ਡਾ. ਬਲਬੀਰ ਸਿੰਘ ਮੋਮੀ ਦਾ ਦੇਹਾਂਤ ਡਾ. ਬਲਬੀਰ ਸਿੰਘ ਮੋਮੀ ਦਾ ਦੇਹਾਂਤ, ਸਾਹਿਤਿਕ ਹਲਕਿਆਂ ਵਿਚ ਸੋਗ ਦੀ ਲਹਿਰ
Publish Date: Sun, 20 Sep 2026 08:03 PM (IST)
Updated Date: Sun, 20 Sep 2026 08:05 PM (IST)
ਕਈ ਪੁਸਤਕਾਂ ਪਾਈਆਂ ਸਾਹਿਤ ਦੀ ਝੋਲੀ ਸਾਹਿਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪ੍ਰੋਫੈਸਰ ਡਾਕਟਰ ਬਲਬੀਰ ਸਿੰਘ ਮੋਮੀ ਦਾ ਦੇਰ ਸ਼ਾਮ ਅਚਾਨਕ ਦੇਹਾਂਤ ਹੋ ਗਿਆ। ਡਾ. ਬਲਬੀਰ ਸਿੰਘ ਮੋਮੀ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਇਲਾਕੇ ਤੇ ਸਾਹਿਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਡਾ. ਬਲਬੀਰ ਸਿੰਘ ਮੋਮੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਵਿਦੇਸ਼ ਤੋਂ ਪੁੱਤਰ ਦੇ ਵਾਪਸ ਆਉਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਠੱਟਾ ਨਵਾਂ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾ. ਬਲਬੀਰ ਸਿੰਘ ਮੋਮੀ ਨੇ ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ, ਪੰਜਾਬੀ ਲੋਕ ਸਾਹਿਤ ਨਾਲ ਸਬੰਧਤ ‘ਕੈਂਠਾ ਘੜੀਦਾ ਸਿੰਘ ਜੀ’ ਤੇ ‘ਗਾਗਰ ਦੇ ਸੁੱਚੇ ਮੋਤੀ’ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਇਸ ਤੋਂ ਬਿਨਾਂ ਆਪ ਨੇ ਮੌਲਿਕ ਕਵੀਸ਼ਰੀ ਦੀ ਰਚਨਾ ਵੀ ਕੀਤੀ। ਡਾ. ਮੋਮੀ ਦੇ ਦੇਹਾਂਤ ’ਤੇ ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰਿੰ. ਪ੍ਰੋਮਿਲਾ ਅਰੋੜਾ, ਕੰਵਰ ਇਕਬਾਲ, ਚੰਨ ਮੋਮੀ, ਡਾ. ਪਰਮਜੀਤ ਸਿੰਘ ਮਾਨਸਾ, ਮੁਖਤਿਆਰ ਸਿੰਘ ਚੰਦੀ, ਡਾ. ਬਲਜੀਤ ਕੌਰ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਪ੍ਰਿੰਸੀਪਲ ਲਖਵੀਰ ਸਿੰਘ ਸਟੇਟ ਐਵਾਰਡੀ, ਕੁਲਵਿੰਦਰ ਕੰਵਲ, ਬਿਕਰਮਜੀਤ ਸਿੰਘ ਥਿੰਦ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਪ੍ਰਸਿੱਧ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਇੰਦਰਜੀਤ ਸਿੰਘ ਬਜਾਜ, ਮਾਸਟਰ ਮਹਿੰਗਾ ਸਿੰਘ, ਪ੍ਰੋ. ਸੂਬਾ ਸਿੰਘ, ਬਿਕਰਮਜੀਤ ਸਿੰਘ, ਢਾਡੀ ਮਨਬੀਰ ਸਿੰਘ, ਢਾਡੀ ਗੁਰਜੀਤ ਸਿੰਘ ਗੌਰੀ, ਰਾਗੀ ਸਤਿੰਦਰਪਾਲ ਸਿੰਘ, ਜੋਗਾ ਸਿੰਘ, ਲਖਵੀਰ ਸਿੰਘ ਖਿੰਡਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।