ਡਾ. ਬਾਵਾ ਦੇ ਕਾਰਜ ਪ੍ਰਸ਼ੰਸਾਯੋਗ : ਬੀਐੱਲਓ
ਸਰਕਾਰੀ ਵੋਟਰ ਕੈਂਪਾਂ ਵਿੱਚ ਡਾ.ਬਾਵਾ ਵਲੋਂ ਨਿਭਾਏ ਜਾ ਰਹੇ ਫ਼ਰਜ਼ ਪ੍ਰਸੰਸਾਯੋਗ - ਬੀ. ਐਲ. ਓ.
Publish Date: Sun, 22 Nov 2026 09:16 PM (IST)
Updated Date: Sun, 22 Nov 2026 09:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਐੱਲਓ ਹੇਮ ਰਾਜ ਵੱਲੋਂ ਫਾਰਮ ਨੰਬਰ 6 ਨਵੀਆਂ ਵੋਟਾਂ ਲਈ, ਫਾਰਮ ਨੰਬਰ 7 ਵੋਟਾਂ ਕੱਟਣ ਲਈ ਤੇ ਫਾਰਮ ਨੰਬਰ 8 ਕਰੈਕਸ਼ਨ ਲਈ ਆਰਟੀਓ ਦਫਤਰ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਮਾਜ ਸੇਵਕ ਡਾ. ਐੱਚਐੱਸ ਬਾਵਾ ਸਵੇਰ ਤੋਂ ਸ਼ਾਮ 4 ਵਜੇ ਤੱਕ ਕੈਂਪ ਵਿੱਚ ਹਾਜ਼ਰ ਰਹੇ। ਉਨ੍ਹਾਂ ਵੱਲੋਂ ਵੋਟਾਂ ਸੰਬੰਧੀ ਵੋਟਰਾਂ ਨੂੰ ਜਾਗਰੂਕ ਕਰਕੇ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਬੀਐੱਲਓ ਹੇਮ ਰਾਜ ਨੇ ਕਿਹਾ ਕਿ ਜਦੋਂ ਵੀ ਵੋਟਾਂ ਨਾਲ਼ ਸੰਬੰਧਤ ਕੋਈ ਕੈਂਪ ਸਰਕਾਰੀ ਤੌਰ ’ਤੇ ਲਗਾਇਆ ਜਾਂਦਾ ਹੈ ਤਾਂ ਸਮਾਜ ਸੇਵਕ ਡਾ. ਐੱਚਐੱਸ ਬਾਵਾ ਸਰਕਾਰ ਵੱਲੋਂ ਲਗਾਏ ਗਏ ਸਾਰੇ ਹੀ ਕੈਂਪਾਂ ਵਿੱਚ ਹਾਜ਼ਰ ਹੋ ਕੇ ਸਮਾਜ ਦੀ ਸੇਵਾ ਤਾਂ ਕਰ ਹੀ ਰਹੇ ਹਨ ਉੱਥੇ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਆਪਣੇ ਗ੍ਰਹਿ ਅਜੀਤ ਨਗਰ ਵਿਖੇ ਵੀ ਕੈਂਪ ਲਗਾ ਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਸਮਾਜ ਸੇਵਕ ਡਾ. ਐੱਚਐੱਸ ਬਾਵਾ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਬੂਥ ਨੰਬਰ 130 ਦੇ ਕਿਸੇ ਵੀ ਵੋਟਰ ਨੂੰ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕਿਸੇ ਵੀ ਯੋਗ ਵਿਅਕਤੀ ਦੀ ਵੋਟ ਕੱਟੀ ਨਾ ਜਾਵੇ। ਇਸ ਮੌਕੇ ਨਵੇਂ ਵੋਟਰ ਕਾਰਡ ਵੀ ਵੰਡੇ ਗਏ ਤੇ 50 ਦੇ ਕਰੀਬ ਲੋਕਾਂ ਵੱਲੋਂ ਕੈਂਪ ਦਾ ਲਾਹਾ ਲਿਆ ਗਿਆ।