ਅਵਾਮ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ : ਫਾਦਰ ਬਾਗੜੀਆਂ
ਸੰਤ ਥੋਮਸ ਵਿਲੀਵਰਜ ਈਸਟਰਨ ਚਰਚ ਬਾਗੜੀਆਂ ਵਿੱਚ ਈਸਟਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ
Publish Date: Sun, 05 Apr 2026 08:47 PM (IST)
Updated Date: Mon, 06 Apr 2026 04:13 AM (IST)

ਸੰਤ ਥੋਮਸ ਵਿਲੀਵਰਜ ਈਸਟਰਨ ਚਰਚ ਬਾਗੜੀਆਂ ’ਚ ਈਸਟਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ: ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਬਾਗੜੀਆਂ ’ਚ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਵਿੱਚ ਸੰਤ ਥੋਮਸ ਵਿਲੀਵਰਜ ਈਸਟਰਨ ਚਰਚ ਵਿੱਚ ਈਸਟਰ ਦਾ ਤਿਉਹਾਰ ਮਸੀਹੀ ਸੰਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਵਿੱਤਰ ਬਾਈਬਲ ਵਿੱਚੋਂ ਵਚਨ ਸੁਣਾਉਂਦੇ ਹੋਏ ਫਾਦਰ ਸੁਖਵਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੁਨੀਆਂ ਭਰ ਦੇ ਲੋਕਾਂ ਲਈ ਰਾਹ ਦਸੇਰਾ ਬਣ ਕੇ ਸੰਸਾਰ ਤੇ ਆਏ, ਤੇ ਲੋਕਾਂ ਨੂੰ ਰਾਹੇ ਹੱਕ ਦਾ ਮਾਰਗ ਦਿਖਾਇਆ। ਉਨ੍ਹਾਂ ਦੱਸਿਆ ਕਿ ਸਲੀਬ ਦਿੱਤੇ ਜਾਣ ਉਪਰੰਤ ਤੀਸਰੇ ਦਿਨ ਮੁਰਦਿਆਂ ਵਿੱਚੋਂ ਪ੍ਰਭੂ ਯਿਸ਼ੂ ਮਸੀਹ ਜਿਉਂਦਾ ਹੋ ਉੱਠੇ ਤੇ ਇਸ ਪਵਿੱਤਰ ਦਿਨ ਨੂੰ ਈਸਟਰ ਦੇ ਤਿਉਹਾਰ ਵਜੋਂ ਪੂਰੀ ਦੁਨੀਆਂ ਅੰਦਰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਇਕੱਤਰ ਹੋਈਆਂ ਸੰਗਤਾਂ ਨੂੰ ਤੇ ਕੁੱਲ ਅਵਾਮ ਨੂੰ ਅਪੀਲ ਕਰਦਿਆਂ ਕਿਹਾ, ਕਿ ਅੱਜ ਦੇ ਪਦਾਰਥਵਾਦੀ ਯੁੱਗ ਅੰਦਰ ਲੋੜ ਹੈ ਪ੍ਰਭੂ ਯਿਸ਼ੂ ਮਸੀਹ ਦੇ ਦਰਸਾਏ ਮਾਰਗ ਤੇ ਚੱਲਣ ਦੀ ,ਇਸ ਮੌਕੇ ਮਸੀਹ ਸੰਗਤਾਂ ਵੱਲੋਂ ਉਤਸ਼ਾਹ ਪੂਰਵਕ ਈਸਟਰ ਮੌਕੇ ਸ਼ਿਰਕਤ ਕਰਦਿਆਂ ਚਰਚ ’ਚ ਚੱਲ ਰਹੀ ਬੰਦਗੀ ’ਚ ਸ਼ਮੂਲੀਅਤ ਕੀਤੀ ਗਈ ਤੇ ਇੱਕ ਦੂਜੇ ਨੂੰ ਇਸ ਪਵਿੱਤਰ ਈਦ ਈਸਟਰ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਗਈਆਂ। ਫਾਦਰ ਸੁਖਵਿੰਦਰ ਸਿੰਘ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਤੇ ਚਰਚ ’ਚ ਪੁੱਜੇ ਪੜ੍ਹਨ ਵਾਲੇ ਬੱਚਿਆਂ ਨੂੰ ਚਰਚ ਦੇ ਪ੍ਰਬੰਧਕਾਂ ਵੱਲੋਂ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਭਾਈ ਗੁਰਦੇਵ ਬਰਿਆਰ, ਭਾਈ ਡੇਵਿਡ ਅਕਾਲਾ, ਬੱਗਾ ਰਾਜਪੁਰ, ਮਨਪ੍ਰੀਤ ਸੁਭਾਨਪੁਰ, ਸਾਹਿਲ ਸ਼ੇਰ ਸਿੰਘ ਵਾਲਾ, ਅਲਬਰਟ ਲੱਕੀ ਅਕਾਲਾ, ਭੈਣ ਰਣਜੀਤ ਕੌਰ ਬਾਗੜੀਆਂ, ਪ੍ਰਭੂ ਦੀ ਦਾਸੀ ਭੈਣ ਟੀਨਾ, ਭੈਣ ਰਾਜ ਰਾਮਗੜ੍ਹ, ਭੈਣ ਊਸ਼ਾ ਅਕਾਲਾ, ਮਨਜੀਤ ਕੌਰ ਭਗਵਾਨਪੁਰ, ਭੈਣ ਕੁਲਵਿੰਦਰ ਅਖਾੜਾ, ਭੈਣ ਕੁਲਦੀਪ ਕੌਰ ਸਲਾਮਤਪੁਰ, ਤੇ ਹੋਰ ਬਹੁਤ ਸਾਰੇ ਮਸੀਹੀ ਸੇਵਾਦਾਰ ਹਾਜ਼ਰ ਸਨ।