ਡਾ. ਬਸਰਾ ਤੇ ਡਾ. ਵੀਰ ਸਿੰਘ ਦਾ ਕੀਤਾ ਸਨਮਾਨ ਵਧੀਆ ਸੇਵਾਵਾਂ ਲਈ ਡਾ. ਯਸ਼ਪਾਲ ਬਸਰਾ ਅਤੇ ਡਾ. ਵੀਰ ਸਿੰਘ ਬਸਰਾ ਸਨਮਾਨਿਤ
Publish Date: Tue, 29 Sep 2026 07:56 PM (IST)
Updated Date: Tue, 29 Sep 2026 07:57 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਰਜਿ. ਫਗਵਾੜਾ ਵੱਲੋਂ 32ਵਾਂ ਖੂਨਦਾਨ ਕੈਂਪ ਤੇ ਸਨਮਾਨ ਸਮਾਹੋਰ ਕਰਵਾਇਆ ਗਿਆ। ਇਸ ਮੌਕੇ ਫਗਵਾੜਾ ਸ਼ਹਿਰ ਵਿੱਚ ਸਿਹਤ ਦੇ ਖੇਤਰ ਅੰਦਰ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਦੋਆਬਾ ਹਸਪਤਾਲ ਦੇ ਮੁਖੀ ਡਾ. ਯਸ਼ਪਾਲ ਬਸਰਾ ਤੇ ਡਾ.ਵੀਰ ਸਿੰਘ ਬਸਰਾ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸੰਸਥਾ ਦੇ ਪ੍ਰਧਾਨ ਪੰਡਿਤ ਰਾਹੁਲ ਸ਼ਾਸਤਰੀ ਨੇ ਡਾ. ਯਸ਼ਪਾਲ ਬਸਰਾ ਅਤੇ ਡਾ. ਵੀਰ ਸਿੰਘ ਬਸਰਾ ਨੂੰ ਯਾਦਗਾਰੀ ਚਿੰਨ੍ਹ ਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ ਤੇ ਲੋੜਵੰਦ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ। ਇਸ ਮੌਕੇ ਡਾ. ਯਸ਼ਪਾਲ ਬਸਰਾ ਅਤੇ ਡਾ. ਵੀਰ ਸਿੰਘ ਬਸਰਾ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਵਰਗੀ ਮਹਾਨ ਸੇਵਾ ਮਨੁੱਖਤਾ ਦੀ ਸੇਵਾ ਦਾ ਉੱਤਮ ਉਪਰਾਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਦੇ ਮੈਂਬਰ ਹਰਜਿੰਦਰ ਗੋਗਨਾ, ਰਣਧੀਰ, ਬਿਕਰਮ, ਬਿਤਨਪੁਰੀ ਸਮੇਤ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ।