤਾ ਨੇ ਨਿਰਪੱਖ ਜੱਜਮੈਂਟ ਦਿਤੀ। ਡਾ. ਕੁਲਵਿੰਦਰ ਕੌਰ, ਕਨਵੀਨਰ, ਸੱਭਿਆਚਾਰਕ ਕਮੇਟੀ ਨੇ ਭਾਗੀਦਾਰਾਂ ਦੇ ਵਿਲੱਖਣ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ, ਸਾਰੇ ਵਿਦਿਆਰਥੀਆਂ ਨੂੰ ਆਉਣ ਵਾਲੇ ਯੁਵਕ ਮੇਲੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ, ਡਾ. ਅਰਚਨਾ ਗਰਗ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਇੰਜ. ਸੋਨਾਲੀ ਸ਼ਰਮਾ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਸਾਰੇ ਪ੍ਰੋਗਰਾਮਾਂ ਦੇ ਕਲਾਸ-ਵਾਈਜ ਕੋਆਰਡੀਨੇਟਰ ਤੇ ਅਧਿਆਪਕ ਸ਼ਾਮਲ ਸਨ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪੀਜੀ ਹਿੰਦੀ ਵਿਭਾਗ ਦੇ ਡਾ. ਤਜਿੰਦਰ ਕੌਰ ਤੇ ਹੈੱਡ ਗਰਲ ਕਿਰਨਦੀਪ ਕੌਰ ਤੇ ਕਾਲਜ ਦੀ ਵਾਈਸ ਹੈੱਡ ਗਰਲ ਤਾਨੀਆ ਨੇ ਬਹੁਤ ਕੁਸ਼ਲਤਾ ਨਾਲ ਕੀਤਾ।