ਇੰਜ. ਦਿਲਪ੍ਰੀਤ ਸਿੰਘ ਲੋਹਟਸਰਬਸੰਮਤੀ ਨਾਲ ਚੇਅਰਮੈਨ ਬਣੇ ਇੰਜ. ਦਿਲਪ੍ਰੀਤ ਸਿੰਘ ਲੋਹਟ ਨੂੰ ਸਰਬਸੰਮਤੀ ਨਾਲ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਦਾ ਚੇਅਰਮੈਨ ਚੁਣਿਆ ਗਿਆ
Publish Date: Tue, 08 Sep 2026 08:13 PM (IST)
Updated Date: Tue, 08 Sep 2026 08:13 PM (IST)
ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼-ਪੰਜ ਰਾਜ ਵੱਲੋਂ ਇੰਜੀਨੀਅਰਜ਼ ਮਿਲਣੀ ਆਯੋਜਿਤ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼, ਉਪ ਮੁੱਖ ਮੰਡਲ ਇੰਜੀਨੀਅਰਜ਼/ਉਪ ਮੰਡਲ ਅਫ਼ਸਰਜ਼, ਕਾਰਜਕਾਰੀ ਇੰਜੀਨੀਅਰਜ਼-ਜੇਈਜ਼ ਕਾਡਰ ਤੋਂ ਪਦਉੱਨਤ ਤੇ ਹੋਰ ਇੰਜੀਨੀਅਰਿੰਗ ਤਕਨੀਕੀ ਅਫ਼ਸਰਜ਼ ਦੀ ਸਾਂਝੀ ਪ੍ਰਤੀਨਿਧਤਾ ਕਰ ਰਹੀ ਜਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼-ਪੰਜ ਰਾਜ ਵੱਲੋਂ ਇੰਜੀਨੀਅਰਜ਼ ਮਿਲਣੀ ਆਯੋਜਿਤ ਕੀਤੀ ਗਈ। ਇਸ ਇੰਜੀਨੀਅਰਜ਼ ਮਿਲਣੀ ਵਿੱਚ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਦੇ ਬਹੁਤ ਸਾਰੇ ਮੈਂਬਰਾਂ, ਅਹੁਦੇਦਾਰਾਂ ਇੰਜੀਨੀਅਰ ਸਾਥੀਆਂ ਵੱਲੋਂ ਭਾਗ ਲਿਆ ਗਿਆ। ਪੰਜਾਬ ਰਾਜ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰਜ਼, ਕਾਰਜਕਾਰੀ ਇੰਜੀਨੀਅਰਜ਼ (ਜੇਈ ਕਾਡਰ ਤੋਂ ਪਦਉੱਨਤ) ਦੀ ਪ੍ਰਤੀਨਿੱਧ ਜਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਦੇ ਸੂਬਾ ਪ੍ਰਧਾਨ ਇੰਜ. ਦਿਲਪ੍ਰੀਤ ਸਿੰਘ ਲੋਹਟ ਤੇ ਵਰਕਿੰਗ ਚੇਅਰਮੈਨ ਕੌਂਸਲ ਵੱਲੋਂ ਜਮਾਤ ਦੀਆਂ ਲੰਮੇ ਸਮੇਂ ਤੋਂ ਜਾਇਜ਼, ਵਾਜਬ ਤੇ ਹੱਕੀ ਲੰਬਿਤ ਮੰਗਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਇਸ ਸਮੇਂ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋਂ ਇੰਜੀਨੀਅਰਜ਼ ਮਿਲਣੀ ਦੀ ਪ੍ਰਧਾਨਗੀ ਕਰਦਿਆਂ ਜਥੇਬੰਦੀ ਦੇ ਪੰਜਾਬ ਭਰ ਤੋਂ ਸ਼ਾਮਲ ਮੈਂਬਰ, ਅਹੁਦੇਦਾਰ ਇੰਜੀਨੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਮਾਤ ਦੀਆਂ ਲੰਮੇ ਸਮੇਂ ਤੋਂ ਜਾਇਜ਼, ਹੱਕੀ ਅਤੇ ਵਾਜ਼ਬ ਲੰਬਿਤ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਮੰਨਵਾਉਣ ਲਈ ਭਵਿੱਖ ਵਿੱਚ ਸ਼ਾਂਤਮਈ ਲੋਕਤੰਤਰਿਕ ਢੰਗ ਨਾਲ ਯੋਗ ਉਪਰਾਲੇ ਕੀਤੇ ਜਾਣਗੇ। ਹਾਜ਼ਰ ਹਾਊਸ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਨ੍ਹਾਂ ਮੰਗਾਂ ਨੂੰ ਮੰਨਵਾਉਣ ਲਈ ਸਰਕਾਰ ਨਾਲ ਤਾਲਮੇਲ ਕਰਨ ਦੇ ਸਾਰੇ ਅਧਿਕਾਰ ਇੰਜੀ. ਮੱਤੇਨੰਗਲ ਨੂੰ ਦਿੱਤੇ ਗਏ। ਇੰਜੀ. ਮੱਤੇਨੰਗਲ ਦੀ ਪ੍ਰਧਾਨਗੀ ਹੇਠ ਹੋਈ ਇੰਜੀਨੀਅਰਜ਼ ਮਿਲਣੀ ਵਿੱਚ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼-ਪੰਜ ਰਾਜ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਕੌਂਸਲ ਦੇ ਚੇਅਰਮੈਨ ਇੰਜੀ. ਮਨਜਿੰਦਰ ਸਿੰਘ ਮੱਤੇਨੰਗਲ ਵੱਲੋ ਬਤੌਰ ਚੇਅਰਮੈਨ ਲਗਪਗ ਦਸ ਸਾਲਾਂ ਤੋਂ ਸਮੂਹ ਜਮਾਤ ਵੱਲੋਂ ਦਿੱਤੀ ਗਈ ਜਥੇਬੰਦਕ ਸੇਵਾ ਲਈ ਜਥੇਬੰਦੀ/ਕੌਂਸਲ ਦੇ ਹਾਜ਼ਰ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਸਰਕਾਰੀ ਸੇਵਾ ਤੋਂ ਬਤੌਰ ਉਪ ਮੰਡਲ ਇੰਜੀਨੀਅਰ (ਸਿਵਲ) ਲੋਨਿਵਿ (ਭ ਤੇ ਮ) ਸ਼ਾਖਾ ਵਿਭਾਗ ਪੰਜਾਬ ਤੋਂ ਸੇਵਾਮੁਕਤ ਹੋਣ ਕਾਰਨ ਸਵੈ ਇਛੁੱਕ ਤੌਰ ’ਤੇ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਦੇ ਨਵੇਂ ਚੇਅਰਮੈਨ ਦੀ ਚੋਣ ਲਈ ਇੱਛਾ ਪ੍ਰਗਟਾਈ ਗਈ। ਇੰਜ. ਮੱਤੇਨੰਗਲ ਵੱਲੋਂ ਪ੍ਰਗਟਾਈ ਗਈ ਸਵੈ ਇੱਛਾ ਦਾ ਸਤਿਕਾਰ ਕਰਦਿਆਂ ਹਾਜ਼ਰ ਸਮੂਹ ਹਾਊਸ ਵੱਲੋਂ ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕੌਂਸਲ ਦੇ ਅਹਿਮ ਤੇ ਸੀਨੀਅਰ ਅਹੁਦੇਦਾਰਾਂ ਜਿਨ੍ਹਾਂ ਵਿੱਚ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਗਰ ਨਿਗਮ ਲੁਧਿਆਣਾ ਇੰਜ. ਪਰਸ਼ੋਤਮ ਕਾਜਲਾ ਅਤੇ ਇੰਜ. ਹਰਵਿੰਦਰ ਸਿੰਘ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਲੁਧਿਆਣਾ ਦੀ ਅਗਵਾਈ ਹੇਠ ਬਤੌਰ ਚੋਣ ਨਿਗਰਾਨ ਹਾਜ਼ਰ ਹਾਊਸ ਤੋਂ ਪ੍ਰਵਾਨਗੀ ਲੈ ਕੇ ਇੰਜ. ਦਿਲਪ੍ਰੀਤ ਸਿੰਘ ਲੋਹਟ ਨੂੰ ਉਨ੍ਹਾਂ ਦੀਆਂ ਲੰਮੀਆਂ ਸ਼ਾਨਦਾਰ ਪ੍ਰਾਪਤੀਆਂ ਵਾਲੀਆ ਸਫ਼ਲ ਜਥੇਬੰਦਕ ਸੇਵਾਵਾਂ ਤੇ ਜਥੇਬੰਦਕ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਸਰਬਸੰਮਤੀ ਨਾਲ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਦਾ ਚੇਅਰਮੈਨ ਚੁਣਿਆ ਗਿਆ। ਬੀਤੇ ਸਮੇਂ ਵਿੱਚ ਕੀਤੀਆਂ ਗਈਆਂ ਜਮਾਤੀ ਸ਼ਾਨਦਾਰ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਇੰਜੀ. ਮਨਜਿੰਦਰ ਸਿੰਘ ਮੱਤੇਨੰਗਲ ਸਾਬਕਾ ਚੇਅਰਮੈਨ ਕੌਂਸਲ ਨੂੰ ਬਤੌਰ ਮੁੱਖ ਸਰਪ੍ਰਸਤ ਤੇ ਇੰਜ. ਸੁਖਵਿੰਦਰ ਸਿੰਘ ਬਾਗੋਂਵਾਨੀ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ। ਇੰਜ. ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ ਕੌਂਸਲ ਤੇ ਮੁੱਖ ਸਰਪ੍ਰਸਤ ਇੰਜੀਨੀਅਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਤੇ ਇੰਜ. ਰਾਜਿੰਦਰ ਕੱਕੜ ਸਲਾਹਕਾਰ ਕੌਂਸਲ ਵੱਲੋਂ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਦੀ ਜੱਥੇਬੰਦੀ, ਵਿਭਾਗ ਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅਗਲੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।