ਭੁਲੱਥ ’ਚ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਭੁਲੱਥ ਵਿਖੇ ਵੱਖ ਵੱਖ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ
Publish Date: Thu, 27 Aug 2026 09:36 PM (IST)
Updated Date: Thu, 27 Aug 2026 09:37 PM (IST)
ਸੜਕਾਂ ’ਤੇ ਕੱਢਿਆ ਗਿਆ ਰੋਸ ਮਾਰਚ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਦਿੱਤੇ ਗਏ ਮਹਾਂਬੰਦ ਦੇ ਸੱਦੇ ਦਾ ਅਸਰ ਅੱਜ ਕਸਬਾ ਭੁਲੱਥ ਦੇ ਸਰਕਾਰੀ ਦਫਤਰਾ ਵਿੱਚ ਵੇਖਣ ਨੂੰ ਮਿਲਿਆ। ਭਾਵੇਂ ਕਿ ਸੱਦੇ ਦੌਰਾਨ ਬਾਜ਼ਾਰ ਆਮ ਵਾਂਗ ਖੁੱਲੇ ਰਹੇ ਤੇ ਸੜਕੀ ਆਵਾਜਾਈ ਵੀ ਚਲਦੀ ਰਹੀ ਪਰ ਸਰਕਾਰੀ ਮੁਲਾਜ਼ਮਾਂ ਜਿਨ੍ਹਾਂ ਵਿੱਚ ਆਂਗਣਵਾੜੀ ਵਰਕਰ, ਪਾਵਰਕਾਮ ਮੁਲਾਜ਼ਮ, ਸਿੱਖਿਆ ਵਿਭਾਗ, ਸਮੂਹ ਪੈਨਸ਼ਨਰਜ਼, ਸਿਵਲ ਸਰਜਨ ਤੇ ਹੋਰ ਵੱਖ-ਵੱਖ ਵਿਭਾਗਾਂ ਨੇ ਕੰਮਕਾਜ ਠੱਪ ਰੱਖਦਿਆਂ ਤਹਿਸੀਲ ਕੰਪਲੈਕਸ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵੇ ਕੀਤੇ ਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਮਾ. ਮੱਖਣ ਸਿੰਘ, ਸੋਹਣ ਸਿੰਘ, ਮਾ. ਬੀਰ ਸਿੰਘ, ਬਲਵੀਰ ਸਿੰਘ ਕਲਰਕ, ਗੁਰਮੇਲ ਸਿੰਘ ਮਾਸਟਰ ਕੇਡਰ, ਹਰੀਸ਼ ਸ਼ਰਮਾ, ਮਾਸਟਰ ਰਜਿੰਦਰ ਸ਼ਰਮਾ, ਸਤਵੰਤ ਕੌਰ ਆਂਗਣਵਾੜੀ ਮੁਲਾਜ਼ਮ, ਸੋਨੀਆ, ਬਲਜਿੰਦਰ ਗਾਂਧੀ ਸੀਐੱਚਟੀ ਮਲਕੀਤ ਸਿੰਘ ਹੈੱਡ ਮਾਸਟਰ, ਸੁਖਵਿੰਦਰ ਸਿੰਘ ਬੀਆਰਸੀ ਨਡਾਲਾ, ਰੋਸ਼ਨ ਲਾਲ ਪ੍ਰਧਾਨ ਡੀਟੀਐੱਫ ਗਰੁੱਪ, ਕਰਮਜੀਤ ਸਿੰਘ ਮੋਖਾ ਜੇਈ ਬਿਜਲੀ ਬੋਰਡ, ਜਗਮੋਹਨ ਸਿੰਘ ਪੈਨਸ਼ਨਰ, ਖੇਮ ਸਿੰਘ ਪੈਨਸ਼ਨਰ ਐਸੋਸੀਏਸ਼ਨ ਬਿਜਲੀ ਬੋਰਡ ਨੇ ਕਿਹਾ ਕਿ ਉਨ੍ਹਾਂ ਦੀਆਂ ਕਈ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਕੋਲ ਵਿਚਾਰ ਅਧੀਨ ਹਨ, ਪਰ ਵਾਰ-ਵਾਰ ਭਰੋਸੇ ਮਿਲਣ ਦੇ ਬਾਵਜੂਦ ਇਨ੍ਹਾਂ ਦਾ ਢੁਕਵਾਂ ਹੱਲ ਨਹੀਂ ਹੋ ਸਕਿਆ। ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਇਕਜੁੱਟ ਹਨ ਤੇ ਸਰਕਾਰ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਇਸ ਧਰਨੇ ਉਪਰੰਤ ਸਮੂਹ ਮੁਲਾਜ਼ਮਾਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ ਜੋ ਕਿ ਸੇਲ ਕੰਪਲੈਕਸ ਵਿੱਚੋਂ ਹੀ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੇਨ ਚੌਂਕ ਭਲੱਥ ਵਿਖੇ ਆ ਕੇ ਸਮਾਪਤ ਹੋਇਆ। ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਜਿੱਥੇ ਸਰਕਾਰੀ ਦਫ਼ਤਰਾਂ ਦਾ ਕੰਮ-ਕਾਜ ਪ੍ਰਭਾਵਿਤ ਰਿਹਾ, ਉੱਥੇ ਬਾਜ਼ਾਰ ਖੁੱਲ੍ਹੇ ਰਹਿਣ ਕਾਰਨ ਆਮ ਲੋਕਾਂ ਤੇ ਦੁਕਾਨਦਾਰਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਵੱਡਾ ਅਸਰ ਨਹੀਂ ਪਿਆ। ਇਸ ਮੌਕੇ ਤਰਸੇਮ ਸਿੰਘ, ਮਾਸਟਰ ਕਮਲਜੀਤ ਸਿੰਘ ਨੰਗਲ ਲੁਬਾਣਾ, ਮਾਸਟਰ ਦਿਨੇਸ਼ ਸ਼ਰਮਾ, ਮਾਸਟਰ ਸੁਖਦੇਵ ਰਾਜ, ਜਗਮੋਹਨ ਸਿੰਘ ਜੇਈ, ਰਣਜੀਤ ਸਿੰਘ ਰਾਣਾ ਖੱਸਣ, ਮਾ. ਰਾਜਪਾਲ, ਸੋਮਨਾਥ, ਬਲਵਿੰਦਰ ਸਿੰਘ ਮਿੰਟੂ, ਗੁਰ ਪ੍ਰਤਾਪ ਸਿੰਘ, ਦਵਿੰਦਰ ਕੁਮਾਰ, ਲਖਵਿੰਦਰ ਕੁਮਾਰ, ਰੋਸ਼ਨ ਲਾਲ ਪ੍ਰਧਾਨ, ਮਾ.ਮਲਵਿੰਦਰ ਸਿੰਘ, ਕੁਲਵੰਤ ਸਿੰਘ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।