ਪੱਕਾ ਬਾਗ ਵਿਖੇ ਕਰਵਾਇਆ ਧਾਰਮਿਕ ਸਮਾਗਮ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸ਼ਿਵ ਮੰਦਰ ਪੱਕਾ ਬਾਗ ਵਿਖੇ ਕਰਵਾਇਆ ਸਮਾਗਮ
Publish Date: Mon, 07 Sep 2026 07:08 PM (IST)
Updated Date: Mon, 07 Sep 2026 07:10 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਸ਼ਿਵ ਮੰਦਰ ਪੱਕਾ ਬਾਗ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਦਰ ਨੂੰ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਦੇਰ ਰਾਤ ਤੱਕ ਭਗਤਾਂ ਦਾ ਆਪਣੇ ਇਸ਼ਟ ਭੋਲੇ ਬਾਬਾ ਦੇ ਦਰਸ਼ਨਾਂ ਲਈ ਮੰਦਰ ਵਿੱਚ ਵੱਡਾ ਇਕੱਠ ਲੱਗਾ ਰਿਹਾ। ਰਾਤ 12 ਵਜੇ ਆਰਤੀ ਉਪਰੰਤ ਠਾਕੁਰ ਜੀ ਨੂੰ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਭੋਗ ਲਗਾਇਆ ਗਿਆ ਤੇ ਮਹਾਪ੍ਰਸ਼ਾਦ ਭਗਤਾਂ ਵਿੱਚ ਵੰਡਿਆ ਗਿਆ। ਇਸ ਤੋਂ ਇਲਾਵਾ ਸਾਰਾ ਦਿਨ ਲੰਗਰ-ਭੰਡਾਰੇ ਵੀ ਚੱਲਦੇ ਰਹੇ। ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਫਗਵਾੜਾ ਤੋਂ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਫਗਵਾੜਾ ਦੇ ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ, ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼, ਹਰਜੀ ਮਾਨ, ਆਸ਼ੂ ਸਾਂਪਲਾ, ਅਨੁਰਾਗ ਮਾਨਖੰਡ, ਅੰਕੁਸ਼ ਓਹਰੀ, ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਟੀਟੂ ਸ਼ਰਮਾ, ਜੋਗਿੰਦਰ ਪਾਲ ਵੇਦੀ ਡਾਵਰ ਜੀ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਭੋਲੇ ਬਾਬਾ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇਸ ਮੌਕੇ ਕਮੇਟੀ ਮੈਂਬਰਾਂ ਇੰਦਰਜੀਤ ਕਾਲਰਾ, ਅਸ਼ਵਨੀ, ਸੁਧੀਰ, ਪ੍ਰਮੋਦ ਜਲੋਟਾ, ਲਕਸ਼ਮੀਕਾਂਤ ਪ੍ਰਭਾਕਰ, ਰਮਨ ਛਾਬੜਾ ਆਦਿ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਸ਼ਰਮਾ, ਅਮਿਤ ਕਪੂਰ, ਦਵਿੰਦਰ ਡੀ.ਕੇ., ਅਨੁਜ ਮਦਾਨ, ਸੌਰਵ ਸੂਦ, ਦਵਿੰਦਰ ਬਿੱਲਾ, ਲਵ ਭਨੋਟ, ਅਮਿਤ ਅਰੋੜਾ, ਵਿੱਕੀ ਮਹਿਰਾ, ਨਿਤਿਨ ਕਨੋਜੀਆ ਆਦਿ ਵੀ ਹਾਜ਼ਰ ਸਨ।