ਮੇਲੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ : ਖੋਜੇਵਾਲ ਮੇਲੇ ਆਪਸੀ ਪਿਆਰ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ : ਖੋਜੇਵਾਲ
Publish Date: Fri, 21 Aug 2026 08:59 PM (IST)
Updated Date: Fri, 21 Aug 2026 09:00 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੀ ਧਰਤੀ ਮੇਲੇ-ਤਿਉਹਾਰਾਂ ਦੀ ਧਰਤੀ ਹੈ, ਮੇਲੇ ਪੰਜਾਬੀ ਸੱਭਿਆਚਾਰਕ ਦਾ ਅਨਮੋਲ ਹਿੱਸਾ ਹਨ ਤੇ ਮੇਲੇ ਆਪਸੀ ਪਿਆਰ, ਸਾਂਝ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵੀਰਵਾਰ ਨੂੰ ਪਿੰਡ ਪੱਤੜ ਖੁਰਦ ਵਿਖੇ ਗ੍ਰਾਮ ਪੰਚਾਇਤ ਪੱਤੜ ਖੁਰਦ ਤੇ ਗ੍ਰਾਮ ਪੰਚਾਇਤ ਮੈਣਵਾਂ ਵੱਲੋਂ ਪੀਰ ਬਾਬਾ ਲੰਗੇ ਸ਼ਾਹ ਜੀ ਦੀ ਯਾਦ ਵਿੱਚ 34ਵਾਂ ਸਲਾਨਾ ਮੇਲੇ ਦੌਰਾਨ ਕੀਤਾ। ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਮੇਲਿਆਂ ਦੌਰਾਨ ਵੱਖ-ਵੱਖ ਵਰਗਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਪੰਜਾਬੀ ਲੋਕ ਨਾਚ, ਗਿੱਧਾ, ਭੰਗੜਾ ਤੇ ਰਵਾਇਤੀ ਪਕਵਾਨ ਨਵੀਂ ਪੀੜ੍ਹੀ ਤੱਕ ਪਹੁੰਚਦੇ ਹਨ। ਪਰਿਵਾਰਾਂ ਤੇ ਬੱਚਿਆਂ ਨੂੰ ਇਕੱਠੇ ਬੈਠਣ ਤੇ ਸੱਭਿਆਚਾਰਕ ਗਤੀਵਿਧੀਆਂ ਨਾਲੁ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਧਰਤੀ ਗੁਰੂਆਂ ਪੀਰਾਂ-ਪੈਗੰਬਰਾਂ ਦੀ ਉਹ ਪਾਵਨ ਤੇ ਪਵਿੱਤਰ ਧਰਤੀ ਹੈ, ਜਿੱਥੇ ਅਧਿਆਤਮਕਤਾ, ਕਿਰਤ, ਸੇਵਾ ਤੇ ਭਾਈਚਾਰਕ ਸਾਂਝ ਨੂੰ ਹਮੇਸ਼ਾ ਮੁੱਖ ਰੱਖਿਆ ਗਿਆ ਹੈ। ਸਾਡੇ ਗੁਰੂਆਂ ਪੀਰਾਂ-ਪੈਗੰਬਰਾਂ ਨੇ ਸਮੁੱਚੀ ਮਾਨਵਤਾ ਨੂੰ ਆਪਸੀ ਪਿਆਰ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਸੰਦੇਸ਼ ਦਿੱਤਾ। ਅੱਜ ਉਨ੍ਹਾਂ ਦੇ ਦਰਬਾਰ ’ਤੇ ਲੱਗਦੇ ਮੇਲੇ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ ਤੇ ਆਪਸੀ ਪ੍ਰੇਮ-ਪਿਆਰ ਨਾਲ ਜਿਉਣਾ ਸਿਖਾਉਂਦੇ ਹਨ। ਖੋਜੇਵਾਲ ਬਾਬਾ ਜੀ ਦੇ ਦਰਬਾਰ ’ਤੇ ਵੀ ਨਤਮਸਤਕ ਹੋਏ ਤੇ ਆਪਣੇ ਹਲਕੇ ਦੇ ਲੋਕਾਂ ਦੀ ਸੁੱਖ ਸ਼ਾਂਤੀ ਤੇ ਤਰੱਕੀ ਦੀ ਵੀ ਅਰਦਾਸ ਕੀਤੀ। ਉਨਾਂ ਪ੍ਰਬੰਧਕ ਕਮੇਟੀ ਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਕਪੂਰ ਚੰਦ ਥਾਪਰ, ਮੰਡਲ ਸਦਰ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ, ਮੰਡਲ ਜਰਨਲ ਸਕੱਤਰ ਮੱਸਾ ਸਿੰਘ, ਬਾਬਾ ਸਤਨਾਮ ਸਿੰਘ ਮੈਣਵਾਂ, ਕੁਲਵਿੰਦਰ ਸਿੰਘ ਪੱਤੜ ਕੈਨੇਡਾ, ਪੰਨਾ ਲਾਲ ਬੇਗੋਵਾਲ ਆਦਿ ਹਾਜ਼ਰ ਸਨ।