ਸਿੱਧਵਾਂ ਦੋਨਾਂ ਵਿਖੇ ਮਨਾਇਆ ਈਦ ਦਾ ਤਿਓਹਾਰ
ਅਲੀ ਮਸਜਿਦ ਸਿੱਧਵਾਂ ਦੋਨਾਂ ਵਿਖੇ ਮਨਾਇਆ ਈਦ-ਉਲ-ਫਿਤਰ ਦਾ ਦਿਹਾੜਾ
Publish Date: Tue, 24 Mar 2026 06:55 PM (IST)
Updated Date: Tue, 24 Mar 2026 06:58 PM (IST)

--ਆਪਸੀ ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ --ਮੁਸਲਿਮ ਭਾਈਚਾਰੇ ਨੇ ਗਲੇ ਮਿਲ ਕੇ ਦਿੱਤੀ ਮੁਬਾਰਕਬਾਦ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਜਿਥੇ ਜ਼ਿਲ੍ਹੇ ਭਰ ਵਿਚ ਮੁਸਲਿਮ ਭਾਈਚਾਰੇ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ’ਤੇ ਈਦ-ਉਲ-ਫ਼ਿਤਰ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਸਿੱਧਵਾਂ ਦੋਨਾਂ ਦੀ ਅਲੀ ਮਸਜਿਦ ਵਿਚ ਵੀ ਸਿੱਧਵਾਂ ਦੋਨਾਂ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਨੇੜਲੇ ਪਿੰਡ ਭੰਡਾਲ ਦੋਨਾਂ ਮਸਜਿਦ ਦੇ ਮੌਲਵੀ ਫੈਸਲ ਕਾਸਮੀਨ ਅਤੇ ਜਨਾਬ ਕਾਰੀ ਮੁਹੰਮਦ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕਰਵਾਈ ਗਈ ਤੇ ਉਨ੍ਹਾਂ ਦੇਸ਼ ਦੀ ਤਰੱਕੀ ਤੇ ਅਮਨ ਸ਼ਾਂਤੀ ਦੀ ਦੁਆ ਕਰਵਾਈ। ਮੌਲਵੀ ਫੈਸਲ ਕਾਸਮੀਨ ਨੇ ਕਿਹਾ ਕਿ ਵਿਦੇਸ਼ਾਂ ਵਿਚ ਲੱਗੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ, ਇਸ ਨੂੰ ਜਲਦ ਤੋਂ ਜਲਦ ਰੋਕਣਾ ਚਾਹੀਦਾ ਹੈ ਤਾਂ ਕਿ ਕਈ ਬੇਗੁਨਾਹ ਵਿਅਕਤੀਆਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮੁਸਲਿਮ ਭਰਾਵਾਂ ਨੇ ਇਕ-ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਜੈ ਦੁਰਗਾ ਸੇਵਾ ਸੰਮਤੀ ਦੇ ਪ੍ਰਧਾਨ ਸੋਮ ਦੱਤ ਸ਼ਰਮਾ, ਖਜ਼ਾਨਚੀ ਰਵਿੰਦਰ ਕੁਮਾਰ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਕੁਲਦੀਪ ਸਿੰਘ ਬਲੱਗਣ ਕਾਹਲਵਾਂ, ਨੰਬਰਦਾਰ ਨਿਰਮਲ ਸਿੰਘ ਢਿੱਲੋਂ ਕਾਹਲਵਾਂ, ਜਨਾਬ ਪ੍ਰਵੇਜ਼ ਅਖ਼ਤਰ ਕਾਲਾ, ਸੁਰਮੂ, ਅਰਮਾਨ ਖਾਨ, ਸ਼ੀਰਾ ਮੁਹੰਮਦ, ਹਾਜੀ ਆਲਮਗੀਰ, ਮਸਰਦੀਨ, ਸੋਨੂੰ, ਗੁਲਾਮ ਰਸੂਲ, ਅਮੀਰ ਖਾਨ ਸ਼ਮੀ, ਰਿਆਨ ਖਾਨ, ਲਵਲੇਸ਼ ਸ਼ਰਮਾ, ਰਕੇਸ਼ ਕੁਮਾਰ ਰਿੰਕੂ, ਬਬਲੂ ਪੱਲੀ, ਹਰੀਸ਼ ਕੁਮਾਰ ਸ਼ਰਮਾ, ਲਵਲੀ ਕਾਲੜਾ, ਬੌਬੀ ਅਰੋੜਾ, ਤਿਲਕ ਰਾਜ ਸੂਦ ਆਦਿ ਹਾਜ਼ਰ ਸਨ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸਮੌਸੇ, ਮਠਿਆਈ ਤੇ ਚਾਹ ਦਾ ਲੰਗਰ ਵੀ ਲਗਾਇਆ ਗਿਆ।