ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 30 ਤੋਂ : ਡਾ. ਬਾਵਾ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 30 ਤੋਂ 1 ਤੱਕ : ਡਾ.ਐਚ.ਐਸ.ਬਾਵਾ
Publish Date: Tue, 27 Oct 2026 07:51 PM (IST)
Updated Date: Tue, 27 Oct 2026 07:55 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਬਾਬਾ ਸ੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ (ਰਜਿ.) ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 11ਵਾਂ ਸਲਾਨਾ ਸਮਾਗਮ 30 ਅਕਤੂਬਰ ਤੋਂ 1 ਨਵੰਬਰ ਤੱਕ ਜੁਵਰਾਜ ਮੋਟਰ ਗੈਰਿਜ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਅਰੰਭ ਹੋਣਗੇ ਤੇ 1 ਨਵੰਬਰ ਦਿਨ ਐਤਵਾਰ ਨੂੰ ਸਵੇਰੇ, 10 ਵਜੇ ਭੋਗ ਪਾਏ ਜਾਣਗੇ, ਇਸ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਜਥੇ, ਕਥਾ ਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਇਸ ਮੌਕੇ ਸੰਤ ਸੰਮੇਲਨ ਵੀ ਹੋਵੇਗਾ। ਇਸ ਸਮਾਗਮ ਵਿੱਚ ਅਨੇਕਾਂ ਮਹਾਨ ਸ਼ਖਸੀਅਤਾਂ ਸਮੇਤ ਪ੍ਰਸਿੱਧ ਸਮਾਜ ਸੇਵਕ ਡਾ. ਐੱਚਐੱਸ ਬਾਵਾ ਡਾਇਰੈਕਟਰ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ, ਡਾਇਰੈਕਟਰ ਯੂਨੀਵਰਸਲ ਪ੍ਰੈੱਸ ਆਫ ਇੰਡੀਆ, ਚੇਅਰਮੈਨ ਅਜੀਤ ਨਗਰ ਵੈੱਲਫੇਅਰ ਸੁਸਾਇਟੀ ਕਪੂਰਥਲਾ, ਪ੍ਰੈੱਸ ਕਲੱਬ ਦੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਤੇ ਪ੍ਰੈੱਸ ਕਲੱਬ ਦੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ ਦੀ ਅਗਵਾਈ ਹੇਠ ਪ੍ਰੈੱਸ ਕਲੱਬ ਦੀ ਸਮੁੱਚੀ ਟੀਮ, ਯੂਨੀਵਰਸਲ ਪ੍ਰੈੱਸ ਆਫ ਇੰਡੀਆ ਤੇ ਅਜੀਤ ਨਗਰ ਵੈੱਲਫੇਅਰ ਸੁਸਾਇਟੀ ਕਪੂਰਥਲਾ ਵੱਲੋਂ ਵੀ ਖਾਸ ਤੌਰ ’ਤੇ ਹਾਜ਼ਰੀ ਭਰੀ ਜਾਵੇਗੀ। ਐੱਨਆਰਆਈ ਸਾਬਕਾ ਸਰਪੰਚ ਜਗੀਰ ਸਿੰਘ ਪੱਤੜ (ਯੂਐੱਸਏ) ਭਾਈ ਹਰਜੀਤ ਸਿੰਘ ਤੇ ਸਮਾਜ ਸੇਵਕ ਡਾ. ਐੱਚਐੱਸ ਬਾਵਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਾਗਮ ਵਿੱਚ ਸਾਰੀ ਸੰਗਤ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ। ਇਸ ਮੌਕੇ ਤਿੰਨ ਦਿਨ ਲਗਾਤਾਰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।