- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਪੂਰਥਲਾ ਇਕਾਈ ਦੀ ਚੋਣ ਹੋਈ

ਪ੍ਰੀਤ ਸੰਗੋਜਲਾ ਬਣੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ
ਜੰਤਰ-ਮੰਤਰ ’ਚ ਨੌਜਵਾਨਾਂ ’ਤੇ ਲਾਠੀਚਾਰਜ ਦੀ ਕੀਤੀ ਨਿਖੇਧੀ
ਮੱਲ੍ਹੀ\ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕਪੂਰਥਲਾ ਦੀ ਪਲੇਠੀ ਮੀਟਿੰਗ ਕਪੂਰਥਲਾ ਵਿਖੇ ਇਕ ਨਿੱਜੀ ਰੈਸਟੋਰੈਂਟ ਵਿੱਚ ਰੱਖੀ ਗਈ ਜਿਸ ਵਿੱਚ ਵੱਡੀ ਗਿਣਤੀ ’ਚ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਹ ਪਲੇਠੀ ਮੀਟਿੰਗ ਕਪੂਰਥਲਾ ਇਕਾਈ ਦੀ ਚੋਣ ਵਾਸਤੇ ਕੀਤੀ ਗਈ ਜਿਸ ਵਿੱਚ ਕਪੂਰਥਲੇ ਦੇ ਸਾਰੇ ਪੱਤਰਕਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ (ਰਜਿ.) ਵੱਲੋਂ ਜੁਆਇੰਟ ਸੈਕਟਰੀ ਪੰਜਾਬ ਦਵਿੰਦਰ ਸਿੰਘ ਭੰਗੂ, ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਡਾ. ਰਜਿੰਦਰ ਰਿਖੀ, ਅੰਮ੍ਰਿਤਸਰ ਦਿਹਾਤੀ ਦੇ ਸੈਕਟਰੀ ਜਨਰਲ ਅਤੇ ਪੰਜਾਬ ਕਾਰਜਕਾਰਨੀ ਮੈਂਬਰ ਬਲਰਾਜ ਸਿੰਘ ਰਾਜਾ, ਜ਼ਿਲ੍ਹਾ ਜਲੰਧਰ ਇਕਾਈ ਦੇ ਕਨਵੀਨਰ ਤਜਿੰਦਰ ਕੌਰ ਥਿੰਦ ਅਤੇ ਸੁਲਤਾਨਪੁਰ ਤੋਂ ਸੀਨੀਅਰ ਪੱਤਰਕਾਰ ਨਰਿੰਦਰ ਸੋਨੀਆ ਮੁੱਖ ਤੌਰ ’ਤੇ ਪਹੁੰਚੇ। ਇਸ ਮੌਕੇ ਸਾਰੇ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਵਿੱਚ ਸਟੇਜ ਦੀ ਜ਼ਿੰਮੇਵਾਰੀ ਐਡਵੋਕੇਟ ਹਰਜੀਤ ਸਿੰਘ ਮੈਂਬਰ ਪੰਜਾਬ ਵਰਕਿੰਗ ਕਮੇਟੀ ਨੇ ਸੰਭਾਲੀ ਅਤੇ ਕਾਰਵਾਈ ਨੂੰ ਅੱਗੇ ਚਲਾਉਂਦਿਆਂ ਹੋਇਆਂ ਵਾਰੀ-ਵਾਰੀ ਸਾਰੇ ਪੱਤਰਕਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਪੂਰਥਲਾ ਇਕਾਈ ਦੀ ਚੋਣ ਵਿੱਚ ਪ੍ਰੀਤ ਸੰਗੋਜਲਾ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸੇ ਲੜੀ ਤਹਿਤ ਸੁਖਵਿੰਦਰ ਸੋਹੀ ਉਪ ਪ੍ਰਧਾਨ, ਅਵਿਨਾਸ਼ ਸ਼ਰਮਾ ਅਤੇ ਨਰਿੰਦਰ ਸੋਨੀਆ ਨੂੰ ਸਰਪ੍ਰਸਤ, ਬਰਿੰਦਰ ਚਾਨਾ ਨੂੰ ਜਨਰਲ ਸੈਕਟਰੀ, ਜੋਗਿੰਦਰ ਸਿੰਘ ਜਾਤੀਕੇ ਨੂੰ ਚੇਅਰਮੈਨ, ਬਲਜੀਤ ਸਿੰਘ ਨੂੰ ਉਪ ਚੇਅਰਮੈਨ, ਹਰਪ੍ਰੀਤ ਸਿੰਘ ਮੱਟੂ ਨੂੰ ਪ੍ਰੈੱਸ ਸੈਕਟਰੀ, ਡਾਕਟਰ ਅਰੁਣ ਕੁਮਾਰ ਖਜ਼ਾਨਚੀ, ਚਰਨਜੀਤ ਢਿੱਲੋਂ ਜੁਆਇੰਟ ਸੈਕਟਰੀ, ਐਡਵੋਕੇਟ ਪਵਨ ਕਾਲੀਆ ਅਤੇ ਐਡਵੋਕੇਟ ਹਰਜੀਤ ਸਿੰਘ ਨੂੰ ਲੀਗਲ ਸੈੱਲ ਦੇ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੰਜਾਬ ਕਾਰਜਕਾਰਨੀ ਦੇ ਜੁਆਇਟ ਸੈਕਟਰੀ ਦਵਿੰਦਰ ਸਿੰਘ ਭੰਗੂ ਨੇ ਜਿੱਥੇ ਪ੍ਰੈੱਸ ਦੀਆਂ ਪ੍ਰਾਪਤੀਆਂ ਅਤੇ ਹੋਰ ਸ਼ਖਸ਼ੀਅਤਾਂ ਬਾਰੇ ਚਾਨਣਾ ਪਾਇਆ, ਉੱਥੇ ਉਹਨਾਂ ਨੇ ਭਾਰਤ ਵਿੱਚ ਹੋ ਰਹੇ ਜੰਤਰ-ਮੰਤਰ ਦੇ ਯੂਥ ਅੰਦੋਲਨ ਵਿੱਚ ਸਰਕਾਰ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਉਹਨਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਡਾ. ਰਜਿੰਦਰ ਰਿਖੀ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਸਭ ਨੇ ਨਿਯੁਕਤੀਆਂ ’ਤੇ ਸਹਿਮਤੀ ਪ੍ਰਗਟਾਉਂਦਿਆਂ ਆਪਣਾ-ਆਪਣਾ ਯੋਗਦਾਨ ਪਾਉਣ ਲਈ ਅਹਿਦ ਲਿਆ।