ਸ੍ਰੀ ਰਾਮ ਚੰਦਰ ਜੀ ਦੇ ਵਿਆਹ ’ਤੇ ਵੰਡੀਆਂ ਮਿਠਾਈਆਂ ਕਾਲ਼ਾ ਸੰਘਿਆਂ ਵਿਖੇ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਪੁਰਬ ਸਬੰਧੀ ਕੱਢੀ ਮਨਮੋਹਕ ਝਾਕੀਆਂ ਤੇ ਵੰਡੀਆਂ ਮਿਠਾਈਆਂ
Publish Date: Fri, 16 Oct 2026 09:10 PM (IST)
Updated Date: Fri, 16 Oct 2026 09:12 PM (IST)
ਦੁਸਹਿਰਾ ਕਮੇਟੀ ਨੂੰ ਮਿਲ ਰਹੇ ਭਰਪੂਰ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ : ਪ੍ਰਧਾਨ ਲੂੰਬਾ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਾਲਾ ਸੰਘਿਆਂ ਵਿਖੇ ਸਥਿਤ ਮੰਦਿਰਾਂ ਵਿੱਚ ਪਾਵਨ ਨਵਰਾਤਰਿਆਂ ਦੇ ਚਲਦੇ ਸ਼ਰਧਾਲੂਆਂ ਵੱਲੋਂ ਜਿਥੇ ਰੋਜ਼ਾਨਾ ਸਵੇਰੇ ਸ਼ਾਮ ਲਗਾਤਾਰ ਪਾਠ ਪੂਜਾ ਕੀਤੀ ਜਾ ਰਹੀ ਹੈ ਤੇ ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਕਸਬੇ ਵਿਖੇ ਲੱਗਦੇ ਇਲਾਕੇ ਦੇ ਪ੍ਰਸਿੱਧ ਦੁਸਹਿਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚਲ ਰਹੀਆਂ ਹਨ, ਉਥੇ ਹੀ ਸਥਾਨਕ ਨੈਸ਼ਨਲ ਡ੍ਰਾਮਾਟਿਕ ਕਲੱਬ ਵੱਲੋਂ ਸੰਗਤਾਂ ਨੂੰ ਲਗਾਤਾਰ ਰਾਮ ਲੀਲ੍ਹਾ ਵਿਖਾਈ ਜਾ ਰਹੀ ਹੈ। ਅੱਜ ਸਥਾਨਕ ਕਸਬੇ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਤੇ ਨੈਸ਼ਨਲ ਡ੍ਰਾਮਾਟਿਕ ਰਾਮ ਲੀਲ੍ਹਾ ਕਲੱਬ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਪੁਰਬ ਮੌਕੇ ਮਿਠਾਈਆਂ ਵੰਡਦੇ ਹੋਏ ਖੂਬਸੂਰਤ ਝਾਕੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ ਲੂੰਬਾ ਨੇ ਕਿਹਾ ਕਿ ਅੱਜ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਦੀ ਸੰਗਤਾਂ ਵਿੱਚ ਅਥਾਹ ਖੁਸ਼ੀ ਹੈ ਤੇ ਇਸੇ ਖੁਸ਼ੀ ਨੂੰ ਮੁੱਖ ਰੱਖਦਿਆਂ ਅੱਜ ਸ੍ਰੀ ਰਾਮ ਜੀ, ਮਾਤਾ ਸੀਤਾ ਜੀ ਸਮੇਤ ਰਮਾਇਣ ਦੇ ਹੋਰ ਪਾਤਰਾਂ ਦੇ ਸਵਰੂਪ ਬਣਾ ਕੇ ਨਗਰ ਵਿਚ ਝਾਕੀਆਂ ਕੱਢੀਆਂ ਜਾ ਰਹੀਆਂ ਹਨ ਤੇ ਰਾਮ ਭਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਵਿੱਚ ਕਾਲਾ ਸੰਘਿਆਂ ਦਾ ਦੁਸਹਿਰਾ ਪ੍ਰਸਿੱਧ ਹੈ ਤੇ ਦੂਰ-ਦੁਰਾਡੇ ਤੋਂ ਲੋਕ ਸ਼ਰਧਾ ਭਾਵਨਾ ਨਾਲ ਦੁਸਹਿਰਾ ਵੇਖਣ ਆਉਂਦੇ ਹਨ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਦਾ ਦੁਸਹਿਰਾ ਹੋਰ ਵੀ ਵੱਡੇ ਪੱਧਰ ’ਤੇ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਦੁਸਹਿਰੇ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਪ੍ਰਬੰਧਕ ਕਮੇਟੀ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਹੈ। ਇਸ ਮੌਕੇ ਪ੍ਰਧਾਨ ਕੁਲਦੀਪ ਲੂੰਬਾ, ਰਾਕੇਸ਼ ਕੁਮਾਰ ਭਾਰਗਵ, ਵਿਸ਼ਾਲ ਜੋਸ਼ੀ, ਰਾਜੂ ਪੰਡਿਤ, ਗੁ. ਬਾਬਾ ਕਾਹਨ ਦਾਸ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਫੁੱਲ, ਮੁਲਾਜ਼ਮ ਆਗੂ ਸੰਜੀਵ ਕੌਂਡਲ, ਸਤਨਾਮ ਸਿੰਘ ਸੰਘਾ, ਹੈਪੀ ਵਾਲੀਆ, ਮਾਸਟਰ ਸ਼ਾਮ ਕੁਮਾਰ, ਡਾ ਨਵਲ, ਸਾਬਕਾ ਸਰਪੰਚ ਗਿਆਨ ਚੰਦ ਭੱਟੀ, ਸਤੀਸ਼ ਕੁਮਾਰ ਘੋਨਾ, ਰਾਮ ਜੀ, ਪਾਲਾ ਟੇਲਰ ਸਮੇਤ ਵੱਡੀ ਗਿਣਤੀ ਵਿੱਚ ਹੋਰ ਸੰਗਤਾਂ ਹਾਜ਼ਰ ਸਨ।