ਸ਼ੋਭਾ ਯਾਤਰਾ ਦੌਰਾਨ ਸ਼ੇਰਪੁਰੀ ਦੇ ਨਵੇਂ ਧਾਰਮਿਕ ਟਰੈਕ ਦਾ ਪੋਸਟਰ ਜਾਰੀ
ਸ਼ੇਰਪੁਰ ਸੱਧਾ ਵਿਖੇ ਸ਼ੋਭਾ ਯਾਤਰਾ ਦੌਰਾਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਧਾਰਮਿਕ ਟਰੈਕ ‘ਪ੍ਰਗਟ ਦਿਨ’ ਦਾ ਪੋਸਟਰ ਪ੍ਰਮੋਸ਼ਨ
Publish Date: Sat, 31 Oct 2026 06:30 PM (IST)
Updated Date: Sat, 31 Oct 2026 06:31 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪਿੰਡ ਸ਼ੇਰਪੁਰ ਸੱਧਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਬੁਲੰਦ ਆਵਾਜ਼ ਵਿੱਚ ਗਾਏ ਗਏ ਨਵੇਂ ਧਾਰਮਿਕ ਟਰੈਕ ‘ਪ੍ਰਗਟ ਦਿਨ’ ਦਾ ਪੋਸਟਰ ਪ੍ਰਮੋਸ਼ਨ ਵੀ ਕੀਤਾ ਗਿਆ। ਇਹ ਟਰੈਕ ਬਹਾਦਰ ਭੱਟੀ ਦੀ ਪੇਸ਼ਕਾਰੀ ਤੇ ਬੀਐੱਸ ਹਿੱਟ ਪੰਜਾਬੀ ਬੈਨਰ ਹੇਠ ਸੋਸ਼ਲ ਮੀਡੀਆ ’ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। ਟਰੈਕ ਦੀ ਸ਼ੂਟਿੰਗ ਕੈਮਰਾਮੈਨ ਦੀਪ ਬੱਬਰਾਹ ਫੋਟੋਗ੍ਰਾਫੀ ਵੱਲੋਂ ਬਾਲਯੋਗੀ ਪ੍ਰਗਟ ਨਾਥ ਦੇ ਡੇਰਾ ਰਹੀਮਪੁਰ ਤੇ ਦੁਬਈ ਵਿਖੇ ਕੀਤੀ ਗਈ ਹੈ। ਇਸ ਧਾਰਮਿਕ ਟਰੈਕ ਨੂੰ ਕੌਮੀ ਗੀਤਕਾਰ ਨਿੰਮਾ ਡੁਮਾਣਾ ਵੱਲੋਂ ਲਿਖਿਆ ਗਿਆ ਹੈ, ਜਦਕਿ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਵੱਲੋਂ ਇਸ ਨੂੰ ਸੰਗੀਤਬੱਧ ਕੀਤਾ ਗਿਆ ਹੈ। ਟਰੈਕ ਦੀ ਵੀਡੀਓ ਐਡਿਟਿੰਗ ਹਰਮਨ ਸ਼ੇਰਪੁਰੀ ਵੱਲੋਂ ਕੀਤੀ ਗਈ ਹੈ। ਇਸ ਮੌਕੇ ਸਰਪੰਚ ਹਰਜਿੰਦਰ ਕੌਰ, ਗੁਰਦੇਵ ਸਿੰਘ, ਗੁਰਮੀਤ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਸਵਰਨ ਚੰਦ ਬੱਗਾ, ਚਰਨਜੀਤ ਸਿੰਘ, ਗੁਰਮੁਖ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਕੌਰ, ਮੀਨਾ ਰਾਣੀ, ਸੀਮਾ, ਦਲਬੀਰ ਚੰਦ, ਅਸ਼ੋਕ ਕੁਮਾਰ, ਗ੍ਰੰਥੀ ਹਰਜਿੰਦਰ ਸਿੰਘ ਹਾਜ਼ਰ ਸਨ।