ਪੰਜਾਬ ਸਰਕਾਰ ਦੇ ਖਿਲਾਫ਼ ਮੁਲਾਜ਼ਮਾਂ ਨੇ ਮਹਾਂ ਬੰਦ ਹੜਤਾਲ ਵਿੱਚ ਸ਼ਾਮਲ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ*
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਸਾਂਝੀ ਤਾਲਮੇਲ ਕਮੇਟੀ ਫਗਵਾੜਾ ਤਹਿਸੀਲ ਵੱਲੋਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫਦ ਵੱਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਸਾਰੇ ਅਦਾਰਿਆਂ ਦੇ ਮੁਲਾਜ਼ਮ ਅਤੇ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਇੱਕ ਵਿਸ਼ਾਲ ਧਰਨਾ ਟਾਊਨ ਹਾਲ ਫਗਵਾੜਾ ਅੱਗੇ ਲਗਾਇਆ ਗਿਆ। ਇਸ ਦੌਰਾਨ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸਤਨਾਮ ਸਿੰਘ ਰੰਧਾਵਾ, ਗਣੇਸ਼ ਭਗਤ, ਸਤਵੰਤ ਟੂਰਾ, ਪਲਵਿੰਦਰ ਸਿੰਘ, ਮੋਹਨ ਸਿੰਘ ਭੱਟੀ, ਅਜੇ ਸ਼ਰਮਾ,ਗੁਰਮੁਖ ਸਿੰਘ, ਦਲਜੀਤ ਸਿੰਘ ਸੈਣੀ, ਜਸਵੀਰ ਸਿੰਘ ਸੈਣੀ, ਡਾ.ਤਰਲੋਕ ਸਿੰਘ,ਕੁਲਦੀਪ ਸਿੰਘ ਕੌੜਾ,ਤਾਰਾ ਸਿੰਘ ਬੀਕਾ, ਪ੍ਰਮੋਦ ਕੁਮਾਰ ਜੋਸ਼ੀ,ਹਰਮੇਸ਼ ਪਾਠਕ, ਗਿਆਨ ਚੰਦ ਨਈਅਰ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਦੇ ਲਈ ਕੁਝ ਵੀ ਨਹੀਂ ਕਰ ਸਕੀ। ਮੁਲਾਜ਼ਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, ਪੈਨਸ਼ਨਰਾਂ ਨੂੰ 2.59 ਗੁਣਾਂਕ ਲਾਗੂ ਕਰਨਾ, ਪੈਂਡਿੰਗ ਡੀਏ ਦੀਆਂ ਕਿਸ਼ਤਾਂ, 17 ਜੁਲਾਈ 2020 ਅਤੇ 15 ਜਨਵਰੀ 2015 ਦੇ ਮੁਲਾਜ਼ਮ ਵਿਰੋਧੀ ਪੱਤਰ ਸਬੰਧੀ, ਏਸੀਪੀ ਸਕੀਮ ਬਹਾਲ ਕਰਨ ਸਬੰਧੀ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ ਸੰਬੰਧੀ, ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਸਰਵਿਸ ਪ੍ਰੋਵਾਈਡਰਾਂ, ਵਲੰਟੀਅਰ ਐਨ.ਐਸ.ਕਿਊ.ਐਫ. ਅਧਿਆਪਕਾਂ, ਆਦਰਸ਼ ਸਕੂਲ ਅਧਿਆਪਕਾਂ, ਏ.ਆਈ., ਸਪੈਸ਼ਲ ਕਾਡਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਸਬੰਧੀ, ਆਂਗਣਵਾੜੀ ਵਰਕਰਾਂ, ਮਿਡ-ਡੇ ਮੀਲ ਵਰਕਰਾਂ ਅਤੇ ਮਾਣ ਭੱਤਾ ਵਰਕਰਾਂ ਤੇ ਆਊਟ ਸੋਰਸ ਮੁਲਾਜ਼ਮਾਂ ਤੇ ਵਿਭਾਗੀ ਤਨਖਾਹ ਸਕੇਲ ਲਾਗੂ ਕੀਤੇ ਜਾਣ ਸਬੰਧੀ, ਟੈਟ ਦੀ ਜਬਰੀ ਮੜੀ ਸ਼ਰਤ ਰੱਦ ਕਰਨ ਸਬੰਧੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਨੂੰ ਭਗਵੰਤ ਮਾਨ ਦੀ ਸਰਕਾਰ ਹੁਣ ਤੱਕ ਨਹੀਂ ਲਾਗੂ ਕਰ ਸਕੀ। ਉਹਨਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਅਧਿਆਪਕਾਂ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਸਗੋਂ ਲਾਰੇ ਲੱਪੇ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ। ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੇ ਨਾਂ ਤੇ ਧੋਖਾ ਕੀਤਾ ਜਾ ਰਿਹਾ ਹੈ। ਪ੍ਰਾਈਮਰੀ ਸਕੂਲ ਖੇਡਾਂ ਲਈ ਕੋਈ ਵੀ ਗਰਾਂਟ ਜਾਰੀ ਨਾ ਕਰਨਾ ਸਗੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਂ ਤੇ 1700 ਕਰੋੜ ਖਰਚ ਕਰਕੇ, ਰਾਜਨੀਤੀ ਕਰਨਾ ਮੰਦਭਾਗਾ ਹੈ। ਇਸ ਮੌਕੇ ਤੇ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਵੱਲੋ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਲੜਣ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਨਸ਼ਾ ਤਸਕਰਾਂ ਵਲੋਂ ਕੀਤੇ ਕਤਲ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਝੋਟਾ ਪਰਿਵਾਰ ਨੂੰ ਇਨਸਾਫ ਦੇਣ ਅਤੇ ਕਾਤਲ ਨੂੰ ਫਾਹੇ ਲਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਪਰਮਜੀਤ ਸਿੰਘ ਚੌਹਾਨ, ਗੋਰਵ ਰਾਠੋਰ, ਸਤਪਾਲ ਮਹਿਮੀ,ਰਤਨ ਸਿੰਘ, ਸਤਨਾਮ ਸਿੰਘ ਗਿੱਲ,ਪੰਕਜ ਸ਼ਰਮਾ, ਸਤਪਾਲ ਸਿੰਘ ਖੱਟਕੜ, ਜਗਦੀਸ਼ ਲਾਲ ਕਲੇਰ,ਸੁਰਿੰਦਰ ਰਾਮ, ਕਮਲਦੀਪ ਕੌਰ ਸੈਣੀ, ਨੇਹਾ ਸੇਠੀ, ਸੁਨੀਤਾ, ਗੁਰਮੀਤ ਰਾਮ ਲੁੱਗਾ, ਹਰਭਜਨ ਲਾਲ ਕੌਲ, ਜਸਪਾਲ ਸਿੰਘ ਬਹਾਨੀ, ਬਿਕਰਮ ਸਿੰਘ, ਮਨਜੋਤ ਕੌਰ, ਸ਼ਿਵ ਦਾਸ, ਅਸ਼ਵਨੀ ਕੁਮਾਰ, ਸੋਹਣ ਸਿੰਘ ਭਿੰਡਰ,ਕਮਲ ਕੁਮਾਰ, ਰਾਮਪਾਲ ਵਰਮਾ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਅਮਰ ਨਾਥ, ਹਰੀ ਓਮ ਸ਼ਰਮਾ, ਹਰਬੰਸ ਲਾਲ ਵਿਰਕ, ਅਕਬਰ ਖਾਨ, ਬਲਵਿੰਦਰ ਕੁਮਾਰ ਨਿਧੜਕ, ਕਮਲਜੀਤ ਵਿਰਕ, ਮਨਜੀਤ ਲਾਲ, ਨੈਬ ਸਿੰਘ, ਜਤਿੰਦਰ ਕੁਮਾਰ, ਜੋਗਿੰਦਰ ਮਹਿਮੀ, ਦਵਿੰਦਰ ਸਿੰਘ, ਰੁਪਿੰਦਰ ਸਿੰਘ, ਜਸਪਾਲ ਸਿੰਘ, ਪ੍ਰੇਮ ਖਲਵਾੜਾ, ਰਤਨ ਸਿੰਘ ਖਲਵਾੜਾ ਆਗੂ ਹਾਜ਼ਰ ਸਨ।