ਕਾਲਾ ਸੰਘਿਆਂ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਦੁਸਹਿਰਾ ਕਾਲਾ ਸੰਘਿਆਂ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਦੁਸਹਿਰਾ, ਸਾਰੇ ਵਰਗਾਂ ਦੇ ਲੋਕ ਪੁੱਜੇ
Publish Date: Tue, 20 Oct 2026 08:40 PM (IST)
Updated Date: Tue, 20 Oct 2026 08:42 PM (IST)
ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬਣਾਏ ਬੁੱਤ ਰਹੇ ਖਿੱਚ ਦਾ ਕੇਂਦਰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਕਾਲਾ ਸੰਘਿਆਂ ਦੇ ਖੇਡ ਮੈਦਾਨ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਪਿੰਡ, ਇਲਾਕਾ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਸ਼ਰਧਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੌਜਵਾਨ ਅਭਿਸ਼ੇਕ ਸ਼ਰਮਾ ਵੱਲੋਂ ਸ੍ਰੀ ਰਾਮ ਚੰਦਰ, ਅੰਸ਼ ਜੋਸ਼ੀ ਵੱਲੋਂ ਸ਼੍ਰੀ ਲਛਮਣ, ਗੁਰਸ਼ਰਨ ਸਿੰਘ ਭੰਵਰਾ ਵੱਲੋਂ ਹੰਨੂਮਾਨ ਜੀ, ਗੁਰਪ੍ਰੀਤ ਸਿੰਘ ਫੁੱਲ ਵੱਲੋਂ ਰਾਵਣ, ਪਿੰਦਰ ਜੈਲਦਾਰ ਵੱਲੋਂ ਮੇਘਨਾਥ ਤੇ ਪ੍ਰਸ਼ਾਤ ਪੰਡਿਤ ਵੱਲੋਂ ਕੁੰਭਕਰਨ ਤੇ ਹੋਰ ਨੌਜਵਾਨਾਂ ਵੱਲੋਂ ਨਿਭਾਏ ਵੱਖ-ਵੱਖ ਕਿਰਦਾਰ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਰਾਵਣ, ਕੁੰਭਕਰਨ, ਮੇਘਨਾਥ ਦੇ ਬਣਾਏ ਵੱਡੇ ਪੁਤਲਿਆਂ ਨੂੰ ਸ਼ਾਮ ਵੇਲੇ ਸਾੜਿਆ ਗਿਆ ਤੇ ਖੂਬਸੂਰਤ ਆਤਿਸ਼ਬਾਜ਼ੀ ਕੀਤੀ ਗਈ। ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ ਲੂੰਬਾ, ਡਾ. ਹਨੀ ਸ਼ਰਮਾ, ਸਤੀਸ਼ ਕੁਮਾਰ ਘੋਨਾ, ਮਾਸਟਰ ਵੇਦ ਪ੍ਰਕਾਸ਼, ਯੋਗ ਗੁਰੂ ਰਾਕੇਸ਼ ਕੁਮਾਰ ਭਾਰਗਵ ਸਮੇਤ ਹੋਰ ਪ੍ਰਬੰਧਕਾਂ ਵੱਲੋਂ ਦੁਸਹਿਰੇ ਲਈ ਸਹਿਯੋਗ ਦੇਣ ਵਾਲੇ ਤੇ ਆਏ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਦਾ ਧੰਨਵਾਦ ਕਰਕੇ ਵਧਾਈ ਦਿੰਦਿਆਂ ਕਿਹਾ ਕਿ ਦੁਸਹਿਰੇ ਦਾ ਪਵਿੱਤਰ ਤਿਓਹਾਰ ਸਾਨੂੰ ਹੰਕਾਰ ਨਾ ਕਰਨ ਤੇ ਸੱਚਾਈ ਦੇ ਰਸਤੇ ’ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਮਾਸਟਰ ਸ਼ਾਮ ਕੁਮਾਰ, ਵਿਸ਼ਾਲ ਜੋਸ਼ੀ, ਰਾਜੇਸ਼ ਕੁਮਾਰ ਰਾਜੂ, ਪੰਚ ਪਵਿੱਤਰ ਸਿੰਘ ਪਿੱਤਾ, ਦੀਪੰਕਰ, ਬੂਟਾ ਗਿੱਲ, ਹੈਪੀ ਵਾਲੀਆ, ਮੇਹਰਬਾਨ ਸਿੰਘ ਸੰਘਾ, ਪ੍ਰਧਾਨ ਵਿਜੈ ਅਰੋੜਾ, ਸਤਨਾਮ ਸਿੰਘ ਸੰਘਾ, ਸੰਜੀਵ ਕੌਂਡਲ, ਸੰਜੀਵ ਕੁਮਾਰ ਹੈਪੀ, ਕੁਲਦੀਪ ਕੁਮਾਰ ਚੱਡਾ, ਗੱਤਕਾ ਕੋਚ ਨਰਿੰਦਰ ਸਿੰਘ ਸੰਘਾ, ਮਨਜੀਤ ਸਿੰਘ ਸੋਹਲ, ਮਾਸਟਰ ਸ਼ਾਮ ਲਾਲ, ਡਾ ਬਲਰਾਮ, ਪਾਲਾ ਟੇਲਰ, ਇੰਦਰਜੀਤ ਸਿੰਘ ਬੱਸਣ, ਗੁਰਦਾਵਰ ਸਿੰਘ, ਸੁਖਵਿੰਦਰ ਸਿੰਘ ਪੱਦਮ, ਹਰਪ੍ਰੀਤ ਸਿੰਘ ਅਕਾਲੀ, ਅਵਤਾਰ ਸਿੰਘ ਬੱਸਣ ਯੂ ਕੇ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ, ਬੱਚੇ ਤੇ ਬੀਬੀਆਂ ਹਾਜ਼ਰ ਸਨ।