ਡਾ. ਚੱਬੇਵਾਲ ਨੇ ਪੁਲ ਦੀ ਉਸਾਰੀ ਦਾ ਕੀਤਾ ਐਲਾਨ ਡਾ. ਰਾਜਕੁਮਾਰ ਚੱਬੇਵਾਲ ਨੇ ਮਲਕਪੁਰ-ਵਾਹਦ ਪੁਲ ਦੀ ਉਸਾਰੀ ਲਈ ਗ੍ਰਾਂਟ ਦਾ ਕੀਤਾ ਐਲਾਨ
Publish Date: Mon, 07 Sep 2026 08:21 PM (IST)
Updated Date: Mon, 07 Sep 2026 08:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਡਾ. ਰਾਜਕੁਮਾਰ ਚੱਬੇਵਾਲ ਨੇ ਬੀਤੀ ਸ਼ਾਮ ਪਿੰਡ ਮਲਕਪੁਰ ਵਿਖੇ ਆਯੋਜਿਤ ਇਕ ਮੀਟਿੰਗ ਦੌਰਾਨ ਮਲਕਪੁਰ-ਵਾਹਦ ਪੁਲ ਦੀ ਉਸਾਰੀ ਸਬੰਧੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਜਲਦੀ ਹੀ ਪੁਲ ਬਨਾਉਣ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪੁਲ ਦੀ ਉਸਾਰੀ ਸਬੰਧੀ ਗ੍ਰਾਂਟ ਜਲਦੀ ਜਾਰੀ ਕਰਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਪੁਲ ਦੀ ਉਸਾਰੀ ਨਾਲ ਇਲਾਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਵੱਡੀ ਰਾਹਤ ਮਿਲੇਗੀ, ਉੱਥੇ ਹੀ ਕਿਸਾਨਾਂ ਨੂੰ ਵੇਈਂ ਪਾਰ ਖੇਤੀਬਾੜੀ ਲਈ ਜਾਣ-ਆਉਣ ਦੀ ਸੁਵਿਧਾ ਤੇ ਰਾਹਗੀਰਾਂ ਨੂੰ ਵੀ ਭਾਰੀ ਰਾਹਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਮਲਕਪੁਰ-ਵਾਹਦ ਪੁਲ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਜਾਇਜ਼ ਮੰਗ ਹੈ ਤੇ ਇਸ ਪੁਲ ਦੀ ਉਸਾਰੀ ਨਾਲ ਇਲਾਕੇ ਦੇ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ। ਡਾ. ਚੱਬੇਵਾਲ ਨੇ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਮਲਕਪੁਰ ਦੀ ਸਰਪੰਚ ਬੀਬੀ ਕੁਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਤੇ ਪਿੰਡ ਵਾਹਦ ਦੇ ਸਰਪੰਚ ਪੁਰਸ਼ੋਤਮ ਸਿੰਘ ਤੋਂ ਇਲਾਵਾ ਰੂਪ ਲਾਲ ਸਰਪੰਚ ਮਾਣਕ ਤੇ ਸੁਖਦੇਵ ਸਿੰਘ ਸਾਹਨੀ ਨੇ ਡਾ. ਰਾਜਕੁਮਾਰ ਚੱਬੇਵਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੁਲ ਦੀ ਉਸਾਰੀ ਦੀ ਮੰਗ ਪੂਰੀ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਡਾ. ਚੱਬੇਵਾਲ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਗ੍ਰਾਂਟ ਜਾਰੀ ਕਰਵਾਉਣ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ। ਸਟੇਜ ਦੀ ਸੇਵਾ ਸਰਬਜੀਤ ਸਿੰਘ ਸੱਬਾ ਵਲੋਂ ਨਿਭਾਈ ਗਈ। ਇਸ ਮੌਕੇ ਡਿਪਟੀ ਮੇਅਰ ਵਿੱਕੀ ਸੂਦ, ਸਰਪੰਚ ਦੇਸਰਾਜ ਮੀਰਾਂਪੁਰ, ਸਾਬਕਾ ਸਰਪੰਚ ਸ਼ਾਦੀ ਲਾਲ, ਬੀਬੀ ਅਮਰਜੀਤ ਕੌਰ ਸਾਹਨੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਰੇਸ਼ਮ ਲਾਲ, ਸ਼ੇਰਵੀਰ ਸਿੰਘ, ਸੁਖਵਿੰਦਰ ਸਿੰਘ ਪੰਚ ਮਲਕਪੁਰ, ਜੁਝਾਰ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ ਮੀਕਾ, ਸੋਮ ਨਾਥ, ਜੋਗਿੰਦਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਨਸੀਬ ਚੰਦ, ਸੋਢੀ ਰਾਮ ਪੰਚ, ਹਜਾਰਾ ਰਾਮ, ਮਹਿੰਗਾ ਸਿੰਘ, ਜਸਵੰਤ ਰਾਏ, ਜਸਵੀਰ ਸਿੰਘ, ਰਣਦੀਪ ਸਿੰਘ, ਮੰਗਤ ਰਾਮ, ਗੁਰਮੁਖ ਸਿੰਘ ਫੌਜੀ, ਮਨਜੀਤ ਸਿੰਘ ਵਾਹਦ, ਸੁਖਵਿੰਦਰ ਰਾਮ ਸੂਬੇਦਾਰ, ਹਰਬੰਸ ਲਾਲ, ਬਲਵੀਰ ਕੌਰ, ਸੁਸ਼ੀਲ ਕੁਮਾਰ, ਰਣਦੀਪ ਕੌਰ, ਰਾਜਿੰਦਰ ਕੌਰ, ਮਹਿੰਦਰ ਸਿੰਘ, ਕੁਲਵੀਰ ਸਿੰਘ ਖਲਿਆਣ, ਚੁੰਨੀ ਰਾਮ ਨਿੱਕਾ, ਬੱਬੀ ਸਾਹਨੀ ਆਦਿ ਹਾਜ਼ਰ ਸਨ।