ਆਈਪੀਸੀ ਬੈਤਏਲ ਚਰਚ ’ਚ ਈਸਟਰ ਡੇ ਸਬੰਧੀ ਸਮਾਗਮ
ਆਈਪੀਸੀ ਬੈਤਏਲ ਚਰਚ ’ਚ ਈਸਟਰ ਡੇ ਸਬੰਧੀ ਸਮਾਗਮ
Publish Date: Sun, 05 Apr 2026 07:38 PM (IST)
Updated Date: Mon, 06 Apr 2026 04:10 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਕਪੂਰਥਲਾ : ਆਈਪੀਸੀ ਬੰਤਏਲ ਚਰਚ ਅਜੀਤ ਨਗਰ ਕਪੂਰਥਲਾ ਵਿਖੇ ਈਸਟਰ ਡੇ ਸਬੰਧੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚਰਚ ਦੇ ਸਮੁਦਾਏ ਅਤੇ ਮੈਂਬਰਾਂ ਨੇ ਮਿਲ ਕੇ ਈਸਟਰ ਦੀ ਖੁਸ਼ੀ ਅਤੇ ਪ੍ਰਭੂ ਯਿਸੂ ਮਸੀਹ ਦੇ ਤੀਸਰੇ ਦਿਨ ਮੁਰਦਿਆਂ ਵਿਚੋਂ ਜਿੰਦਾ ਹੋਣ ਦੀ ਖੁਸ਼ੀ ਵਿਚ ਪ੍ਰਭੂ ਯਿਸੂ ਮਸੀਹ ਦੀ ਅਰਾਧਨਾ ਕੀਤੀ ਤੇ ਇਸ ਮੌਕੇ ਪਾਸਟਰ ਕੇਐੱਮ ਮੈਥਿਓ ਵੱਲੋਂ ਵਿਸ਼ੇਸ਼ ਪ੍ਰਾਥਨਾ ਕਰਨ ਦੇ ਨਾਲ-ਨਾਲ ਈਸਟਰ ਦਾ ਸੰਦੇਸ਼ ਸਮੂਹ ਸੰਗਤਾਂ ਨੂੰ ਸੁਣਾਇਆ ਗਿਆ। ਉਨ੍ਹਾਂ ਪ੍ਰਭੂ ਦੀ ਅਰਾਧਨਾ ਕੀਤੀ। ਇਸ ਮੌਕੇ ਪਾਸਟਰ ਕੇਐੱਮ ਮੈਥਿਓ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਸੰਗਤਾਂ ਨੂੰ ਜਾਣਕਾਰੀ ਦਿੱਤੀ ਤੇ ਪ੍ਰਭੂ ਯਿਸੂ ਮਸੀਹ ਵੱਲੋਂ ਦਰਸ਼ਾਏ ਮਾਰਗ ’ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਅਨਿਲ, ਤੀਰਥ, ਅਭਿਸ਼ੇਕ, ਸੁਰਜੀਤ, ਸਾਜਨ, ਮਮਤਾ, ਨੇਹਾ, ਸਿੰਮੀ ਪ੍ਰਰੇਜ਼, ਪਾਸਟਰ ਜਰਨੈਲ, ਸਾਗਰ ਆਦਿ ਤੋਂ ਇਲਾਵਾ ਸੰਗਤ ਹਾਜ਼ਰ ਸੀ।