
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ ਬੀ.ਆਰ.ਅੰਬੇਦਕਰ ਆਰਮੀ ਸੰਗਠਨ ਪੰਜਾਬ ਦੀ ਹੋਈ ਵਿਸ਼ੇਸ਼ ਮੀਟਿੰਗ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਡਾ. ਬੀਆਰ ਅੰਬੇਡਕਰ ਆਰਮੀ ਸੰਗਠਨ ਪੰਜਾਬ ਦੀ ਮੀਟਿੰਗ ਪਰਮਜੀਤ ਜੱਬੋਵਾਲ ਸੀਨੀਅਰ ਮੀਤ ਪ੍ਰਧਾਨ, ਪ੍ਰਧਾਨ ਰਾਹੁਲ ਨਾਹਰ, ਯੂਥ ਪ੍ਰਧਾਨ ਸੁੱਖਾ ਪੱਮਣ, ਰਵੀਪਾਲ ਦੀਪੇਵਾਲ ਪ੍ਰੈੱਸ ਸਕੱਤਰ ਦੀ ਅਗਵਾਈ ਹੇਠ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਹੋਈ, ਜਿਸ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਹੋਰ ਪ੍ਰਫੁਲਤ ਕਰਨ ਲਈ ਕੁਲਵੰਤ ਸਿੰਘ ਢੰਡੋਵਾਲ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਮੰਗਾ ਮਾਛੀ ਜੋਆ ਨੂੰ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸਾਬਕਾ ਸਰਪੰਚ ਕਸ਼ਮੀਰ ਸਿੰਘ ਨੂੰ ਕਪੂਰਥਲਾ ਚੇਅਰਮੈਨ, ਸੁਖਚੈਨ ਗਿੱਲ ਆਲੂਪੁਰ ਨੂੰ ਮੀਡੀਆ ਇੰਚਾਰਜ ਤਹਿਸੀਲ, ਰਾਹੁਲ ਫੱਤੋਵਾਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਵੀਰ ਢੰਡੋਵਾਲ ਨੇ ਦੱਸਿਆ ਕਿ ਪੰਜਾਬ ਅੰਦਰ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਠੱਲਣ ਲਈ ਨੌਜਵਾਨ ਆਗੂ ਅੰਬੇਡਕਰ ਆਰਮੀ ਵਿੱਚ ਸ਼ਾਮਲ ਹੋ ਰਹੇ ਨੇ। ਸਾਨੂੰ ਆਸ ਹੈ ਕਿ ਅੱਜ ਜਿਨ੍ਹਾਂ ਸਾਥੀਆਂ ਨੂੰ ਸੰਗਠਨ ਵਿੱਚ ਸ਼ਾਮਲ ਕੀਤਾ ਗਿਆ ਹੈ, ਉਹ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ‘ਪੜ੍ਹੋ ਜੁੜੋ ਸੰਘਰਸ਼ ਕਰੋ’ ਰਾਹੀਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਵੱਡਾ ਸੰਘਰਸ਼ ਵਿੱਢਣ ਵਿੱਚ ਅੰਬੇਡਕਰ ਆਰਮੀ ਦਾ ਪੂਰਾ ਸਾਥ ਦੇਣਗੇ। ਇਸ ਸਮੇਂ ਲਕਸ਼ਮੀ ਕਾਂਤਾ ਸੋਨੂੰ, ਸੰਗਤ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ ਦੁਆਬਾ, ਜੀਉਣ ਸਾਬਕਾ ਸਰਪੰਚ, ਜਸਵਿੰਦਰ ਸਿੰਘ ਚੂਹੜਪੁਰ, ਸੀਨੀਅਰ ਆਗੂ ਸੋਨੂੰ ਸਾਈਂ, ਹਰਸ਼ ਲੋਹੀਆਂ, ਜਸਵਿੰਦਰ ਸਿੰਘ ਪ੍ਰਧਾਨ ਫੱਤੋਵਾਲ, ਬਲਾਕ ਪ੍ਰਧਾਨ ਮੰਤਰੀ ਆਹਲੀ, ਪ੍ਰਧਾਨ ਜਸਕਰਨ ਸਿੰਘ ਆਹਲੀ, ਸੁਖਦੇਵ ਜੈਨਪੁਰ, ਮਨੀ ਆਹਲੀ, ਸੰਜੀਵ ਕੁਮਾਰ ਮੁਹੱਲਾ ਪੰਡੋਰੀ ਹਾਜ਼ਰ ਸਨ।