ਸਹਿਕਾਰੀ ਸਭਾ ਦੀ ਬੋਲੀ ਵਿਰੁੱਧ ਭੁਲੱਥ ’ਚ ਕਿਸਾਨਾਂ ਦਿੱਤਾ ਧਰਨਾ ਕਿਸਾਨਾਂ ਵੱਲੋਂ ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਵਿਰੁੱਧ ਭੁਲੱਥ ’ਚ ਧਰਨਾ
Publish Date: Tue, 01 Sep 2026 09:36 PM (IST)
Updated Date: Tue, 01 Sep 2026 09:37 PM (IST)
ਇਕ-ਇਕ ਕਰਕੇ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ : ਵਿਧਾਇਕ ਖਹਿਰਾ ਦਫ਼ਤਰ ਬੰਦ ਕਰਕੇ ਕਿਸਾਨਾਂ ਦਾ ਹੱਕ ਵੇਚਣਾ ਨਿੰਦਣਯੋਗ : ਯੁਵਰਾਜ ਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਦੀ ਭੁਲੱਥ ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ਵਿੱਚ ਅੱਜ ਕਸਬਾ ਭੁਲੱਥ ਦੇ ਮੇਨ ਚੌਂਕ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਵਿੱਚ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਉੱਥੇ ਹਲਕਾ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਯੁਵਰਾਜ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਸਹਿਕਾਰੀ ਸਭਾ ਦੀ ਜਗ੍ਹਾ ਸਬੰਧੀ ਹੋਈ ਬੋਲੀ ਦੀ ਪ੍ਰਕਿਰਿਆ ’ਤੇ ਸਵਾਲ ਉਠਾਉਂਦਿਆਂ ਇਸ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਉਣ ਦੀ ਮੰਗ ਕੀਤੀ। ਕਿਸਾਨਾਂ ਕਿਹਾ ਅਸੀ ਕਿਸੇ ਕੀਮਤ ਵੀ ਸਹਿਕਾਰੀ ਸਭਾ ਬਰਬਾਦ ਜਾਂ ਸਿਆਸਤ ਦੀ ਭੇਟ ਨਹੀ ਚੜਣ ਦੇਵਾਂਗੇ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੋਕਾਂ ਤੇ ਕਿਸਾਨਾਂ ਦੇ ਹਿੱਤਾਂ ਨਾਲ ਜੁੜੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸਾਡੀ ਸਰਕਾਰ ਆਉਣ ’ਤੇ ਇਕ-ਇਕ ਕਰਕੇ ਹਰ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ। ਖਹਿਰਾ ਨੇ ਇਹ ਵੀ ਕਿਹਾ ਇਸ ਬੋਲੀ ਦੀ ਕਾਰਵਾਈ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਕਰੋੜਾਂ ਦੀ ਕੀਮਤ ਵਾਲੀ ਜਗ੍ਹਾ ਅੱਜ ਲੱਖਾਂ ਵਿੱਚ ਵਿਕੀ, ਇਸਦੇ ਪਿੱਛੇ ਮਿਲੀਭੁਗਤ ਹੈ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ ਨੇ ਕਿਹਾ ਕਿ ਦਫ਼ਤਰ ਬੰਦ ਕਰਕੇ ਕਿਸਾਨਾਂ ਦਾ ਹੱਕ ਵੇਚਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਦੀ ਜਗ੍ਹਾ ਸਬੰਧੀ ਹੋਈ ਬੋਲੀ ਦੀ ਪੂਰੀ ਪ੍ਰਕਿਰਿਆ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਸਾਹਮਣੇ ਸਾਰੇ ਤੱਥ ਸਪੱਸ਼ਟ ਹੋ ਸਕਣ। ਇਹ ਵੀ ਕਿਹਾ ਕਿ ਕਿਸਾਨਾਂ ਦਾ ਹੱਕ ਹੈ ਤੇ ਕਿਸਾਨਾਂ ਦੀ ਜਗ੍ਹਾ ਵੇਚਣੀ ਨਹੀ ਚਾਹੀਦੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਬੋਲੀ ਦੀ ਕਾਰਵਾਈ ’ਤੇ ਮਿਲੀਭੁਗਤ ਦੇ ਦੋਸ਼ ਲਗਾਏ। ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਜੈਦੀਪ ਸਿੰਘ ਰੰਧਾਵਾ, ਤਜਿੰਦਰ ਸਿੰਘ ਕਾਲਾ, ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਮੋਹਨ ਸਿੰਘ ਡਾਲਾ, ਦਲ ਖਾਲਸਾ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ, ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਗਰੁੱਪ ਦੇ ਮੁਖਤਿਆਰ ਸਿੰਘ ਸੋਨੀ, ਗੁਰਸੇਵਕ ਸਿੰਘ ਰੰਧਾਵਾ, ਜਿਲਾ ਮੀਤ ਪ੍ਰਧਾਨ ਤੇ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਅਮਰੀਕ ਸਿੰਘ ਬੋਪਾਰਾਏ, ਕੈਪਟਨ ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਬਾਜਵਾ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਹਿਕਾਰੀ ਸਭਾ ਦੀ ਜਗ੍ਹਾ ਸਬੰਧੀ ਹੋਈ ਬੋਲੀ ਦੀ ਸਮੁੱਚੀ ਪ੍ਰਕਿਰਿਆ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵੀ ਪੱਧਰ ’ਤੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਇਸ ਦੀ ਜ਼ਿੰਮੇਵਾਰੀ ਤੈਅ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਹੁੰਚੇ ਐੱਸਡੀਐੱਮ ਭੁਲੱਥ ਰਪਿੰਦਰਜੀਤ ਸਿੰਘ ਤੇ ਡੀਐੱਸਪੀ ਸੁਖਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਹਿਕਾਰੀ ਸਭਾ ਦੀ ਜਗ੍ਹਾ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ। ਜਥੇਬੰਦੀ ਦੇ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਇਲਾਕਾ ਵਾਸੀਆਂ ਦੀ ਮੌਜੂਦਗੀ ਕਾਰਨ ਭੁਲੱਥ ਦੇ ਮੇਨ ਚੌਂਕ ਵਿੱਚ ਕਾਫ਼ੀ ਸਮੇਂ ਤੱਕ ਮਾਹੌਲ ਗਰਮਾਇਆ ਰਿਹਾ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੁੰਦੀ, ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਗਰੁੱਪ ਤੋਂ ਸੁਖਜਿੰਦਰ ਸਿੰਘ ਧਾਲੀਵਾਲ, ਬਲਵੀਰ ਸਿੰਘ ਜ਼ਿਲ੍ਹਾ ਕੈਸ਼ੀਅਰ, ਬਲਜੀਤ ਸਿੰਘ ਤੱਖਰ, ਗੁਰਚਰਨ ਸਿੰਘ ਮੱਲੀ, ਮਨਜੀਤ ਸਿੰਘ ਮੰਗੀ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਬੇਗੋਵਾਲ, ਹਰਜੀਤ ਸਿੰਘ ਬੋਪਾਰਾਏ, ਦਿਲਪ੍ਰੀਤ ਸਿੰਘ ਬੋਪਾਰਾਏ, ਪ੍ਰਤਾਪ ਸਿੰਘ ਭਿੰਡਰ ਬਲਾਕ ਪ੍ਰਧਾਨ, ਦੀਦਾਰ ਸਿੰਘ ਦਾਰਾ ਭਗਵਾਨਪੁਰ, ਗੁਰਬਚਨ ਸਿੰਘ ਪੰਡੋਰੀ, ਮਨਜੀਤ ਸਿੰਘ ਪੰਡੋਰੀ, ਬਲਜੀਤ ਸਿੰਘ ਲਾਡੀ, ਇੰਦਰਪਾਲ ਸਿੰਘ ਲਾਡੀ ਲੰਬੜ ਆਦਿ ਅਤੇ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਗਰੁੱਪ ਤੋਂ ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਅਮਨ ਬਾਜਵਾ, ਸੁਖਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਰੰਧਾਵਾ ਮੀਤ ਪ੍ਰਧਾਨ, ਠੇਕੇਦਾਰ ਸੁਖਵਿੰਦਰ ਸਿੰਘ ਕੈਸ਼ੀਅਰ ਸ਼ੇਰ ਸਿੰਘ ਵਾਲਾ, ਸਤਪਾਲ ਮੰਡ ਬਲਾਕ ਪ੍ਰਧਾਨ, ਸਤਪਾਲ ਸਿੰਘ ਕਾਲਾ ਬੇਗੋਵਾਲ ਤੋਂ ਇਲਾਵਾ ਮੋਹਤਬਰ ਵਿਅਕਤੀਆਂ ਵਿੱਚੋਂ ਗੁਰਮੇਲ ਸਿੰਘ ਬਿੱਟੂ, ਰਾਗਵ ਖਰਾਣਾ, ਰਮਨ ਬੱਬਰ, ਪ੍ਰਤਾਪ ਭਿੰਡਰ, ਗੁਰਬਾਗ ਸਿੰਘ ਰੰਧਾਵਾ, ਲਵ ਸਿੱਧੂ ਤੋਂ ਇਲਾਵਾ ਸੁਰਿੰਦਰ ਕੱਕੜ, ਪਲਵਿੰਦਰ ਸਿੰਘ ਭਿੰਡਰ, ਵਿਜੇਪਾਲ ਸਿੰਘ ਬਾਜਵਾ, ਗੁਰਮੇਲ ਸਿੰਘ, ਨਿਰਮਲ ਸਿੰਘ ਢਿੱਲੋਂ, ਸਰਪੰਚ ਮਾਨ ਸਿੰਘ ਅਕਾਲਾ, ਗੁਰਪ੍ਰੀਤ ਸਿੰਘ ਪੱਡਾ, ਤਿਲਕ ਰਾਜ, ਜਸਪਾਲ ਵਧਾਵਨ, ਹਰਦੀਪ ਸਿੰਘ, ਅਸ਼ਵਨੀ ਚਾਵਲਾ, ਸ਼ੈਲੀ ਸੇਠੀ, ਵਰੁਣ ਖੁਰਾਣਾ ਸਮੇਤ ਵੱਡੀ ਗਿਣਤੀ ਵਿੱਚ ਨਗਰ ਵਾਸੀ ਹਾਜ਼ਰ ਸਨ ।