
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਟੂਰਨਾਂਮੈਂਟ ਦੇ ਦੂਸਰੇ ਅਤੇ ਤੀਸਰੇ ਦਿਨ ਵੱਖ ਵੱਖ ਖੇਡਾਂ ਦੇ ਹੋਏ ਦਿਲਖਿੱਚਵੇਂ ਮੁਕਾਬਲੇ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਸਕੂਲ ਖੇਡਾਂ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਕੋਆਰਡੀਨੇਟਰ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮਮਤਾ ਬਜਾਜ ਤੇ ਡੀਐੱਮ (ਸਪੋਰਟਸ) ਸੁਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਹੇਠ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਦੂਸਰੇ ਤੇ ਤੀਸਰੇ ਦਿਨ ਲੜਕੇ ਤੇ ਲੜਕੀਆਂ ਦੇ ਵੱਖ ਵੱਖ ਖੇਡਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਲਈ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਚੇਅਰਮੈਨ ਜੀਐੱਸਟੀ ਵਿਭਾਗ ਕਪੂਰਥਲਾ, ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ, ਇੰਦਰਜੀਤ ਸਿੰਘ ਜੁਗਨੂੰ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਖ਼ਿਡਾਰੀਆਂ/ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਖ਼ਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀਟੀਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀਪੀਈ, ਜਗੀਰ ਸਿੰਘ ਡੀਪੀਈ ਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਦੀ ਦੇਖ-ਰੇਖ ਹੇਠ ਦੋ ਦਿਨ ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਤੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬਲਾਕ ਸੁਲਤਾਨਪੁਰ ਲੋਧੀ-2 ਪਹਿਲੇ, ਕਪੂਰਥਲਾ-2 ਦੂਸਰੇ ਤੇ ਫ਼ਗਵਾੜਾ-4 ਤੀਸਰੇ ਸਥਾਨ ਉੱਤੇ ਰਹੇ ਜਦਕਿ ਅੰਡਰ-19 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਬਲਾਕ ਫਗਵਾੜਾ-4 ਪਹਿਲੇ, ਫ਼ਗਵਾੜਾ-1 ਦੂਸਰੇ ਤੇ ਸੁਲਤਾਨਪੁਰ ਲੋਧੀ-2 ਤੀਸਰੇ ਸਥਾਨ ਉੱਤੇ ਰਹੇ। ਰੱਸਾਕਸੀ ਲੜਕੇ ਅੰਡਰ-14 ਸਾਲ ਮੁਕਾਬਲੇ ਵਿੱਚ ਕਪੂਰਥਲਾ-1 ਪਹਿਲੇ, ਢਿੱਲਵਾਂ ਦੂਜੇ ਤੇ ਫਗਵਾੜਾ-4 ਤੀਜੇ ਸਥਾਨ ਉੱਤੇ ਰਹੇ। ਇਸੇ ਤਰ੍ਹਾਂ ਰੱਸਾਕੱਸੀ ਲੜਕੇ ਅੰਡਰ-17 ਸਾਲ ਮੁਕਾਬਲੇ ਵਿੱਚ ਫਗਵਾੜਾ-4 ਪਹਿਲੇ ਕਪੂਰਥਲਾ-2 ਦੂਸਰੇ ਤੇ ਸੁਲਤਾਨਪੁਰ ਲੋਧੀ-2 ਤੀਸਰੇ ਸਥਾਨ ਉੱਤੇ ਰਹੇ। ਖੋ-ਖੋ (ਲੜਕੇ) ਅੰਡਰ-14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁਲੱਥ ਪਹਿਲੇ, ਫਗਵਾੜਾ-4 ਦੂਸਰੇ ਤੇ ਸੁਲਤਾਨਪੁਰ ਲੋਧੀ-1 ਤੀਸਰੇ ਸਥਾਨ ਉੱਤੇ ਰਹੇ। ਇਸੇ ਤਰ੍ਹਾਂ ਖੋ-ਖੋ (ਲੜਕੀਆਂ) ਅੰਡਰ-14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁਲੱਥ ਪਹਿਲੇ, ਕਪੂਰਥਲਾ-2 ਦੂਸਰੇ ਤੇ ਸੁਲਤਾਨਪੁਰ ਲੋਧੀ ਤੀਸਰੇ ਸਥਾਨ ਉੱਤੇ ਰਹੇ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਸਾਲ (ਲੜਕੇ) ਫਾਈਨਲ ਮੁਕਾਬਲੇ ਵਿੱਚ ਕਪੂਰਥਲਾ-1 ਪਹਿਲੇ, ਕਪੂਰਥਲਾ-2 ਦੂਸਰੇ ਤੇ ਭੁਲੱਥ ਤੀਸਰੇ ਸਥਾਨ ਉੱਤੇ ਰਹੇ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਸਾਲ (ਲੜਕੀਆਂ) ਦੇ ਫਾਈਨਲ ਮੁਕਾਬਲੇ ਵਿੱਚ ਫਗਵਾੜਾ-1 ਪਹਿਲੇ, ਸੁਲਤਾਨਪੁਰ ਲੋਧੀ-1 ਦੂਸਰੇ ਤੇ ਭੁਲੱਥ ਤੀਸਰੇ ਸਥਾਨ ਉੱਤੇ ਰਹੇ। ਵਾਲੀਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ-2 ਪਹਿਲੇ, ਢਿੱਲਵਾਂ ਦੂਸਰੇ ਤੇ ਸੁਲਤਾਨਪੁਰ ਲੋਧੀ-1 ਤੀਸਰੇ ਸਥਾਨ ਉੱਤੇ ਰਹੇ, ਇਸੇ ਤਰ੍ਹਾਂ ਵਾਲੀਬਾਲ ਅੰਡਰ 19 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ-1 ਪਹਿਲੇ, ਸੁਲਤਾਨਪੁਰ ਲੋਧੀ ਦੂਸਰੇ ਤੇ ਭੁਲੱਥ ਤੀਸਰੇ ਸਥਾਨ ਉੱਤੇ ਰਹੇ।
ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੋਚ ਕੁਲਬੀਰ ਕਾਲੀ ਟਿੱਬਾ, ਮਨਿੰਦਰ ਸਿੰਘ ਰੂਬਲ, ਲੈਕ. ਰਾਕੇਸ਼ ਕੁਮਾਰ ਸੈਦਪੁਰ, ਪੀਟੀਆਈ ਸਰਬਜੀਤ ਸਿੰਘ, ਪੀਟੀਆਈ ਨਵਨੀਤ ਕੌਰ, ਡੀਪੀਈ ਜਗਦੀਸ਼ ਕੌਰ, ਪੀਟੀਆਈ ਕਰਮਜੀਤ ਕੌਰ, ਡੀਪੀਈ ਰੁਪਿੰਦਰ ਕੌਰ, ਪੀਟੀਆਈ ਕੁਲਬੀਰ ਸਿੰਘ, ਪੀਟੀਆਈ ਨਿਧੀ ਸੈਣੀ, ਬਾਸਕਟਬਾਲ ਕੋਚ ਸਨੀਤਾ ਠਾਕਰ, ਨਰਸਰੀ ਕੋਚ ਸੁਨੀਲ ਕੁਮਾਰ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਦਵਿੰਦਰ ਸਿੰਘ, ਪੀਟੀਆਈ ਪਲਵਿੰਦਰ ਕੌਰ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਡੀਪੀਈ ਹਰਪ੍ਰੀਤ ਸਿੰਘ, ਪੀਟੀਆਈ ਦਿਨੇਸ਼ ਸ਼ਰਮਾ, ਡੀਪੀਈ ਰਵਿੰਦਰ ਸਿੰਘ ਆਦਿ ਹਾਜ਼ਰ ਸਨ।