ਸਰਕਾਰੀ ਸਕੂਲ ਦੁਸਾਂਝ ਕਲਾਂ ਨੇ ਸਟੇਟ ਹੈਂਡਬਾਲ ’ਚ ਕਰਾਈ ਬੱਲੇ-ਬੱਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਖਿਡਾਰਨਾਂ ਨੇ ਸਟੇਟ ਚੋ ਤੀਸਰਾ ਸਥਾਨ ਹਾਸਲ ਕਰਕੇ ਕਰਾਈ ਬੱਲੇ- ਬੱਲੇ
Publish Date: Sun, 11 Oct 2026 08:47 PM (IST)
Updated Date: Sun, 11 Oct 2026 08:47 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ: 70ਵਾਂ ਪੰਜਾਬ ਹੈਂਡਬਾਲ ਟੂਰਨਾਮੈਂਟ ਜੋ ਕਿ ਬਠਿੰਡਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 5 ਤੋਂ ਲੈ ਕੇ 9 ਅਕਤੂਬਰ ਤੱਕ ਕਰਵਾਇਆ ਗਿਆ ਸੀ, ਵਿੱਚ ਮਾਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਹੋਣਹਾਰ 10 ਖਿਡਾਰਨਾਂ ਨੇ ਭਾਗ ਲਿਆ ਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਜਲੰਧਰ ਦੀ ਇਸ ਅੰਡਰ-14 ਲੜਕੀਆਂ ਦੀ ਟੀਮ ਪੰਜਾਬ ਵਿੱਚੋਂ ਤੀਜੇ ਸਥਾਨ ’ਤੇ ਰਹੀ। ਇਸ ਟੀਮ ਨੇ ਪਹਿਲੇ ਮੈਚ ਵਿੱਚ ਮਾਨਸਾ ਨੂੰ 7-4 ਨਾਲ, ਦੂਸਰੇ ਮੈਚ ਵਿੱਚ ਨਵਾਂ ਸ਼ਹਿਰ ਨੂੰ 9-1 ਨਾਲ਼, ਤੀਸਰੇ ਮੈਚ ਵਿੱਚ ਸੰਗਰੂਰ ਨੂੰ 7-0 ਨਾਲ਼, ਪ੍ਰੀ-ਕੁਆਰਟਰ ਵਿੱਚ ਮੋਹਾਲੀ ਨੂੰ 11-9 ਨਾਲ਼, ਕੁਆਰਟਰ ਫਾਈਨਲ ਵਿੱਚ ਰੋਪੜ ਨੂੰ 17-10 ਨਾਲ਼ ਹਰਾ ਕੇ ਟੀਮ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿੱਚ ਬਠਿੰਡੇ ਤੋਂ ਇੱਕ ਸਮੇਂ 3 ਗੋਲਾਂ ਨਾਲ਼ ਜਿੱਤ ਰਹੇ ਸੀ ਪਰ ਆਖ਼ਰੀ 2 ਮਿੰਟਾਂ ਵਿੱਚ ਟੀਮ 1 ਗੋਲ਼ ਨਾਲ਼ ਹਾਰ ਗਈ। ਉਸ ਤੋਂ ਬਾਅਦ ਤੀਸਰੇ ਸਥਾਨ ਲਈ ਹੁਸ਼ਿਆਰਪੁਰ ਨਾਲ਼ ਦੂਜੇ ਐਕਸਟਰਾ ਟਾਇਮ ਵਿੱਚ ਟੀਮ 1 ਗੋਲ਼ 17-18 ਨਾਲ਼ ਜਿੱਤੀ। ਬਠਿੰਡਾ ਪਹਿਲੇ, ਮਾਨਸਾ ਦੂਜੇ ਤੇ ਜਲੰਧਰ ਤੀਜੇ ਸਥਾਨ ’ਤੇ ਰਹੇ। ਇਸ ਜਿੱਤ ’ਤੇ ਪ੍ਰਿੰਸੀਪਲ ਕਮਲਜੀਤ ਕੌਰ ਸਮੂਹ ਸਟਾਫ ਮੈਂਬਰ ਤੇ ਐੱਸਐੱਮਸੀ ਕਮੇਟੀ ਵੱਲੋਂ ਟੀਮ ਇੰਚਾਰਜ ਸੋਮਨਾਥ ਤੇ ਜ਼ਿਲ੍ਹਾ ਹੈਂਡਬਾਲ ਕੋਚ ਕੁਲਵਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ। ਹੁਣ ਇਨ੍ਹਾਂ ਵਿੱਚੋਂ ਚਾਰ ਬੱਚੇ ਨੈਸ਼ਨਲ ਖੇਡਣ ਲਈ ਕਰਨਾਟਕ ਵਿਖੇ ਜਾਣਗੇ।