ਸ਼ੇਖੂਪੁਰ ਵਿਖੇ ਦੁਸ਼ਹਿਰੇ ਮੌਕੇ ਸਾੜੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸ਼ੇਖੂਪੁਰ ਵਿਖੇ ਦੁਸ਼ਹਿਰੇ ਮੌਕੇ ਸਾੜੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ
Publish Date: Tue, 20 Oct 2026 08:48 PM (IST)
Updated Date: Tue, 20 Oct 2026 08:48 PM (IST)
--ਹਲਕਾ ਇੰਚਾਰਜ ਹੰਸਪਾਲ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ --ਪੁਲਿਸ ਮੁਲਾਜ਼ਮਾਂ ਨੇ ਕੀਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰਾਮਲੀਲ੍ਹਾ ਦੁਸ਼ਹਿਰਾ ਕਮੇਟੀ ਸ਼ੇਖੂਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਨੇੜੇ ਗਰਾਉਂਡ ਵਿਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜ ਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦਾ ਦਸਹਿਰਾ ਕਮੇਟੀ ਦੇ ਆਗੂਆਂ ਅਨੂਪ ਕੱਲ੍ਹਣ, ਕੌਂਸਲਰ ਨਰਿੰਦਰ ਮੰਨਸੂ, ਅਸ਼ੋਕ ਕੁਮਾਰ ਸ਼ਰਮਾ, ਰਾਹੁਲ ਮੰਨਸੂ ਸਾਬਕਾ ਸੀਨੀਅਰ ਡਿਪਟੀ ਮੇਅਰ, ਰਮਨ ਕੁਮਾਰ ਸ਼ਰਮਾ, ਰਾਕੇਸ਼ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ ਸ਼ਰਮਾ, ਅਮਨੇਸ਼ ਕੁਮਾਰ ਕਿੱਟੂ, ਪ੍ਰਵੀਨ ਕੁਮਾਰ ਸ਼ਰਮਾ, ਦਿਨੇਸ਼ ਆਨੰਦ, ਕੌਂਸਲਰ ਰਾਜੇਸ਼ ਕੁਮਾਰ, ਅਮਰੀਕ ਸਿੰਘ, ਨਵਲ ਕੁਮਾਰ, ਰਾਧੇ ਸ਼ਾਮ ਸ਼ਰਮਾ, ਅਜੈ ਕੁਮਾਰ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਇਲਾਕਾ ਵਾਸੀਆਂ ਨੂੰ ਦਸਹਿਰਾ ਤਿਉਹਾਰ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਪਵਿੱਤਰ ਤਿਉਹਾਰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਨਾਲ ਮਨਾਉਂਣੇ ਚਾਹੀਦੇ ਹਨ। ਇਸ ਮੌਕੇ ਸਟੇਜ ਦੀ ਭੂਮਿਕਾ ਐਂਕਰ ਵਿੱਕੀ ਸ਼ਰਮਾ ਸ਼ੇਖੂਪੁਰ, ਗੁਪੇਸ਼ ਕੁਮਾਰ ਨੇ ਬਾਖੂਬੀ ਨਿਭਾਈ। ਇਸ ਮੌਕੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਆਗੂਆਂ ਤੇ ਵਰਕਰਾਂ ਵਿਚ ਪ੍ਰਿਤਪਾਲ ਸਿੰਘ ਹੰਸਪਾਲ, ਨਰਿੰਦਰ ਸਿੰਘ ਮੰਨਸੂ ਮੇਅਰ ਕਪੂਰਥਲਾ, ਸੀਨੀਅਰ ਆਪ ਆਗੂ ਅਨੂਪ ਕੱਲ੍ਹਣ, ਤਰਲੋਚਨ ਸਿੰਘ ਧਿੰਜਣ, ਚਰਨਜੀਤ ਸਿੰਘ ਗ੍ਰੈਂਡ ਹੈਰੀਟੇਜ, ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਮਾਰਕੀਟ ਕਮੇਟੀ, ਪਰਵਿੰਦਰ ਸਿੰਘ ਢੋਟ ਵਿਰਾਸਤ ਸੰਭਾਲ ਸੰਗਠਨ ਇੰਚਾਰਜ ਕਪੂਰਥਲਾ, ਵਿਕਾਸ ਸਿੱਧੀ ਹਲਕਾ ਇੰਚਾਰਜ ਐੱਸਸੀ ਵਿੰਗ ਕਪੂਰਥਲਾ, ਸੀਨੀਅਰ ਆਗੂ ਕਰਨ ਮਹਾਜਨ, ਚੇਅਰਮੈਨ ਸਮੀਰ ਸ਼ਰਮਾ, ਜਗਜੀਤ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਰਾਹੁਲ ਕੁਮਾਰ ਸਾਬਕਾ ਸੀਨੀਅਰ ਡਿਪਟੀ ਮੇਅਰ, ਅਮਰੀਕ ਸਿੰਘ ਮੱਲ੍ਹੀ ਚੇਅਰਮੈਨ ਪ੍ਰਜਾਪਤ ਸਮਾਜ ਵੈੱਲਫੇਅਰ ਬੋਰਡ, ਚੇਅਰਮੈਨ ਜਸਪਾਲ ਪਨੇਸਰ, ਰਜਤ ਸਿੱਧੂ ਚੇਅਰਮੈਨ ਐੱਸਸੀ ਵਿੰਗ ਕਪੂਰਥਲਾ, ਅਨਿਲ ਸ਼ੁਕਲਾ ਕੌਂਸਲਰ, ਨਵੀਨ ਸੱਭਰਵਾਲ ਕੌਂਸਲਰ, ਲਖਵਿੰਦਰ ਸਿੰਘ ਬਿੱਟੂ ਕੌਂਸਲਰ, ਗੌਰਵ ਕੰਡਾ ਕੌਂਸਲਰ, ਭੁਪਿੰਦਰ ਸ਼ਰਮਾ ਕੌਂਸਲਰ, ਅਸ਼ਵਨੀ ਆਸ਼ੂ ਕੌਂਸਲਰ, ਗੋਬਿੰਦ ਸਿੰਘ ਸਾਬਕਾ ਹਲਕਾ ਸੰਗਠਨ ਇੰਚਾਰਜ, ਸਰਬਜੀਤ ਵਾਲੀਆ ਸਾਬਕਾ ਕੌਂਸਲਰ, ਰੌਕੀ ਗਗਨੇਜਾ ਜੁਆਇੰਟ ਸੈਕਟਰੀ ਟਰੇਡ ਵਿੰਗ, ਦੀਪਕ ਕੁਮਾਰ ਬਲਾਕ ਪ੍ਰਧਾਨ, ਐਕਸਲ ਧਿੰਜਣ, ਜਗਮੀਤ ਹੰਸਪਾਲ, ਯੂਥ ਆਗੂ ਕਨਵ ਪਾਸੀ, ਜਪਨੀਤ ਹੰਸਪਾਲ, ਅਗਮ ਹੰਸਪਾਲ, ਸੁਖਵਿੰਦਰ ਸਿੰਘ ਨੇਕੀ, ਤੁਸ਼ਾਰ ਸਾਗਰ, ਕਰਨ ਦੀਕਸ਼ਿਤ ਟਰੱਸਟੀ ਇੰਪਰੂਵਮੈਂਟ ਟਰੱਸਟ, ਮਨਿੰਦਰ ਸਿੰਘ ਟਰੱਸਟੀ ਇੰਪਰੂਵਮੈਂਟ ਟਰੱਸਟ, ਸੀਨੀਅਰ ਆਗੂ ਗੁਰਨਾਮ ਸਿੰਘ ਮੁੱਤੀ, ਐਡਵੋਕੇਟ ਜਗਮਿੰਦਰ ਸਿੰਘ, ਪਰਮਿੰਦਰ ਸਿੰਘ ਜੇਈ, ਦਲਬੀਰ ਸਿੰਘ ਭੋਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਸ਼ਾਮਲ ਹੋਏ। ਇਸ ਮੌਕੇ ਕਪੂਰਥਲਾ ਪੁਲਿਸ ਵੱਲੋਂ ਐੱਸਐੱਸਪੀ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ ਤਹਿਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।