ਰਾਮਲੀਲਾ ਦੀ ਸਫਲ ਸਮਾਪਤੀ ’ਤੇ ਪ੍ਰਭੂ ਸ੍ਰੀ ਰਾਮ ਦਾ ਕੀਤਾ ਸ਼ੁਕਰਾਨਾ ਰਾਮਲੀਲਾ ਦੀ ਸਫਲ ਸਮਾਪਤੀ ’ਤੇ ਪ੍ਰਭੂ ਸ੍ਰੀ ਰਾਮ ਦਾ ਕੀਤਾ ਸ਼ੁਕਰਾਨਾ
Publish Date: Sun, 25 Oct 2026 07:23 PM (IST)
Updated Date: Sun, 25 Oct 2026 07:25 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਰਾਮਲੀਲਾ ਕਮੇਟੀ ਚੌਂਕ ਚੇਲਿਆਂ ਵੱਲੋਂ ਰਾਮਲੀਲਾ ਦੇ ਸਫਲਤਾਪੂਰਵਕ ਸੰਪੰਨ ਹੋਣ ਉਪਰੰਤ ਪ੍ਰਭੂ ਸ੍ਰੀ ਰਾਮ ਦਾ ਸ਼ੁਕਰਾਨਾ ਕਰਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਸ਼ਰਧਾ ਤੇ ਭਗਤੀ ਭਾਵਨਾ ਨਾਲ ਹਵਨ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਕਮੇਟੀ ਦੇ ਸਮੂਹ ਮੈਂਬਰਾਂ ਤੇ ਰਾਮਲੀਲਾ ਵਿੱਚ ਵੱਖ-ਵੱਖ ਪਾਤਰਾਂ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮੁੱਚਾ ਮਾਹੌਲ ਧਾਰਮਿਕ ਆਸਥਾ, ਮੰਤਰਾਂ ਦੇ ਉਚਾਰਨ ਤੇ ਪ੍ਰਭੂ ਸ੍ਰੀ ਰਾਮ ਦੀ ਮਹਿਮਾ ਨਾਲ ਗੂੰਜ ਉੱਠਿਆ। ਕਮੇਟੀ ਦੇ ਪ੍ਰਧਾਨ ਪਵਨ ਸੇਠੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਹਵਨ ਯੱਗ ਦੌਰਾਨ ਖ਼ਜ਼ਾਨਚੀ ਇੰਦਰ ਮੋਹਨ ਗੁਪਤਾ, ਪ੍ਰਬੰਧਕ ਦੀਪਕ ਧੀਰ ਤੇ ਹੋਰ ਮੈਂਬਰਾਂ ਨੇ ਪੂਰਨ ਸ਼ਰਧਾ ਨਾਲ ਭਾਗ ਲਿਆ। ਵਿਦਵਾਨ ਪੰਡਿਤ ਰਾਮ ਪਦਾਰਥ ਪਾਂਡੇ ਨੇ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕਰਵਾਈ ਤੇ ਹਵਨ ਯੱਗ ਨੂੰ ਸੰਪੰਨ ਕਰਵਾਇਆ। ਇਸ ਮੌਕੇ ਕਲਾਕਾਰਾਂ ਤੇ ਕਮੇਟੀ ਮੈਂਬਰਾਂ ਨੇ ਪ੍ਰਭੂ ਸ੍ਰੀ ਰਾਮ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਰਾਮਲੀਲਾ ਦੇ ਸਫਲ ਆਯੋਜਨ ਲਈ ਸ਼ੁਕਰਾਨਾ ਕੀਤਾ ਤੇ ਸਮਾਜ ਵਿੱਚ ਸੁੱਖ, ਸ਼ਾਂਤੀ, ਖ਼ੁਸ਼ਹਾਲੀ ਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਪ੍ਰਧਾਨ ਪਵਨ ਸੇਠੀ, ਖ਼ਜ਼ਾਨਚੀ ਇੰਦਰ ਮੋਹਨ ਗੁਪਤਾ, ਪ੍ਰਬੰਧਕ ਦੀਪਕ ਧੀਰ, ਪੰਡਿਤ ਐੱਸਕੇ ਸ਼ਰਮਾ, ਮਾਸਟਰ ਅਸ਼ੋਕ ਸ਼ਰਮਾ, ਸੋਨੂੰ ਸ਼ਰਮਾ, ਮੋਨੂੰ ਕਾਲਾ, ਵਿਨੋਦ ਕਨੋਜੀਆ, ਸਹਿਵਾਗ ਸਰੋਆ, ਵਿਕਾਸ ਚੋਪੜਾ, ਸੁਨੀਲ ਟੰਡਨ, ਵਿਸ਼ਾਲ ਅਰੋੜਾ, ਹਨੀ ਪੁਰੀ, ਜਗੀਰ ਸਿੰਘ, ਜਗੀਰ, ਸੌਰਵ ਥਿੰਦ, ਗੌਰਵ ਸ਼ਰਮਾ, ਰਿੰਕੂ ਸ਼ਰਮਾ, ਓਮ ਪ੍ਰਕਾਸ਼ ਡੋਗਰਾ, ਰਮਨ ਸਲਪੋਨਾ, ਭਰਤ ਕੁਮਾਰ, ਸਾਹਿਲ ਸਰੋਆ, ਕਾਕਾ ਠੁਕਰਾਲ, ਸ਼ਾਨੂ ਠੁਕਰਾਲ, ਸੰਨੀ ਹਿੰਦੁਸਤਾਨੀ, ਸੰਨੀ ਭਾਗਰਥ, ਸੁਭਾਸ਼ ਕੁਮਾਰ, ਸਹਿਵਾਨ ਸਰੋਆ, ਕਾਲਾ ਦੁਬਈ ਤੇ ਪ੍ਰਿੰਸ ਧੀਰ ਸਮੇਤ ਕਮੇਟੀ ਦੇ ਹੋਰ ਮੈਂਬਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।