ਸੈਂਟਰ ਭਬਿਆਣਾ ’ਚ ਵਿਦਿਅਕ ਮੁਕਾਬਲੇ ਸੰਪੰਨ ਸੈਂਟਰ ਭਬਿਆਣਾ ਵਿਖੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੇ ਵਿਿਦਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ
Publish Date: Sun, 15 Nov 2026 07:18 PM (IST)
Updated Date: Sun, 15 Nov 2026 07:18 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੇ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਤੇ ਬਲਾਕ ਫਗਵਾੜਾ-2 ਦੇ ਰਿਸੋਰਸ ਪਰਸਨ ਮਨਜੀਤ ਲਾਲ ਦੀ ਯੋਗ ਅਗਵਾਈ ਹੇਠ ਸੈਂਟਰ ਭਬਿਆਣਾ ਬਲਾਕ ਫਗਵਾੜਾ -2 ਦੇ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਪੰਜਾਬੀ, ਸੁੰਦਰ ਲਿਖਾਈ ਅੰਗਰੇਜ਼ੀ, ਪਹਾੜੇ, ਲੋਕ ਗੀਤ, ਚਿੱਤਰਕਲਾ/ਡਰਾਇੰਗ, ਭਾਸ਼ਣ ਮੁਕਾਬਲੇ, ਆਮ ਗਿਆਨ/ਕੁਇਜ਼ ਦੇ ਮੁਕਾਬਲੇ ਕਰਵਾਏ ਗਏ। ਅਧਿਆਪਕ ਵਰਗ ਦੇ ਨਤੀਜੇ ਇਸ ਪ੍ਰਕਾਰ ਰਹੇ-ਸੁੰਦਰ ਲਿਖਾਈ ਮੁਕਾਬਲੇ ਵਿਚ ਹੈੱਡ ਟੀਚਰ ਰਿਹਾਣਾ ਜੱਟਾਂ ਅੰਗਰੇਜ਼ੀ ਤੇ ਮੈਡਮ ਗੁਰਬਖਸ਼ ਕੌਰ ਪੰਜਾਬੀ ਸੁੰਦਰ ਲਿਖਾਈ ’ਚ ਅੱਵਲ ਰਹੀਆਂ। ਵਿਦਿਆਰਥੀ ਵਰਗ ਵਿੱਚ ਸੁੰਦਰ ਲਿਖਾਈ ਪੰਜਾਬੀ ਵਿਚ ਪਹਿਲਾ ਸਥਾਨ ਰਿਤਿਕ ਰਾਜ ਡੁਮੇਲੀ ਸਕੂਲ, ਦੂਸਰਾ ਸਥਾਨ ਅਵਨੀਤ ਭਬਿਆਣਾ ਸਕੂਲ ਤੇ ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਪਹਿਲਾਂ ਸਥਾਨ ਲਵਲੀਨ ਕੌਰ ਰਾਵਲਪਿੰਡੀ ਸਕੂਲ, ਦੂਸਰਾ ਸਥਾਨ ਸਹਿਜ ਰਿਹਾਣਾ ਜੱਟਾਂ ਸਕੂਲ, ਪਹਾੜੇ (ਕੈਟੇਗਰੀ 01) ’ਚ ਪਹਿਲਾ ਸਥਾਨ ਹਰਜੋਤ ਸਿੰਘ ਮੀਰਾਂਪੁਰ, ਦੂਸਰਾ ਸਥਾਨ ਜੈਸਮੀਨ ਕੌਰ ਰਾਵਲਪਿੰਡੀ ਸਕੂਲ, ਲੋਕ ਗੀਤ ਵਿੱਚ ਪਹਿਲਾ ਸਥਾਨ ਬੱਲ ਸਾਹਿਬ ਸਾਹਨੀ, ਦੂਸਰਾ ਸਥਾਨ ਸਾਨੀਆ ਰਿਹਾਣਾ ਜੱਟਾਂ ਸਕੂਲ, ਲੋਕ ਗੀਤ ਗਰੁੱਪ ਕੈਟਾਗਰੀ ਵਿਚ ਪਹਿਲਾ ਸਥਾਨ ਰਿਹਾਣਾ ਜੱਟਾਂ ਸਕੂਲ, ਬਾਲ ਗੀਤ/ਕਵਿਤਾ ਕੈਟਾਗਰੀ ਪਹਿਲਾ ਸਥਾਨ ਮਹਿਕਦੀਪ ਡੁਮੇਲੀ ਸਕੂਲ, ਖੁਸ਼ ਮਸੀਹ ਭਬਿਆਣਾ ਦੂਸਰਾ ਸਥਾਨ, ਚਿੱਤਰਕਲਾ/ਡਰਾਇੰਗ ਵਿੱਚ ਪਹਿਲਾਂ ਸਥਾਨ ਜਪਲੀਨ ਭਬਿਆਣਾ, ਲਵਲੀਨ ਰਾਵਲਪਿੰਡੀ ਦੂਸਰਾ ਸਥਾਨ, ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਸੋਨੂੰ ਪ੍ਰਵੀਨ ਰਿਹਾਣਾ ਜੱਟਾਂ, ਦੂਸਰਾ ਸਥਾਨ ਮਨਜੋਤ ਭਟੋਏ ਰਿਹਾਣਾ ਜੱਟਾਂ ਸਕੂਲ, ਆਮ ਗਿਆਨ/ਕੁਇਜ਼ ਟੀਮ ਵਿੱਚ ਪਹਿਲਾ ਸਥਾਨ ਭਬਿਆਣਾ ਸਕੂਲ, ਦੂਸਰਾ ਸਥਾਨ ਰਿਹਾਣਾ ਜੱਟਾਂ ਦੂਸਰਾ ਸਥਾਨ, ਆਮ ਗਿਆਨ (ਸੋਲੋ) ’ਚ ਪਹਿਲਾ ਸਥਾਨ ਨਵਰਾਜ ਮੀਰਾਂਪੁਰ ਦਾ ਰਿਹਾ। ਇਸ ਮੌਕੇ ਹੈੱਡ ਟੀਚਰ ਪਰਮਜੀਤ ਕੌਰ, ਬਲਵਿੰਦਰ ਸਿੰਘ, ਦਲਜੀਤ ਸਿੰਘ ਸੈਣੀ, ਰਾਮ ਲਾਲ ਵਰਮਾ, ਮੀਨਾ, ਅਨੀਤਾ ਦੇਵੀ, ਗੁਰਬਖਸ਼ ਕੌਰ, ਲਖਵਿੰਦਰ ਕੌਰ, ਕੁਲਵਿੰਦਰ ਕੌਰ, ਵਰਿੰਦਰ ਕੁਮਾਰ, ਹਰਜੀਤ ਸਿੰਘ ਨੇ ਜੱਜਾਂ ਦੀ ਅਹਿਮ ਭੂਮਿਕਾ ਨਿਭਾਈ। ਸੈਂਟਰ ਭਬਿਆਣਾ ਦੇ ਸੈਂਟਰ ਹੈੱਡ ਟੀਚਰ ਤੇ ਬਲਾਕ ਰਿਸੋਰਸ ਪਰਸਨ ਫਗਵਾੜਾ-2 ਮਨਜੀਤ ਲਾਲ ਅਧਿਆਪਕਾ ਵੱਲੋਂ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।