ਡਾ. ਹਰਗੁਣ ਸਿੰਘ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਨਿਯੁਕਤ
ਡਾ. ਹਰਗੁਣ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਨਿਯੁਕਤ
Publish Date: Mon, 21 Sep 2026 08:46 PM (IST)
Updated Date: Mon, 21 Sep 2026 08:47 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੁਆਰਾ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਫਗਵਾੜਾ ਦੇ ਸਫ਼ਲ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫ਼ਾਰ ਵੋਮੈਨ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਹਰਗੁਣ ਸਿੰਘ ਨੂੰ ਪਰਫ਼ਾਰਮਿੰਗ ਆਰਟਸ ਫੈਕਲਟੀ ਦੇ ਅੰਤਰਗਤ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵਜੋਂ 2026-2028 ਲਈ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਸਮੁੱਚੇ ਅਧਿਆਪਕ ਵਰਗ ਵਿਚ ਖੁਸ਼ੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡਾ. ਹਰਗੁਣ ਸੰਗੀਤ ਵਿਸ਼ੇ ਦੇ ਖੋਜ ਖੇਤਰ ਵਿਚ ਪਿਛਲੇ ਕਰੀਬ ਇਕ ਦਹਾਕੇ ਤੋਂ ਯਤਨਸ਼ੀਲ ਹਨ ਤੇ ਉਹ ਸੰਗੀਤ ਨਾਲ ਸਬੰਧਤ ਚਾਰ ਖੋਜ ਪੁਸਤਕਾਂ ਦਾ ਸਫ਼ਲ ਲੇਖਨ ਕਰ ਚੁੱਕੇ ਹਨ ਤੇ ਅਨੇਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਆਪਣੇ ਖੋਜ ਪੱਤਰ ਪੇਸ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਸਾਹਿਬ ਦੁਆਰਾ ਵਿਭਿੰਨ ਪ੍ਰਮਾਣਿਕ ਰੀਸਰਚ ਜਰਨਲਜ਼ ਵਿਚ ਪੰਦਰਾਂ ਤੋਂ ਅਧਿਕ ਖੋਜ ਪੱਤਰ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਪ੍ਰੋਫ਼ੈਸਰ ਸਾਹਬਿਾਨਾਂ ਤੇ ਸੰਗੀਤ ਨਾਲ ਜੁੜੀਆਂ ਨਾਮਵਰ ਸਖਸ਼ੀਅਤਾਂ ਦੁਆਰਾ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ ਗਈ।