ਸ਼੍ਰੀ ਗਣੇਸ਼ ਕਥਾ ਦੇ ਦੂਜੇ ਦਿਨ ਕਰਵਾਇਆ ਸਮਾਗਮ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਮਨੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵੱਲੋਂ ਸ਼੍ਰੀ ਗਣੇਸ਼ ਕਥਾ ਦੇ ਦੂਜੇ ਦਿਨ ਕਰਵਾਇਆ ਸਮਾਗਮ
Publish Date: Thu, 24 Sep 2026 07:23 PM (IST)
Updated Date: Thu, 24 Sep 2026 07:24 PM (IST)
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਤੇ ਸ਼੍ਰੀ ਮਨੀ ਮਹੇਸ਼ ਸੇਵਾ ਮੰਡਲ ਕਪੂਰਥਲਾ ਦਾ ਉਪਰਾਲਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਤੇ ਸ਼੍ਰੀ ਮਨੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵੱਲੋਂ ਸ਼੍ਰੀ ਮਨੀ ਮਹੇਸ਼ ਮੰਦਰ ਵਿੱਚ ਚੱਲ ਰਹੀ ਤਿੰਨ ਦਿਨਾਂ ਦੀ ਸ਼੍ਰੀ ਗਣੇਸ਼ ਕਥਾ ਦਾ ਅੱਜ ਦੂਜਾ ਦਿਨ ਸੀ। ਇਸ ਮੌਕੇ ਗਣਪਤੀ ਜੀ ਦਾ ਪੂਜਣ ਸ਼ਾਮਲਾਲ ਤੇ ਕੈਲਾਸ਼ ਰਾਣੀ, ਰਵੀ ਕਪੂਰ, ਅੰਕਿਤ ਕਪੂਰ ਤੇ ਮਮਤਾ ਕਪੂਰ, ਦਿਨੇਸ਼ ਰਿਖੀ, ਸਨੇਹ ਰਿਖੀ, ਰਜਨੀ ਰਿਖੀ, ਪਰਮਜੀਤ ਸ਼ਰਮਾ, ਗੀਤਾ ਸ਼ਰਮਾ, ਪ੍ਰੇਰਨਾ ਸ਼ਰਮਾ, ਅੰਜਲੀ ਕੌਸ਼ਲ, ਅਰਸ਼ਿਤ ਕੌਸ਼ਲ, ਕਸ਼ਿਸ਼ ਕੌਸ਼ਲ ਯਜਮਾਨ ਰਹੇ। ਆਪਣੇ ਵਿਚਾਰ ਪ੍ਰਗਟ ਕਰਦਿਆਂ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਜਯੰਤੀ ਭਾਰਤੀ ਨੇ ਕਿਹਾ ਕਿ ਗਣਪਤੀ ਜੀ ਦਾ ਸਰੂਪ ਕਈ ਪ੍ਰੇਰਣਾਦਾਇਕ ਪੱਖਾਂ ਨੂੰ ਪ੍ਰਗਟ ਕਰਦਾ ਹੈ। ਸਭ ਤੋਂ ਪਹਿਲਾਂ, ਉਨ੍ਹਾਂ ਦੇ ਵੱਡੇ ਕੰਨ ਸੁਣਨ ਦੀ ਸਮਰੱਥਾ ਦਾ ਪ੍ਰਤੀਕ ਹਨ। ਅੱਜ ਦੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਇਨਸਾਨ ਵਿੱਚ ਸੁਣਨ ਦੀ ਸਮਰੱਥਾ ਘੱਟ ਹੋ ਗਈ ਹੈ ਤੇ ਬੋਲਣ ਦੀ ਪ੍ਰਵਿਰਤੀ ਵੱਧ ਰਹੀ ਹੈ। ਗਣਪਤੀ ਜੀ ਆਪਣੇ ਗਜਕਰਨਾਂ ਰਾਹੀਂ ਸਾਨੂੰ ਸਿਖਾਉਂਦੇ ਹਨ ਕਿ ਸੁਣਨ ਦੀ ਸਮਰੱਥਾ ਨੂੰ ਵਧਾਓ, ਪਰ ਜਿਵੇਂ ਛੱਜ ਅੰਨ ਵਿੱਚੋਂ ਵਾਧੂ ਚੀਜ਼ਾਂ ਵੱਖ ਕਰਦਾ ਹੈ, ਉਸੇ ਤਰ੍ਹਾਂ ਹਰ ਗੱਲ ਨੂੰ ਧਿਆਨ ਨਾਲ ਸੁਣੋ ਪਰ ਕੇਵਲ ਉਸਦਾ ਸਾਰ ਹੀ ਅਪਣਾਓ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਰੂਪ ਵਿੱਚ ਪੁਹੰਚੇ। ਕਪੁਰਥਲਾ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ, ਸ੍ਰੀ ਮਣੀ ਮਹੇਸ਼ ਮੰਦਿਰ ਪ੍ਰਧਾਨ ਅਸ਼ੋਕ ਅਰੋੜਾ ਆਪਣੇ ਪੂਰੇ ਸੇਵਾ ਮੰਡਲ ਨਾਲ, ਦੀਪਕ ਸਲਵਾਨ, ਪਾਲਾ ਜੀ, ਕੁਲਦੀਪ ਜੀ, ਸਿਮਰਨ ਮਾਹਲ, ਨਵਜੋਤ ਮਾਹਲ, ਅਨਮੋਲ ਮਾਹਲ, ਪ੍ਰਵੀਨ ਜੋਸ਼ੀ, ਨਿਸ਼ਾਂਤ ਕੌੜਾ, ਲੱਕੀ, ਰਜਤ ਮਰਵਾਹਾ, ਜਤਿਨ, ਜਤਿਨ ਪ੍ਰਭਾਕਰ, ਸ਼੍ਰੀ ਸ਼ਿਵ ਮੰਦਿਰ ਸੁਭਾਸ਼ ਚੌਕ ਤੋਂ ਨਰੇਸ਼ ਬਹਿਲ, ਦਿਨੇਸ਼ ਸ਼ਰਮਾ, ਅੰਸ਼ੁਮਾਣ ਸ਼ਰਮਾ ਬਾਕੀ ਮੈਂਬਰਾਂ ਸਹਿਤ, ਰਾਕੇਸ਼ ਮਹਾਜਨ, ਧਰਮਪਾਲ ਜੀ, ਸ਼੍ਰੀ ਸ਼ਿਵ ਮੰਦਿਰ ਕਚਹਿਰੀ ਚੌਕ ਪ੍ਰਧਾਨ ਅਸ਼ੋਕ ਪੂਰੀ, ਚੇਤਨ ਮਹਿਤਾ ਜੀ ਵੱਡੀ ਗਿਣਤੀ ਵਿੱਚ ਪੁਹੰਚੇ ਸਰੋਤਿਆਂ ਸਹਿਤ ਮੌਜੂਦ ਰਹੇ। ਸਾਧਵੀ ਭੈਣਾਂ ਦੁਆਰਾ ਸੁਮਧੁਰ ਭਜਨ ਕੀਰਤਨ ਨੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।