ਖਬਰ ਦੇ ਨਾਲ ‘ਰਤਨ ਪੰਜਾਬ ਐਵਾਰਡ’ ਦਾ ਲੋਗੋ ਲਗਾਣਾ ਹੈ- ਡਾਕਟਰ ਭਰਾਵਾਂ ਨੂੰ ਮਿਲਿਆ ਰਤਨ ਪੰਜਾਬ ਦੇ ਐਵਾਰਡ ਡਾਕਟਰ ਭਰਾਵਾਂ ਨੂੰ ਮਿਿਲਆ ਰਤਨ ਪੰਜਾਬ ਦੇ ਐਵਾਰਡ
Publish Date: Wed, 30 Sep 2026 06:53 PM (IST)
Updated Date: Wed, 30 Sep 2026 06:54 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਅਦਾਰਾ ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਵੱਲੋਂ ਕਰਵਾਏ ਗਏ ਵਿਸ਼ੇਸ਼ ‘ਰਤਨ ਪੰਜਾਬ ਐਵਾਰਡ’ ਸਮਾਗਮ ਦੌਰਾਨ ਫਗਵਾੜਾ ਦੇ ਪ੍ਰਸਿੱਧ ਡਾਕਟਰ ਭਰਾਵਾਂ ਦੀ ਜੋੜੀ ਡਾ. ਤਜਿੰਦਰ ਸਿੰਘ ਪਰਹਾਰ ਅਤੇ ਡਾ. ਜਤਿੰਦਰ ਸਿੰਘ ਪਰਹਾਰ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਇਲੈਕਟਰੋ ਹੋਮਿਓਪੈਥੀ ਰਿਸਰਚ ਸੈਂਟਰ ਨਾਲ ਜੁੜੇ ਡਾਕਟਰ ਭਰਾਵਾਂ ਨੂੰ ਇਹ ਸਨਮਾਨ ਚੰਡੀਗੜ੍ਹ ’ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਚੇਚੇ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਡਾ. ਤਜਿੰਦਰ ਸਿੰਘ ਪਰਹਾਰ ਅਤੇ ਡਾ. ਜਤਿੰਦਰ ਸਿੰਘ ਪਰਹਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਜੀਐੱਮ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਅਖਬਾਰ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਉਨ੍ਹਾਂ ਨੇ ਡਾਕਟਰ ਭਰਾਵਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਡਾ. ਤਜਿੰਦਰ ਸਿੰਘ ਪਰਹਾਰ ਅਤੇ ਡਾ. ਜਤਿੰਦਰ ਸਿੰਘ ਪਰਹਾਰ ਦੀ ਜੋੜੀ ਨੂੰ ਇਸ ਤੋਂ ਪਹਿਲਾਂ ਵੀ ਅਦਾਰਾ ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਵੱਲੋਂ ਕਰਵਾਏ ਗਏ ਅਚੀਵਰਸ ਐਵਾਰਡ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਲਗਾਤਾਰ ਮਿਲ ਰਹੇ ਇਨ੍ਹਾਂ ਸਨਮਾਨਾਂ ਨੂੰ ਡਾਕਟਰ ਭਰਾਵਾਂ ਵੱਲੋਂ ਸਿਹਤ ਸੇਵਾਵਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਡਾ. ਤਜਿੰਦਰ ਸਿੰਘ ਪਰਹਾਰ ਅਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ‘ਰਤਨ ਪੰਜਾਬ ਐਵਾਰਡ’ ਉਨ੍ਹਾਂ ਲਈ ਮਾਣ ਅਤੇ ਹੌਸਲੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਮਾਜ ਲਈ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਨੂੰ ਅਦਾਰਾ ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਵੱਲੋਂ ਪਛਾਣ ਦੇ ਕੇ ਸਨਮਾਨਿਤ ਕਰਨਾ ਉਨ੍ਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਇਸ ਸਨਮਾਨ ਲਈ ਅਦਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮਾਜ ਦੀ ਸੇਵਾ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਫਗਵਾੜਾ ਦੇ ਇਨ੍ਹਾਂ ਡਾਕਟਰ ਭਰਾਵਾਂ ਨੂੰ ਮਿਲੇ ਰਤਨ ਪੰਜਾਬ ਦੇ ਐਵਾਰਡ ਕਾਰਨ ਸ਼ਹਿਰ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਵਰਗਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।