ਲੋਕ ਗਾਇਕ ਸ਼ੇਰਪੁਰੀ ਨਵੇਂ ਟਰੈਕ ਨਾਲ ਹੋ ਰਿਹਾ ਹਾਜ਼ਰ
ਪ੍ਰਣਾਮ’ ਗੀਤ ਰਾਹੀਂ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣਗੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ"
Publish Date: Tue, 31 Mar 2026 08:42 PM (IST)
Updated Date: Tue, 31 Mar 2026 08:46 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਹਮੇਸ਼ਾ ਆਪਣੇ ਗੀਤਾਂ ਰਾਹੀਂ ਸਮਾਜਿਕ ਸੁਨੇਹੇ ਪਹੁੰਚਾਉਣ ਲਈ ਜਾਣੇ ਜਾਂਦੇ ਹਨ। ਉਹ ਹਰ ਵਰਗ ਦੇ ਚੰਗੇ ਕੰਮਾਂ ਨੂੰ ਆਪਣੇ ਗੀਤਾਂ ਵਿਚ ਦਰਸਾਉਂਦੇ ਆ ਰਹੇ ਹਨ ਤੇ ਇਸ ਖੇਤਰ ਵਿਚ ਖਾਸ ਮਕਾਮ ਹਾਸਲ ਕਰ ਚੁੱਕੇ ਹਨ। ਹੁਣ ਉਹ ਜਲਦ ਹੀ ਆਪਣੇ ਨਵੇਂ ਟਰੈਕ “ਪ੍ਰਣਾਮ” ਨਾਲ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਣ ਜਾ ਰਹੇ ਹਨ। ਇਸ ਟਰੈਕ ਨੂੰ ਖੁਦ ਬਲਵੀਰ ਸ਼ੇਰਪੁਰੀ ਨੇ ਲਿਖਿਆ ਤੇ ਗਾਇਆ ਹੈ, ਜਦਕਿ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਬਣਾਇਆ ਗਿਆ ਹੈ, ਜਿਸ ਦੀ ਸ਼ੂਟਿੰਗ ਦੁਬਈ ਵਿਚ ਕੀਤੀ ਗਈ ਹੈ। ਇਹ ਗੀਤ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ “ਪੜ੍ਹੋ, ਜੁੜੋ ਤੇ ਸੰਘਰਸ਼ ਕਰੋ” ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮਰਪਿਤ ਹੈ। ਗੀਤ ਰਾਹੀਂ ਗਰੀਬ ਤੇ ਪੀੜਤ ਵਰਗਾਂ ਦੇ ਹੱਕਾਂ ਤੇ ਔਰਤਾਂ ਨੂੰ ਸਮਾਨਤਾ ਦੇਣ ਲਈ ਕੀਤੇ ਗਏ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਸਤਿਕਾਰ ਜਤਾਇਆ ਗਿਆ ਹੈ।