ਭੁਲੱਥ ਵਿਖੇ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਭੁਲੱਥ ਵਿਖੇ ਦੁਸਹਿਰਾ ਧੂਮ ਧਾਮ ਨਾਲ ਮਨਾਇਆ
Publish Date: Tue, 20 Oct 2026 09:18 PM (IST)
Updated Date: Tue, 20 Oct 2026 09:18 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਕਸਬਾ ਭੁਲੱਥ ਵਿਖੇ ਦੁਸਹਿਰਾ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਸਬੇ ਦੇ ਮੋਹਤਬਰ ਵਿਅਕਤੀ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸਜੀਪੀਸੀ, ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ, ਅਮਨਦੀਪ ਸਿੰਘ ਗੋਰਾਗਿਲ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਦਸਹਿਰਾ ਸਮਾਰੋਹ ਦਾ ਉਦਘਾਟਨ ਅਸ਼ੋਕ ਸ਼ਰਮਾ ਯੂਐੱਸਏ ਤੇ ਵਿਪਨ ਸ਼ਰਮਾ ਦੇ ਪਰਿਵਾਰ ਵੱਲੋਂ ਰਿਸ਼ੀ ਰਾਮਪਾਲ ਦੁਆਰਾ ਰਿਬਨ ਕੱਟ ਕੇ ਕੀਤਾ ਗਿਆ ਜਦਕਿ ਸ਼ਮਾਂ ਰੋਸ਼ਨ ਕਰਨ ਦੀ ਰਸਮ ਮੋਹਨ ਸਿੰਘ ਡਾਲਾ ਸਾਬਕਾ ਸਰਪੰਚ ਵੱਲੋਂ ਨਿਭਾਈ ਗਈ। ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਸੰਬੋਧਨ ਰਾਹੀਂ ਦਸਹਿਰੇ ਦੇ ਤਿਉਹਾਰ ਬਾਰੇ ਲੋਕਾਂ ਨੂੰ ਦੱਸਿਆ। ਇਸ ਮੌਕੇ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਮੁੱਖ ਮਹਿਮਾਨ ਤੇ ਮੋਹਤਬਰ ਵਿਅਕਤੀਆਂ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਸ਼ਪਾਲ ਸ਼ਰਮਾ ਸੰਗਠਨ ਹਲਕਾ ਇੰਚਾਰਜ ਤੇ ਪ੍ਰਧਾਨ ਨਗਰ ਪੰਚਾਇਤ ਭੁਲੱਥ, ਨਿਰਮਲ ਸਿੰਘ ਗੁਰਾਇਆ, ਰਮੇਸ਼ ਚੰਦਰ ਸ਼ਰਮਾ, ਜੋਗਿੰਦਰ ਪਾਲ ਮਰਵਾਹਾ, ਅਸ਼ੋਕ ਕੁਮਾਰ ਘਈ, ਮਾ. ਕੰਵਲਜੀਤ ਮੰਨਣ ਲਕਸ਼ ਚੌਧਰੀ, ਨਿਰਮਲ ਸਿੰਘ ਗਰਾਇਆ, ਅਸ਼ੋਕ ਬਤਰਾ, ਰਮਨ ਕੁਮਾਰ, ਤਾਰਾ ਚੰਦ ਬੱਗਾ, ਸਾਬਾ ਮੰਡਾ, ਸੁਦੇਸ਼ ਦਿੱਤਾ, ਪ੍ਰਬੋਧ ਪਾਸੀ, ਰਾਮ ਰਤਨ ਸ਼ਰਮਾ, ਮੰਗਤ ਰਾਮ ਸ਼ਰਮਾ, ਰਜੀਵ ਪਾਸੀ, ਠਾਕੁਰ ਨਾਰਾਇਣ ਸਿੰਘ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਸ਼ਾਮ ਲਾਲ ਸ਼ਰਮਾ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਮਨਜਿੰਦਰ ਸਿੰਘ, ਨਿਸ਼ਾਨ ਸਿੰਘ, ਤੇਜਿੰਦਰ ਸਿੰਘ, ਜਗਦੀਪ ਸਿੰਘ ਹੁੰਦਲ, ਹਰਜਿੰਦਰ ਸਿੰਘ ਮੁਲਤਾਨੀ, ਡਾਕਟਰ ਮਾਨ ਸਿੰਘ, ਨਿਰਮਲ ਸਿੰਘ ਢਿੱਲੋ, ਪੁਸ਼ਕਰ ਭਾਟੀਆ, ਅਰਸ਼ ਕਪੂਰ, ਸ਼ੈਲੀ ਸੇਠੀ, ਰਮਨ ਕੁਮਾਰ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।