ਸਾਨੂੰ ਭਗਵਾਨ ਸ੍ਰੀ ਰਾਮ ਤੋਂ ਪ੍ਰੇਰਨਾ ਲੈਣੀ ਚਾਹੀਦੀ : ਖੁਰਾਣਾ/ਚੰਦੀ ਸਾਨੂੰ ਭਗਵਾਨ ਸ੍ਰੀ ਰਾਮ ਜੀ ਵਾਂਗ ਸੱਚਾਈ , ਈਮਾਨਦਾਰੀ ਅਤੇ ਨੇਕੀ ਦੇ ਰਾਹ ਤੇ ਚੱਲਣਾ ਚਾਂਹੀਦਾ ਹੈ - ਖੁਰਾਣਾ / ਚੰਦੀ
Publish Date: Tue, 20 Oct 2026 08:31 PM (IST)
Updated Date: Tue, 20 Oct 2026 08:33 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਸ਼ਹਿਰੀ ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਫਗਵਾੜਾ ਦਿਹਾਤੀ ਦੇ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਦਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਖੁਰਾਣਾ ਤੇ ਚੰਦੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ, ਸ਼ਾਂਤੀ, ਖ਼ੁਸ਼ਹਾਲੀ ਤੇ ਆਪਸੀ ਭਾਈਚਾਰੇ ਦੀਆਂ ਭਾਵਨਾਵਾਂ ਲੈ ਕੇ ਆਵੇ। ਆਗੂਆਂ ਨੇ ਕਿਹਾ ਕਿ ਦਸਹਿਰੇ ਦਾ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ, ਅਧਰਮ ’ਤੇ ਧਰਮ ਦੀ ਜਿੱਤ ਤੇ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਸਾਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸੱਚਾਈ, ਇਮਾਨਦਾਰੀ ਤੇ ਨੇਕੀ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਵਾਲੀਆ, ਬੀਬੀ ਸਰਬਜੀਤ ਕੌਰ, ਬਹਾਦਰ ਸਿੰਘ ਸੰਗਤਪੁਰ, ਧਰਮਿੰਦਰ ਕੁਮਾਰ ਟੋਨੀ, ਸਤਵਿੰਦਰ ਸਿੰਘ ਘੁੱਮਣ, ਬਲਜੀਤ ਸਿੰਘ ਵਾਲੀਆਂ, ਬਿੰਦਰ ਸਿੰਘ ਰਾਵਲਪਿੰਡੀ, ਸੁਖਬੀਰ ਸਿੰਘ ਕਿੰਨੜਾ, ਝਿਰਮਲ ਸਿੰਘ ਭਿੰਡਰ, ਸਰਬਜੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਕਿੰਦਾਂ, ਪਰਮਜੀਤ ਸਿੰਘ ਅਜ਼ਾਦ, ਜਸਵਿੰਦਰ ਸਿੰਘ ਭਗਤਪੁਰਾ, ਦਵਿੰਦਰ ਸਿੰਘ ਅਜੀਤ ਸਟੂਡੀਉ, ਰੋਹਿਤ ਪਾਲ, ਰਵਨੀਤ ਸਿੰਘ ਭੰਮਰਾ, ਅਕਾਸ਼ਦੀਪ ਸਿੰਘ ਪਾਹਵਾ, ਕਰਨ ਤੇ ਹੋਰ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ।