ਨਰਿੰਦਰਜੀਤ ਸਿੰਘ ਗਿੱਲ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣੇ ਐਸਸੀ/ਬੀਸੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਸੰਪੰਨ
Publish Date: Mon, 17 Aug 2026 09:44 PM (IST)
Updated Date: Mon, 17 Aug 2026 09:45 PM (IST)
ਕੁਸ਼ਲ ਕੁਮਾਰ ਜਨਰਲ ਸਕੱਤਰ ਚੁਣੇ, ਬਲਦੇਵ ਸਿੰਘ ਸਿੱਧੂ ਅਤੇ ਸੁਰਿੰਦਰ ਪਾਲ ਨੂੰ ਸਰਪ੍ਰਸਤ ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਪਰਮਜੀਤ ਸਿੰਘ/ਸੁੱਖੀ ਟਿੱਬਾ, ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਕਪੂਰਥਲਾ ਦੀ ਜ਼ਿਲ੍ਹਾ ਇਕਾਈ ਦੀ ਚੋਣ 15 ਅਗਸਤ 2026 ਨੂੰ ਸੂਬਾ ਜਥੇਬੰਦੀ ਦੀ ਅਗਵਾਈ ਤੇ ਅਧਿਆਪਕ ਸਾਥੀਆਂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਜ਼ਿਲ੍ਹਾ ਕਮੇਟੀ ਦੀ ਚੋਣ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਪਹੁੰਚੇ। ਇਸ ਮੌਕੇ ਲੈਕਚਰਾਰ ਨਰਿੰਦਰਜੀਤ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਤੇ ਮਾਸਟਰ ਕੁਸ਼ਲ ਕੁਮਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਬਲਦੇਵ ਸਿੰਘ ਸਿੱਧੂ ਤੇ ਸੁਰਿੰਦਰ ਪਾਲ ਨੂੰ ਸਰਪ੍ਰਸਤ, ਹਰਨੇਕ ਸਿੰਘ ਤੇ ਜਸਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਕੁਮਾਰ ਨੂੰ ਸਟੇਟ ਕਮੇਟੀ ਮੈਂਬਰ, ਜਸਵੀਰ ਚੰਦ ਨੂੰ ਵਿੱਤ ਸਕੱਤਰ, ਕਰਮਜੀਤ ਸਿੰਘ ਗਿੱਲ ਨੂੰ ਸਹਾਇਕ ਸਕੱਤਰ ਤੇ ਪਵਨਜੀਤ ਸਿੰਘ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਅਵਤਾਰ ਸਿੰਘ, ਕੁਲਦੀਪ ਸਿੰਘ, ਅਵਦੇਸ਼ ਕੁਮਾਰ ਤੇ ਪਵਨ ਸਿੰਘ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਨੇ ਯੂਨੀਅਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਧਿਆਪਕ ਵਰਗ ਦੇ ਹੱਕਾਂ, ਸਨਮਾਨ ਤੇ ਜਾਇਜ਼ ਮੰਗਾਂ ਲਈ ਪੂਰੀ ਇਮਾਨਦਾਰੀ, ਏਕਤਾ ਤੇ ਦ੍ਰਿੜ੍ਹਤਾ ਨਾਲ ਕੰਮ ਕਰਨਗੇ। ਇਸ ਮੌਕੇ ਸੂਬਾ ਜਥੇਬੰਦੀ ਤੋਂ ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਤੇ ਪਰਵਿੰਦਰ ਭਾਰਤੀ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਰਬੰਸ ਲਾਲ, ਸਕੱਤਰ ਦੇਸਰਾਜ, ਜਸਵੀਰ ਸਿੰਘ ਸਾਬੂਵਾਲ ਸਮੇਤ ਹੋਰ ਅਧਿਆਪਕ ਆਗੂ ਤੇ ਸਾਥੀ ਹਾਜ਼ਰ ਸਨ।