ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸਮਾਗਮ ਕਰਵਾਇਆ
ਮਹਾ ਸ਼ਿਵਰਾਤਰੀ ਮੇਲੇ ਦੇ ਸਬੰਧ ਵਿੱਚ ਸਮਾਗਮ ਕਰਵਾਇਆ
Publish Date: Sun, 15 Feb 2026 08:05 PM (IST)
Updated Date: Sun, 15 Feb 2026 08:09 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਧਰਮਸ਼ਾਲਾ ਨਾਥਾਂ ਦਾ ਡੇਰਾ ਵੈੱਲਫੇਅਰ ਸੋਸਾਇਟੀ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਨਾਥਾਂ ਦਾ ਡੇਰਾ ਨਜ਼ਦੀਕ ਨਵੀਂ ਪੁਲਿਸ ਲਾਈਨ ਸੀਨਪੁਰਾ ਕਪੂਰਥਲਾ ਵੱਲੋਂ ਮੰਦਰ ਵਿਖੇ ਮਨਾਏ ਜਾ ਰਹੇ ਦੋ ਦਿਨਾ ਮਹਾਂਸ਼ਿਵਰਾਤਰੀ ਮੇਲੇ ਦੇ ਸਬੰਧ ਵਿਚ ਅੱਜ ਪਹਿਲੇ ਦਿਨ ਸਮਾਗਮ ਦਾ ਅਯੋਜਨ ਮਹੰਤ ਬਾਬਾ ਵਿਜੇ ਨਾਥ ਡੇਰਾ ਸੰਚਾਲਕ ਤੇ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਹਿੱਸਾ ਲਿਆ। ਇਸ ਮੌਕੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਤੇ ਸ਼ਿਵ ਭਗਤਾਂ ਵੱਲੋਂ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ, ਕ੍ਰਿਸ਼ਨ ਕੁਮਾਰ ਟੰਡਨ, ਤਰਸੇਮ ਲਾਲ ਸ਼ਾਸ਼ਤਰੀ, ਵਿਪਨ, ਰਵੀ, ਰਜਿੰਦਰ ਬੋਬੀ ਲਕਸ਼ਮਣ, ਰਜਨੀਸ਼ ਸ਼ਰਮਾ, ਓਪੀ ਖੰਨਾ, ਡਾ. ਮਲਹੋਤਰਾ ਰਾਜ ਕੁਮਾਰ, ਆਰਕੇ ਸੇਠੀ, ਮਨੀਸ਼ ਕੁਮਾਰ, ਰਵਿੰਦਰ ਕੁਮਾਰ, ਸੰਜੇ ਅਗਰਵਾਲ, ਹਰਵਿੰਦਰ ਕੁਮਾਰ, ਅਨਿਲ, ਬੀਬੀ ਪ੍ਰੀਆ, ਅੰਜੂ, ਸੋਨੂ, ਲਕਸ਼ਮੀ, ਸੁਮਨ, ਸੁਨੀਤਾ, ਅਨੀਤਾ, ਸੀਤਾ, ਸਾਹਿਬਾ, ਗੀਤਾ ਆਦਿ ਹਾਜ਼ਰ ਸਨ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਇਆ ਗਿਆ।