ਕਿਸਾਨ ਸਹਿਕਾਰੀ ਸਭਾਵਾਂ ਤੋਂ ਖੇਤੀਬਾੜੀ ਸੰਦ ਲੈ ਸਕਦੈ : ਡਾ. ਜਗਜੀਤ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਪਾਸੋਂ ਖੇਤੀਬਾੜੀ ਸੰਦ ਪ੍ਰਾਪਤ ਕਰ ਸਕਦੇ - ਡਾਕਟਰ ਜਗਜੀਤ ਸਿੰਘ
Publish Date: Fri, 02 Oct 2026 07:26 PM (IST)
Updated Date: Fri, 02 Oct 2026 07:28 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਦੀ ਭਾਣੋਕੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸੇਵਾ ਸਭਾ ਲਿਮਟਿਡ ਤਹਿਸੀਲ ਫਗਵਾੜਾ ਵਿਖੇ ਪਰਾਲੀ ਸਾੜਨ ਵਿਰੁੱਧ ਤੇ ਸਭਾ ਵਿੱਚ ਮੌਜੂਦ ਖੇਤੀਬਾੜੀ ਸੰਦਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾਕਟਰ ਜਗਜੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਤੇ ਸੁਖਜੀਤ ਸਿੰਘ ਇੰਸਪੈਕਟਰ ਸਹਿਕਾਰੀ ਸਭਾਵਾਂ ਭਾਣੋਕੀ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ, ਵਾਤਾਵਰਨ ਦੀ ਸਾਂਭ ਸੰਭਾਲ ਤੇ ਪਰਾਲੀ ਸਾੜਨ ਤੋਂ ਹੋਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਭਾ ਕੋਲ ਟਰੈਕਟਰ, ਬੇਲਰ, ਰੋਟਾਵੇਟਰ, ਸੁਪਰ ਸੀਡਰ, ਲੇਜ਼ਰ ਲੈਂਡ ਲੈਬਲਰ, ਪਲਟਾਵੇ ਹੱਲ, ਰੋਟਰੀ ਸਲੈਸ਼ਰ, ਹੈਪੀ ਸੀਡਰ, ਮਲਚਰ, ਸੀਡ ਡਰਿੱਲ ਤੇ ਸੁਹਾਗਾ ਮੌਜੂਦ ਹੈ। ਸੀਜ਼ਨ ਦੌਰਾਨ ਸਭਾ ਦੇ ਨੇੜਲੇ ਪਿੰਡਾਂ ਦੇ ਕਿਸਾਨ ਖੇਤੀਬਾੜੀ ਸੰਦਾਂ ਦੀ ਵਰਤੋਂ ਪਰਾਲੀ ਦੀ ਰਹਿੰਦ-ਖੂੰਦ ਦੀ ਸਾਂਭ-ਸੰਭਾਲ ਲਈ ਕਰ ਸਕਦੇ ਹਨ। ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਵੀਰਾਂ ਨੂੰ ਵਾਤਾਵਰਨ ਦੇ ਰਾਖੇ ਵਜੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਪਿਛਲੇ ਪੰਜ ਸਾਲਾਂ ਦਾ ਤਕਰੀਬਨ ਦੋ ਕਰੋੜ 24 ਲੱਖ ਰੁਪਏ ਦਾ ਮੁਨਾਫਾ ਵੀ ਵੰਡਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ, ਕੁੰਦਨ ਸਿੰਘ ਸਰਪੰਚ ਭਾਣੋਕੀ, ਸੁਰਜੀਤ ਕੁਮਾਰ ਸਰਪੰਚ ਠੱਕਰਕੀ, ਨਿਰਮਲ ਮੀਤ ਪ੍ਰਧਾਨ, ਸੁਖਵਿੰਦਰ ਕੌਰ, ਜੋਗਾ ਸਿੰਘ, ਦੇਸਰਾਜ ਝੱਲੀ, ਮੱਖਣ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਸਾਰੇ ਕਮੇਟੀ ਮੈਂਬਰ, ਮਨੀਸ਼, ਪਿਆਰਾ ਲਾਲ, ਪਾਲ ਚੰਦ, ਦਿਲਪ੍ਰੀਤ ਸਿੰਘ, ਰਾਮ ਕਿਸ਼ਨ, ਮਨਦੀਪ ਕੌਰ, ਮਨਜਿੰਦਰ ਕੌਰ, ਗੁਰਚਰਨ ਸਿੰਘ, ਸ਼ਿੰਦੋ, ਪ੍ਰਵੀਨ ਬਾਲਾ, ਕਰਮ ਚੰਦ ਸਾਰੇ ਪੰਚਾਇਤ ਮੈਂਬਰ ਸਮੇਤ ਸਭਾ ਦੇ ਮੈਂਬਰ ਮੌਜੂਦ ਸਨ।