ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਆਗੂਆਂ ਨੇ ਐੱਸਡੀਓ ਭੁਲੱਥ ਨੂੰ ਦਿੱਤਾ ਮੰਗ ਪੱਤਰ ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਆਗੂਆਂ ਨੇ ਐੱਸ.ਡੀ.ਓ ਭੁਲੱਥ ਨੂੰ ਦਿੱਤਾ ਮੰਗ ਪੱਤਰ
Publish Date: Thu, 02 Jul 2026 07:59 PM (IST)
Updated Date: Thu, 02 Jul 2026 08:02 PM (IST)
ਕੁੰਦਨ ਸਿੰਘ ਸਰਾ, ਪੰਜਾਬੀ ਜਾਗਰਣ ਭੁਲੱਥ : ਪੰਜਾਬ ਸਰਕਾਰ ਵੱਲੋਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਗਿਆ ਸੀ। ਸਰਕਾਰ ਵੱਲੋਂ ਵੱਡੇ-ਵੱਡੇ ਬਿਆਨ ਦਿੱਤੇ ਗਏ ਕਿ ਝੋਨੇ ਦੇ ਸੀਜ਼ਨ ਸਬੰਧੀ ਬਿਜਲੀ ਦੇ ਪੁਖਤਾ ਪ੍ਰਬੰਧ ਕਰ ਲਏ ਹਨ ਪਰ ਬਿਜਲੀ ਸਿਰਫ਼ 3-4 ਘੰਟੇ ਹੀ ਮਿਲ ਰਹੀ ਹੈ, ਉਹ ਵੀ ਇਕ ਘੰਟੇ ਬਾਅਦ ਅੱਧੇ ਘੰਟੇ ਦਾ ਕੱਟ। ਬਾਅਦ ’ਚ ਦੁਬਾਰਾ ਬਿਜਲੀ ਆਉਂਦੀ ਹੈ ਤੇ ਫਿਰ ਕੱਟ ਲੱਗ ਜਾਂਦਾ ਹੈ ਜਾਂ ਫੋਨ ਕਰਨ ’ਤੇ ਪਤਾ ਲਗਦਾ ਹੈ ਕਿ ਪਟਿਆਲੇ ਤੋਂ ਅਗਲੇ ਹੁਕਮਾਂ ਤੱਕ ਪਾਵਰ ਕੱਟ ਲੱਗਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਭੁਲੱਥ ਦੇ ਐੱਸਡੀਓ ਇੰਜੀਨੀਅਰ ਕੁਲਤਾਰ ਸਿੰਘ ਨੂੰ ਕਿਸਾਨਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜੇਕਰ ਬਿਜਲੀ ਦੀ ਸਪਲਾਈ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਜੇਕਰ ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਨਹੀਂ ਮਿਲਦੀ ਤਾਂ ਝੋਨੇ ਦੀ ਫਸਲ ਕਦੇ ਵੀ ਨਹੀਂ ਆ ਸਕਦੀ ਕਿਉਂਕਿ ਝੋਨਾ ਪਾਣੀ ਦੀ ਫਸਲ ਹੈ, ਜੇਕਰ ਬਿਜਲੀ ਨਹੀਂ ਆਵੇਗੀ ਤਾਂ ਪਾਣੀ ਕਿੱਥੋਂ ਆਵੇਗਾ। ਉੱਪਰੋਂ ਕੁਦਰਤ ਵੀ ਮਿਹਰਬਾਨ ਨਹੀਂ ਹੋ ਰਹੀ ਜੋ ਕਿ ਮੀਂਹ ਪੈਂਦੇ ਰਹਿਣ ਤਾਂ ਬਿਜਲੀ ਦੀ ਮੰਗ ਵੀ ਘੱਟ ਜਾਂਦੀ ਹੈ ਤੇ ਫਸਲ ਵੀ ਚੰਗੀ ਹੁੰਦੀ ਹੈ। ਹਰਪਿੰਦਰ ਸਿੰਘ ਭਿੰਦਾ ਤੇ ਮਨਜੀਤ ਸਿੰਘ ਚੀਮਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਨਿਰਵਿਘਨ ਦਿੱਤੀ ਜਾਵੇ। ਅੱਜ ਦੇ ਇਕੱਠ ਦੌਰਾਨ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਜਨਰਲ ਸਕੱਤਰ, ਸੋਮਨਾਥ ਮੁੱਖ ਸਲਾਹਕਾਰ, ਬਲਬੀਰ ਸਿੰਘ ਜੇਈ, ਹਰਭਜਨ ਸਿੰਘ ਗੁਰਾਇਆ ਦੋਵੇਂ ਜ਼ਿਲ੍ਹਾ ਕੈਸ਼ੀਅਰ, ਜੋਗਿੰਦਰ ਸਿੰਘ ਜੰਮੂ, ਸਤਨਾਮ ਸਿੰਘ, ਗੁਰਮੀਤ ਸਿੰਘ, ਸਤਵਿੰਦਰ ਸਿੰਘ ਭਦਾਸ, ਕਸ਼ਮੀਰ ਸਿੰਘ, ਅਵਤਾਰ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਗੋਪੀ, ਸਤਨਾਮ ਸਿੰਘ ਸੱਤੂ ਮਾਨਾ ਤਲਵੰਡੀ, ਸਵਰਨ ਸਿੰਘ ਬਾਊਲੀ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ ਬੱਲ, ਸੁਖਦੇਵ ਸਿੰਘ, ਸੁਲੱਖਣ ਸਿੰਘ, ਪ੍ਰਤਾਪ ਸਿੰਘ ਭਿੰਦਰ, ਲਖਵੀਰ ਸਿੰਘ, ਬਲਜੀਤ ਸਿੰਘ ਤੱਖਰ ਆਦਿ ਹਾਜ਼ਰ ਸਨ।