ਸਹੂਲਤਾਂ ਨੂੰ ਹਰ ਆਦਮੀ ਤਕ ਪਹੁੰਚਾਇਆ ਦਾ ਰਿਹਾ : ਪੱਡਾ ਆਪ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹਰ ਆਦਮੀ ਤਕ ਪਹੁੰਚਾਉਣ ਲਈ ਕੀਤਾ ਜਾ ਰਿਹਾ ਕੰਮ : ਪੱਡਾ
Publish Date: Sat, 22 Aug 2026 09:45 PM (IST)
Updated Date: Sat, 22 Aug 2026 09:48 PM (IST)
--ਕੰਬੋਜ ਵੈੱਲਫੇਅਰ ਬੋਰਡ ਦੇ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਮਲਕੀਤ ਸਿੰਘ ਕਾਂਜਲੀ ਦਾ ਸੁਖਵੰਤ ਸਿੰਘ ਪੱਡਾ ਨੇ ਕੀਤਾ ਸਵਾਗਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਵੱਲੋਂ ਕੰਬੋਜ ਵੈੱਲਫੇਅਰ ਬੋਰਡ ਦੇ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਮਲਕੀਤ ਸਿੰਘ ਕਾਂਜਲੀ ਨੂੰ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਆਪਣੇ ਕਿਸਾਨ ਵਿੰਗ ਦੇ ਸਾਥੀਆਂ ਸਮੇਤ ਪਿੰਡ ਕਾਂਜਲੀ ਵਿਖੇ ਪਹੁੰਚ ਕੇ ਸਵਾਗਤ ਕਰਦਿਆਂ ਸਨਮਾਨਤ ਕੀਤਾ। ਇਸ ਮੌਕੇ ਪਿੰਡ ਕਾਂਜਲੀ ਵਿਖੇ ਕੰਬੋਜ ਬਰਾਦਰੀ ਵੱਲੋਂ ਸੂਬਾ ਸਕੱਤਰ ਕਿਸਾਨ ਵਿੰਗ ਸੁਖਵੰਤ ਸਿੰਘ ਪੱਡਾ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕੰਬੋਜ ਵੈੱਲਫੇਅਰ ਬੋਰਡ ਦੇ ਨਵ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਮਲਕੀਤ ਸਿੰਘ ਕਾਂਜਲੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਵਫ਼ਾਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੁਖਵੰਤ ਸਿੰਘ ਪੱਡਾ ਨੇ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਨੂੰ ਜ਼ੋਰ-ਸ਼ੋਰ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਉਹ ਆਪਣੀਆਂ ਮੁਸ਼ਕਲਾਂ ਬਾਰੇ ਜ਼ਰੂਰ ਦੱਸਣ ਤਾਂ ਜੋ ਉਨ੍ਹਾਂ ਦਾ ਜਲਦ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹਰ ਆਦਮੀ ਤਕ ਪਹੁੰਚਾਉਣ ਲਈ ਪਿੰਡ-ਪਿੰਡ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਜੋ ਸਹੂਲਤਾਂ ਤੋਂ ਵਾਂਝੇ ਰਹਿ ਗਏ ਉਨ੍ਹਾਂ ਨੂੰ ਵੀ ਸਹੂਲਤਾਂ ਮਿਲ ਸਕਣ। ਇਸ ਮੌਕੇ ਸਰਕਲ ਇੰਚਾਰਜ ਜਸਵੰਤ ਸਿੰਘ ਨੰਦਾ, ਬਲਾਕ ਪ੍ਰਧਾਨ ਗੁਰਚਰਨ ਸਿੰਘ, ਬਲਾਕ ਪ੍ਰਧਾਨ ਦਲਜੀਤ ਸਿੰਘ, ਪਿੰਡ ਪ੍ਰਧਾਨ ਅਮਰਜੀਤ ਸਿੰਘ ਕੋਕਲਪੁਰ, ਬਲਾਕ ਪ੍ਰਧਾਨ ਉਪਕਾਰ ਸਿੰਘ, ਬਲਾਕ ਪ੍ਰਧਾਨ ਸੁਰਜੀਤ ਸਿੰਘ, ਬਲਾਕ ਪ੍ਰਧਾਨ ਸਵਿੰਦਰ ਸਿੰਘ, ਬਲਾਕ ਪ੍ਰਧਾਨ ਕੰਨਵਰਜੀਤ ਸਿੰਘ ਬਾਵਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਬੂਹ, ਸਵਰਨ ਸਿੰਘ ਠੀਕਰੀਵਾਲ, ਬਲਾਕ ਪ੍ਰਧਾਨ ਕਲਜਿੰਦਰ ਸਿੰਘ ਭੰਡਾਲ, ਹਰਮਨ ਸਿੰਘ, ਗੁਰਦੀਪ ਸਿੰਘ ਖਾਨੋਵਾਲ, ਨਰਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਬਲਵੰਤ ਸਿੰਘ, ਹਰਮਿੰਦਰ ਸਿੰਘ, ਸਾਬੀ ਕਾਂਜਲੀ, ਬਖ਼ਤਾਵਰ ਸਿੰਘ, ਸੁਖਦੇਵ ਸਿੰਘ (ਲੱਖੀ) ਸੁਖਜਿੰਦਰ ਸਿੰਘ ਬੱਗਾ, ਸੁਖਦੇਵ ਸਿੰਘ, ਬਿੱਟੂ ਕਾਂਜਲੀ, ਸੁਖਦੇਵ ਸਿੰਘ ਤੇ ਹੋਰ ਸੱਜਣ ਹਾਜ਼ਰ ਸਨ।