ਈਜੀ. ਜੀਤ ਸਿੰਘ ਜੋਨਲ ਪ੍ਰਧਾਨ ਆਰਸੀਐਫ ਦੀ ਸੇਵਾਮੁਕਤੀ ਮੌਕੇ ਸਮਾਗਮ ਆਯੋਜਿਤ
ਸੁੱਖੀ ਟਿੱਬਾ, ਪੰਜਾਬੀ ਜਾਗਰਣ, ਕਪੂਰਥਲਾ : ਆਲ ਇੰਡੀਆ ਐਸ.ਸੀ./ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਇੰਜੀ. ਜੀਤ ਸਿੰਘ ਦੀ ਸੇਵਾਮੁਕਤੀ ਦੇ ਮੌਕੇ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਰ.ਸੀ.ਐਫ. ਦੇ ਮੁਖੀ ਅਜੇ ਨੰਦਨ ਮਹਾਪ੍ਰਬੰਧਕ, ਸ਼੍ਰੀਮਤੀ ਨਵਿਤਾ ਨੰਦਨ ਪ੍ਰਧਾਨ ਵੂਮੈਨ ਵੈਲਫੇਅਰ ਆਰਗੇਨਾਈਜ਼ੇਸ਼ਨ, ਰਵੀ ਕੁਮਾਰ ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ, ਰਮੇਸ਼ ਕੁਮਾਰ ਜੈਨ ਪ੍ਰਿੰਸੀਪਲ ਚੀਫ਼ ਪਰਸੋਨਲ ਆਫ਼ੀਸਰ, ਬਲਦੇਵ ਰਾਜ ਪ੍ਰਿੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇੰਜਨੀਅਰ ਜੀਤ ਸਿੰਘ ਵੱਲੋਂ ਰੇਲ ਹਿੱਤ ਅਤੇ ਸਮਾਜ ਹਿੱਤ ਵਿੱਚ ਕੀਤੇ ਗਏ ਇਤਿਹਾਸਕ ਕੰਮਾਂ ਬਾਰੇ ਚਰਚਾ ਤੇ ਸ਼ਲਾਘਾ ਕਰਦੇ ਹੋਏ ਪ੍ਰਧਾਨ ਦਰਸ਼ਨ ਲਾਲ, ਜਨਰਲ ਸਕੱਤਰ ਸਰਬਜੀਤ ਸਿੰਘ, ਰਾਸ਼ਟਰੀ ਪ੍ਰਧਾਨ ਬੀਰ ਸਿੰਘ ਬਹੌਤ, ਕੁਸ਼ਲ ਕੁਮਾਰ ਅਤੇ ਮਹਾਪ੍ਰਬੰਧਕ ਅਜੇ ਨੰਦਨ ਨੇ ਕਿਹਾ ਕਿ ਇੰਜੀ. ਜੀਤ ਸਿੰਘ ਵਰਗੇ ਕਰਮੱਠ, ਇਮਾਨਦਾਰ, ਮਿਹਨਤੀ, ਕਰਮਯੋਗੀ ਅਤੇ ਸਮਾਜ ਦਾ ਦਰਦ ਰੱਖਣ ਵਾਲੇ ਇਨਸਾਨ ਬਹੁਤ ਘੱਟ ਮਿਲਦੇ ਹਨ। ਇਨ੍ਹਾਂ ਦਾ ਪਿੰਡ-ਪਿੰਡ ਵਿੱਚ ਗਰੀਬ ਵਿਦਿਆਰਥੀਆਂ ਦੇ ਗਿਆਨ ਪ੍ਰਾਪਤੀ ਲਈ ਲਾਇਬ੍ਰੇਰੀਆਂ ਦਾ ਖੋਲ੍ਹਣਾ ਅਤੇ ਬਹੁਜਨ ਮਿਸ਼ਨ ਦੇ ਮਹਾਪੁਰਸ਼ਾਂ ਤੇ ਲਗਭਗ 15 ਕਿਤਾਬਾਂ ਲਿਖ ਕੇ ਸਮਾਜ ਦੀ ਜੋ ਝੋਲੀ ਵਿੱਚ ਪਾਉਣਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ, ਸ਼ਲਾਘਾਯੋਗ ਅਤੇ ਅਤਿਅੰਤ ਕਠਿਨ ਕਾਰਜ ਹੈ। ਜਿਸ ਦੇ ਪਿੱਛੇ ਉਨ੍ਹਾਂ ਦੀ ਧਰਮਪਤਨੀ ਰਜਵੰਤ ਕੌਰ ਦਾ ਬਹੁਤ ਵੱਡਾ ਹੱਥ ਹੈ। ਇਸ ਮੌਕੇ ਤੇ ਉਨ੍ਹਾਂ ਵੱਲੋਂ ਲਿਖੀ ਗਈ ਬਹੁਜਨ ਸਮਾਜ ਕੇ ਕ੍ਰਾਂਤੀਕਾਰੀ ਮਹਾਪੁਰੁਸ਼ ਨਾਮਕ ਕਿਤਾਬ ਰਿਲੀਜ਼ ਵੀ ਕੀਤੀ ਗਈ। ਇਸ ਮੌਕੇ ਤੇ ਈਜੀ. ਜੀਤ ਸਿੰਘ ਨੂੰ ਅਤੇ ਉਨ੍ਹਾਂ ਦੀ ਪਤਨੀ ਰਜਵੰਤ ਕੌਰ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਭਾਰਤੀ ਸਮਾਜ ਨਿਰਮਾਣ ਸੰਘ ਦੇ ਰਾਸ਼ਟਰੀ ਪ੍ਰਧਾਨ ਬੀਰ ਸਿੰਘ ਬਹੌਤ, ਸ਼੍ਰੀ ਆਰ.ਸੀ. ਮੀਣਾ, ਜੋਨਲ ਸਕੱਤਰ ਆਲ ਇੰਡੀਆ ਐਸ.ਸੀ./ਐਸ.ਟੀ. ਐਸੋਸੀਏਸ਼ਨ ਆਰ.ਸੀ.ਐੱਫ., ਇੰਪਲਾਈਜ਼ ਯੂਨੀਅਨ ਤੋਂ ਪ੍ਰਧਾਨ ਅਮਰੀਕ ਸਿੰਘ ਜਨਰਲ ਸਕੱਤਰ ਸਰਬਜੀਤ ਸਿੰਘ, ਆਰ.ਸੀ.ਐਫ. ਮਜ਼ਦੂਰ ਤੋਂ ਜਨਰਲ ਸਕੱਤਰ ਰਾਮ ਰਤਨ, ਆਰ.ਸੀ.ਐਫ. ਮੈਂਸ ਯੂਨੀਅਨ ਤੋਂ ਪ੍ਰਧਾਨ ਸੁਰਜੀਤ ਸਿੰਘ ਸਕੱਤਰ ਰਾਜੇਂਦਰ ਸਿੰਘ, ਆਈ.ਆਰ.ਟੀ.ਐਸ.ਈ. ਦੇ ਪ੍ਰਧਾਨ ਇੰਜੀਨੀਅਰ ਦਰਸ਼ਨ ਲਾਲ ਸਕੱਤਰ ਜਗਤਾਰ ਸਿੰਘ, ਈਅਰ ਤੋਂ ਪ੍ਰਧਾਨ ਜਗਦੀਸ਼ ਸਿੰਘ, ਓ.ਬੀ.ਸੀ. ਐਸੋਸੀਏਸ਼ਨ ਤੋਂ ਪ੍ਰਧਾਨ ਅਰਵਿੰਦ ਪ੍ਰਸਾਦ ਸਕੱਤਰ ਅਸ਼ੋਕ ਕੁਮਾਰ, ਕਮਲਾਵਤੀ ਪ੍ਰਧਾਨ ਅਤੇ ਸਕੱਤਰ ਕਾਵਿਆ ਨਾਰੀ ਸ਼ਕਤੀ ਸੰਗਠਨ ਆਰ.ਸੀ.ਐੱਫ., ਬਾਮਸੇਫ ਤੋਂ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ, ਬ੍ਰਹਮਪਾਲ ਸਿੰਘ, ਭਾਰਤੀ ਬੌਧ ਮਹਾਸਭਾ ਤੋਂ ਟੀ.ਪੀ. ਸਿੰਘ, ਡਾਕਟਰ ਅੰਬੇਡਕਰ ਬੁੱਧ ਵਿਹਾਰ ਤੋਂ ਆਰ. ਕੇ. ਪਾਲ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਤੋਂ ਸਕੱਤਰ ਨਰੇਸ਼ ਕੁਮਾਰ, ਭਗਵਾਨ ਵਾਲਮੀਕ ਸਭਾ ਤੋਂ ਪ੍ਰਧਾਨ ਵਿਜੇ ਚਾਵਲਾ ਅਤੇ ਸੰਜੀਵ ਨਾਹਰ, ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ ਤੋਂ ਪ੍ਰਧਾਨ ਅਵਤਾਰ ਸਿੰਘ ਮੋੜ ਸਕੱਤਰ ਬੀਰ ਸਿੰਘ ਵੜੈਚ, ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ (ਟੀਮ ਪੰਜਾਬ), ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਤੋਂ ਪ੍ਰਧਾਨ ਨਰਿੰਦਰ ਪਾਲ ਸਿੰਘ ਅਤੇ ਕੁਸ਼ਲ ਕੁਮਾਰ, ਸ਼੍ਰੀ ਗੁਰੂ ਰਵਿਦਾਸ ਸੁਖਮਨੀ ਸੇਵਾ ਸੁਸਾਇਟੀ ਪ੍ਰਧਾਨ ਰਾਜਵਿੰਦਰ ਕੌਰ, ਸਕੱਤਰ ਹਰਭਜਨ ਕੌਰ, ਜਸਵੰਤ ਰਾਏ ਜਨਰਲ ਸਕੱਤਰ ਬਸਪਾ ਪੰਜਾਬ, ਹਰਿੰਦਰ ਕੁਮਾਰ ਸ਼ੀਤਲ ਸਕੱਤਰ ਬਸਪਾ ਪੰਜਾਬ, ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਡਾਕਟਰ ਸਤਪਾਲ, ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਸਮਤਾ ਸੈਨਿਕ ਦਲ ਪੰਜਾਬ, ਐਡਵੋਕੇਟ ਮਨਵੀਰ ਸਿੰਘ, ਪਰਮਜੀਤ ਪੰਮਾ ਪ੍ਰਧਾਨ ਡਾਕਟਰ ਅੰਬੇਡਕਰ ਸੁਸਾਇਟੀ ਭੁਲਾਨਾ, ਪ੍ਰਧਾਨ ਬਹਾਦੁਰ ਸਿੰਘ, ਕੋਸ਼ਿਸ਼ ਬਲੱਡ ਡੋਨੇਸ਼ਨ ਸੁਸਾਇਟੀ ਤੋਂ ਪ੍ਰਧਾਨ ਹਰਪਾਲ ਸਿੰਘ ਅਤੇ ਟੀਮ, ਪ੍ਰੇਮ ਗਾਂਧੀ ਪ੍ਰਧਾਨ ਅਮਰ ਨਾਥ ਸੇਵਾ ਸੰਮਤੀ ਅਤੇ ਹੋਰ ਸੰਗਠਨਾਂ ਦੇ ਅਹੁਦੇਦਾਰ ਸ਼ਾਮਲ ਹੋਏ। ਇੰਜੀ. ਜੀਤ ਸਿੰਘ ਦੀ ਰਿਟਾਇਰਮੈਂਟ ਪਾਰਟੀ ਅਤੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਵਿਸ਼ੇਸ਼ ਮਹਿਮਾਨਾਂ ਦੇ ਨਾਲ-ਨਾਲ ਸਨਮਾਨਿਤ ਪੱਤਰਕਾਰ ਸੰਤੋਖ ਮੱਲੀ, ਤਰਲੋਚਨ ਸੋਢੀ, ਸੁਖਵਿੰਦਰ ਸੁਖੀ, ਰਿਸ਼ਤੇਦਾਰ, ਦੋਸਤ ਮਿੱਤਰ ਜਿਨ੍ਹਾਂ ਵਿੱਚ ਪੂਰਨ ਚੰਦ ਅਤਰੀ, ਸ਼ਸ਼ੀ ਬਾਲਾ, ਈਜੀ. ਨਿਸ਼ਾਨਪ੍ਰੀਤ, ਈਜੀ. ਪ੍ਰਭਜੋਤ ਕੌਰ, ਡਾ. ਸੁਪ੍ਰੀਤ, ਹੁਨਰਪ੍ਰੀਤ, ਦਿੱਲੀ ਤੋਂ ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਰਾਹੁਲ ਕੁਮਾਰ, ਦਰਬਾਰਾ ਸਿੰਘ, ਗੁਲਜ਼ਾਰ ਸਿੰਘ ਤੇ ਹੋਰਾਂ ਦੀ ਹਾਜ਼ਰੀ ਦੇ ਨਾਲ ਖਾਸਕਰ ਓ.ਪੀ. ਮੀਣਾ, ਦੇਸ ਰਾਜ ਮੀਣਾ ਦੀ ਅਗਵਾਈ ਵਿੱਚ ਰਾਜਸਥਾਨੀ ਡਾਂਸ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਜੀ. ਸ਼ਰਮੀਲਾ ਅਤੇ ਸੁਖਰਾਜ ਨੇ ਆਪਣੇ ਸੁਪਰਹਿੱਟ ਗੀਤਾਂ ਅਤੇ ਬੋਲੀਆਂ ਦੇ ਨਾਲ ਰੰਗ ਬੰਨ੍ਹਦੇ ਹੋਏ ਇਸ ਰਿਟਾਇਰਮੈਂਟ ਪਾਰਟੀ ਨੂੰ ਇਤਿਹਾਸਕ ਅਤੇ ਯਾਦਗਾਰੀ ਬਣਾ ਦਿੱਤਾ ।