ਸੀਰਤ ਕੌਰ ਨੇ ਕੀਤਾ ਸਪੋਰਟਸ ਅਕੈਡਮੀ ਮੌਲੀ ਦਾ ਦੌਰਾ ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ
Publish Date: Mon, 21 Sep 2026 08:30 PM (IST)
Updated Date: Mon, 21 Sep 2026 08:32 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਕੀ ਨਾਲ ਸਬੰਧਤ ਬਿਨਿੰਗ ਪਰਿਵਾਰ ਦੀ ਧੀ ਸੀਰਤ ਕੌਰ ਜੋ ਇੰਗਲੈਂਡ ਦੀ ਜੰਮਪਲ ਹੈ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਸਪੋਰਟਸ ਅਕੈਡਮੀ ਮੌਲੀ ਦੇ ਪ੍ਰਧਾਨ ਗੁਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਉਹ ਇੰਗਲੈਂਡ ਟੀਮ ਦੇ ਅੰਡਰ-21 ਫੁੱਟਬਾਲ ਟੀਮ ਦੀ ਕੈਪਟਨ ਹੈ, ਜੋ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਸਪੋਰਟਸ ਅਕੈਡਮੀ ਪਿੰਡ ਮੌਲੀ ਵਿਖੇ ਸੀਰਤ ਕੌਰ ਬਿੰਨਿੰਗ, ਕੁਲਵਿੰਦਰ ਸਿੰਘ ਬਿੰਨਿੰਗ, ਪਿੰਨ ਬਿੰਨਿੰਗ, ਟੋਨੀ ਕੂਨਰ ਰੁੜਕੀ ਤੇ ਨਿੱਕਾ ਭਾਣੋਕੀ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਅਕੈਡਮੀ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਦੌਰੇ ਦੌਰਾਨ ਮਹਿਮਾਨਾਂ ਵੱਲੋਂ ਪਿੰਡ ਮੌਲੀ ਵਿੱਚ ਪਿੰਡ ਦੀ ਪੰਚਾਇਤ ਤੇ ਸਪੋਰਟਸ ਅਕੈਡਮੀ ਵੱਲੋਂ ਚਲਾਏ ਜਾ ਰਹੇ ਅਖਾੜੇ, ਕਿੱਕ ਬਾਕਸਿੰਗ ਲੋਇਨ ਐੱਮਐੱਮਏ ਬੋਕਸਿੰਗ ਤੇ ਜਿਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਇਨ੍ਹਾਂ ਖੇਡ ਸਹੂਲਤਾਂ ਤੇ ਖਿਡਾਰੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਖੇਡਾਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਪੋਰਟਸ ਕਲੱਬ ਤੇ ਪਿੰਡ ਦੀ ਪੰਚਾਇਤ ਵੱਲੋਂ ਸੀਰਤ ਕੌਰ ਬਿੰਨਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਦੀਪ ਸਿੰਘ ਯੂਕੇ, ਜਸਵੰਤ ਸਿੰਘ ਕੈਨੇਡਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਸੇਮ ਸਿੰਘ, ਅਮਨਦੀਪ ਕੁਮਾਰ ਸਰਪੰਚ ਪਿੰਡ ਮੌਲੀ, ਜਸਵੀਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਗੁਰਜੀਤ ਸਿੰਘ ਰੇਸ਼ਮ ਸਿੰਘ ਬਾਕਸਿੰਗ ਕੋਚ ਅਮਨਦੀਪ, ਆਕਾਸ਼ਦੀਪ ਸਮੇਤ ਹੋਰ ਪਤਵੰਤੇ ਹਾਜ਼ਰ ਸਨ।