ਝੋਟਾ ਦੇ ਕਤਲ ਦੀ ਕਿਸਾਨ ਜਥੇਬੰਧੀ ਨੇ ਕੀਤੀ ਸਖ਼ਤ ਨਿਖੇਧੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਕਿਸਾਨ ਜੱਥੇਬੰਧੀ ਵੱਲੋ ਕੀਤੀ ਸਖ਼ਤ ਨਿਖੇਧੀ
Publish Date: Thu, 15 Oct 2026 09:05 PM (IST)
Updated Date: Thu, 15 Oct 2026 09:06 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ (ਰਜਿ.) ਜ਼ਿਲ੍ਹਾ ਕਪੂਰਥਲਾ ਦੀ ਇਕਾਈ ਵੱਲੋਂ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਕਪੂਰਥਲਾ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮਜ਼ਾਦਪੁਰ ਦੀ ਅਗਵਾਈ ਹੇਠ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵੱਜੋ ਭਵਾਨੀਪੁਰ ਅੱਡੇ ’ਤੇ ਵੱਡੇ ਪੱਧਰ ’ਤੇ ਰੋਸ਼ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਿੱਤਾ ਗਿਆ। ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਕਪੂਰਥਲਾ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮਜ਼ਾਦਪੁਰ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਵਿੰਦਰ ਸਿੰਘ ਝੋਟਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਆਵਾਜ਼ ਉਠਾਉਣਾ ਇੱਕ ਅਹਿਮ ਸਮਾਜਿਕ ਕਾਰਜ ਹੈ। ਪਰਵਿੰਦਰ ਸਿੰਘ ਝੋਟਾ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਉਭਾਰਨ ਤੇ ਇਸ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨਾਂ ਨੂੰ ਯਾਦ ਰੱਖਿਆ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਵੀ ਇਸ ਕਤਲ ਦੀ ਨਿਖੇਧੀ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਨਾਨਕਪੁਰ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਮੌਕੇ ਅਮਨਦੀਪ ਸਿੰਘ ਮਜ਼ਾਦਪੁਰ, ਪਰਮਜੀਤ ਸਿੰਘ ਸੰਧਰ ਜਗੀਰ, ਅਮਰੀਕ ਸਿੰਘ ਸ਼ਾਹ ਪ੍ਰਵੇਜ ਨਗਰ, ਬਹਾਦਰ ਸਿੰਘ ਪ੍ਰਵੇਜ ਨਗਰ, ਬਲਵੀਰ ਸਿੰਘ ਪ੍ਰਵੇਜ ਨਗਰ, ਪੁਸ਼ਪਿੰਦਰ ਸਿੰਘ ਪ੍ਰਵੇਜ ਨਗਰ, ਜਗੀਰ ਸਿੰਘ ਪ੍ਰਵੇਜ ਨਗਰ, ਸਤਬੀਰ ਸਿੰਘ ਪ੍ਰਵੇਜ ਨਗਰ, ਸਵਰਨ ਸਿੰਘ ਨਾਨਕਪੁਰ, ਚੈਂਚਲ ਸਿੰਘ, ਗੁਰਨਾਮ ਸਿੰਘ, ਪਾਲ ਸਿੰਘ ਖੀਰਾਂਵਾਲੀ, ਤਰਸੇਮ ਸਿੰਘ ਭਵਾਨੀਪੁਰ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਵਰਿੰਦਰ ਸਿੰਘ ਭਗਤਪੁਰ, ਜਸਕੀਰਤ ਸਿੰਘ ਭਗਤਪੁਰ, ਸੁਰਜੀਤ ਸਿੰਘ ਭਗਤਪੁਰ, ਮਨਿੰਦਰ ਸਿੰਘ ਭਗਤਪੁਰ, ਗੁਰਪ੍ਰੀਤ ਸਿੰਘ ਪ੍ਰਵੇਜ ਨਗਰ ਤੇ ਹੋਰ ਆਗੂ ਹਾਜ਼ਰ ਸਨ।