- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈਡਰੇਸ਼ਨ ਨੇ ਕੀਤਾ 13 ਅਧਿਆਪਕਾਂ ਨੂੰ 'ਡਾਕਟਰ ਬੀ.ਆਰ.ਅੰਬੇਡਕਰ ਬੈਸਟ ਟੀਚਰ ਐਵਾਰਡ '' ਨਾਲ਼ ਸਨਮਾਨਿਤ :- ਟੂਰਾ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਕਪੂਰਥਲਾ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਮਿਹਨਤੀ, ਆਦਰਸ਼ ਤੇ ਸਮਾਜ ਲਈ ਚਾਨਣ ਮੁਨਾਰਾ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ 13 ਅਧਿਆਪਕਾਂ ਨੂੰ ਸਨਮਾਨਤ ਕਰਨ ਲਈ ਫੈੱਡਰੇਸ਼ਨ ਵੱਲੋਂ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਡਾਕਟਰ ਬੀਆਰ ਅੰਬੇਡਕਰ ਬੈਸਟ ਟੀਚਰ ਐਵਾਰਡ 2026 ਦਾ ਇੱਕ ਯਾਦਗਾਰੀ ਤੇ ਦਿਲ ਖਿੱਚਵਾਂ ਸਮਾਗਮ ਕਰਵਾਇਆ ਗਿਆ। ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ, ਜ਼ਿਲ੍ਹਾ ਵਿੱਚ ਸਕੱਤਰ ਮਨਜੀਤ ਗਾਟ, ਜ਼ਿਲ੍ਹਾ ਜਨਰਲ ਸਕੱਤਰ ਲਖਵੀਰ ਚੰਦ, ਸਟੇਟ ਐਵਾਰਡੀ ਸੰਤੋਖ ਸਿੰਘ ਮੱਲੀ, ਤਹਿਸੀਲ ਫਗਵਾੜਾ ਪ੍ਰਧਾਨ ਬਲਵਿੰਦਰ ਨਿਧੜਕ, ਤਹਿਸੀਲ ਸੁਲਤਾਨਪੁਰ ਪ੍ਰਧਾਨ ਮਨਜੀਤ ਦਾਸ, ਬਲਾਕ ਫਗਵਾੜਾ ਪ੍ਰਧਾਨ ਸੁਖਦੇਵ ਸਿੰਘ ਤੇ ਵਿਨੋਦ ਕੁਮਾਰ, ਅਸ਼ੋਕ ਮੂਲਨਿਵਾਸੀ ਦੀ ਅਗਵਾਈ ਵਿੱਚ ਇਹ ਸ਼ਾਨਦਾਰ ਸਮਾਗਮ ਕਰਵਾਇਆ ਗਿਆ।
ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਵਿਜੇ ਕੁਮਾਰ ਐੱਸਐੱਸ ਮਾਸਟਰ ਸਸਸਸ ਨੰਗਲ ਮੱਝਾ, ਅਵਤਾਰ ਚੰਦ ਐੱਸਐੱਸ ਮਾਸਟਰ ਸਸਸ ਸਕੂਲ ਲੱਖਣ ਕੇ ਪੱਡਾ ਭੁਲੱਥ, ਹਰਜਿੰਦਰ ਕੌਰ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਬਸਤੀ, ਸੁਲਤਾਨਪੁਰ ਲੋਧੀ, ਸੁਖਵਿੰਦਰ ਸਿੰਘ ਐੱਚਟੀ ਸਰਕਾਰੀ ਪ੍ਰਾਇਮਰੀ ਸਕੂਲ ਦੰਦੂਪੁਰ ਸੁਲਤਾਨਪੁਰ, ਸ਼ਹਿਬਾਜ ਖ਼ਾਨ ਭੱਟੀ ਕੰਪਿਊਟਰ ਫੈਕਲਟੀ ਸਸਸ ਸਕੂਲ ਸਿੱਧਵਾਂ ਦੋਨਾਂ, ਹਰਜਿੰਦਰ ਸਿੰਘ ਹੈਰੀ, ਐੱਚਟੀ ਸਰਕਾਰੀ ਪ੍ਰਾਇਮਰੀ ਸਕੂਲ ਕੜਾਹਲ ਕਲਾਂ, ਕੁਲਵਿੰਦਰ ਸਿੰਘ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਦੁਰਗਾਪੁਰ, ਸੁਪਰੀਤ ਕੌਰ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਕੜਾਹਲ ਖੁਰਦ, ਪ੍ਰੇਮਪਾਲ ਲੈਕਚਰਾਰ ਗਣਿਤ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਗਵਾੜਾ, ਜਸਪਾਲ ਸਿੰਘ ਐੱਚਟੀ ਸਰਕਾਰੀ ਪ੍ਰਾਇਮਰੀ ਸਕੂਲ ਬੋਹਾਨੀ, ਰੀਨਾ ਰਾਣੀ ਹਿੰਦੀ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਗੰਢਵਾਂ, ਸੁਨੀਤਾ ਰਾਣੀ ਲੈਕਚਰਾਰ ਹਿਸਟਰੀ ਸਕੂਲ ਆਫ ਐਮੀਨੈਂਸ ਫਗਵਾੜਾ, ਨੀਲਮ ਕੁਮਾਰੀ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ ਸ਼ਾਮਲ ਸਨ। ਇਸ ਮੌਕੇ ਇਸ ਸਾਲ ਦੇ ਰਾਜ ਪੁਰਸਕਾਰ ਵਿਜੇਤਾ ਅਧਿਆਪਕ ਸੰਤੋਖ ਸਿੰਘ ਮੱਲੀ ਤੇ ਦਲਜੀਤ ਕੌਰ ਨੂੰ ਰਾਜ ਪੁਰਸਕਾਰ ਪ੍ਰਾਪਤ ਕਰਨ ਲਈ ਫੈੱਡਰੇਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ ਤੇ ਉਨਾਂ ਦੀ ਇਸ ਪ੍ਰਾਪਤੀ ’ਤੇ ਬਹੁਤ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਜਸਵਿੰਦਰ ਸਿੰਘ, ਪਰਮਜੀਤ ਕੌਰ, ਦੇਸਰਾਜ ਤੇ ਪ੍ਰਵੀਨ ਭੁੱਟਾ ਜੀ ਨੂੰ ਜਥੇਬੰਦੀ ਵੱਲੋਂ ਉਨ੍ਹਾਂ ਵੱਲੋਂ ਪਾਏ ਯੋਗਦਾਨ ਕਰਕੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਨੇ ਜਿੱਥੇ ਇਨ੍ਹਾਂ ਸਾਰੇ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ, ਉਥੇ ਹੀ ਉਨ੍ਹਾਂ ਸਾਰੇ ਮੁਲਾਜ਼ਮ ਸਾਥੀਆਂ ਨੂੰ ਡਾਕਟਰ ਬੀਆਰ ਅੰਬੇਡਕਰ ਜੀ ਦੀ ਸੋਚ ਤੇ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਐਵਾਰਡ ਪ੍ਰਾਪਤ ਕਰਨ ਵਾਲੇ ਇਹ ਅਧਿਆਪਕ ਬਾਕੀ ਅਧਿਆਪਕਾਂ ਵਾਸਤੇ ਵੀ ਪ੍ਰੇਰਨਾ ਸਰੋਤ ਦਾ ਕੰਮ ਕਰਨਗੇ। ਇਸ ਮੌਕੇ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਰਣਜੀਤ ਗੋਗਨਾ, ਸਤਨਾਮ ਸਿੰਘ, ਗੁਰਸੇਵਕ ਸਿੰਘ, ਪਵਨ ਕੁਮਾਰ ਅਨੁਪਮ ਕੰਵਲ, ਅਮਰਜੀਤ ਕੌਰ, ਰੇਨੂੰ ਬਾਲਾ, ਗਿਆਨ ਚੰਦ ਵਾਹਦ, ਮੈਡਮ ਮੁਨੱਜਾ, ਦੀਪਕ ਸਹਿਗਲ ਫਾਜ਼ਿਲ, ਚੰਦਨ ਕੁਮਾਰ, ਰਾਮਪਾਲ, ਸੀਤਲ ਕੁਮਾਰ, ਪ੍ਰਵੀਨ ਕੁਮਾਰ, ਗੁਰਦਿਆਲ ਸਿੰਘ ਬਿਮਲਾ ਰਾਣੀ ਤੇ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਇਸ ਸਮਾਗਮ ਵਿੱਚ ਭਾਗ ਲਿਆ।