
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਾਣਪੀਣ ਦੀਆਂ ਗਲਤ ਆਦਤਾਂ ਕਾਰਣ ਹੁੰਦਾ ਹੈ ਫੈਟੀ ਲੀਵਰ

ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਅੱਜ ਦੇ ਸਮੇਂ ਵਿੱਚ ਮਨੁੱਖ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ, ਜਿਸ ਵਿਚੋਂ ਇਕ ਆਮ ਬਿਮਾਰੀ ਫੈਟੀ ਲਿਵਰ ਦੀ ਵੀ ਸਾਹਮਣੇ ਆਈ ਹੈ ਜਿਸ ਨੇ ਕਿ ਲਗਪਗ ਅੱਸੀ ਫ਼ੀਸਦੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ। ਫੈਟੀ ਲਿਵਰ ਬੀਮਾਰੀ ਬਾਰੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਗਲਤ ਦਵਾਈਆਂ ਤੇ ਖਾਣ-ਪੀਣ ਵਿੱਚ ਬਦਲਾਅ ਨਾ ਕਰਕੇ ਲੋਕ ਫੈਟੀ ਲਿਵਰ ਨੂੰ ਹੋਰ ਜ਼ਿਆਦਾ ਖ਼ਤਰਨਾਕ ਕਰ ਦਿੰਦੇ ਹਨ ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਫੈਟੀ ਲਿਵਰ ਅੱਜ ਦੇ ਯੁੱਗ ਵਿੱਚ ਸ਼ੂਗਰ ਵਾਂਗ ਇਕ ਆਮ ਬਿਮਾਰੀ ਹੈ। ਇਸ ਤੋਂ ਡਰਨ ਦੀ ਨਹੀਂ ਸਗੋਂ ਪ੍ਰਹੇਜ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਰੋਜ਼ਾਨਾ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਤੇ ਕਸਰਤ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਕੇ ਫੈਟੀ ਲਿਵਰ ਤੋਂ ਬਚਿਆ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਟੀਆ ਹਸਪਤਾਲ ਦੇ ਡਾਕਟਰ ਬੀਐੱਸ ਭਾਟੀਆ ਨੇ ਕਿਹਾ ਕਿ ਫੈਟੀ ਲੀਵਰ ਅੱਜ ਦੇ ਯੁੱਗ ਦੀ ਇਕ ਆਮ ਬਿਮਾਰੀ ਹੈ, ਜਿਸ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਸੰਤੁਲਿਤ ਤੇ ਡਾਕਟਰ ਦੀ ਸਲਾਹ ਦੇ ਮੁਤਾਬਕ ਭੋਜਨ ਖਾ ਕੇ ਤੇ ਕਸਰਤ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਕੇ ਫੈਟੀ ਲਿਵਰ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਫੈਟੀ ਲਿਵਰ ਦੀ ਸ਼ਿਕਾਇਤ ਮਹਿਸੂਸ ਹੋਵੇ ਤਾਂ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸਲਾਹ-ਮਸ਼ਵਰਾ ਕਰਕੇ ਉਸ ਨੂੰ ਠੀਕ ਕਰਵਾ ਲੈਣਾ ਚਾਹੀਦਾ ਹੈ।
ਕੀ ਹਨ ਕਾਰਨ
ਖਾਣ-ਪੀਣ ਦੀਆਂ ਗਲਤ ਆਦਤਾਂ
ਸਮੇਂ ਸਿਰ ਖਾਣਾ ਨਾ ਖਾਣਾ
ਮੈਦਾ, ਤਲੀਆਂ ਚੀਜ਼ਾਂ, ਬਾਹਰੀ ਖਾਣੇ ਦਾ ਜ਼ਿਆਦਾ ਇਸਤੇਮਾਲ
ਅਲਕੋਹਲ, ਸਿਗਰੇਟ, ਨਸ਼ਾਖੋਰੀ, ਕਸਰਤ-ਸੈਰ ਨਾ ਕਰਨਾ
ਲੱਛਣ
ਪੇਟ ਵਿਚ ਦਰਦ
ਭੁੱਖ ਨਾ ਲੱਗਣਾ
ਕੁਝ ਵੀ ਖਾਣ ’ਤੇ ਹਜ਼ਮ ਨਾ ਹੋਣਾ
ਹਰ ਸਮੇ ਢਿੱਡ ਭਰਿਆ ਭਰਿਆ ਰਹਿਣਾ