ਇਕ ਰੋਜ਼ਾ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੀ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ
Publish Date: Tue, 04 Aug 2026 10:06 PM (IST)
Updated Date: Tue, 04 Aug 2026 10:07 PM (IST)
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਇਆ ਗਿਆ ਪ੍ਰੋਗਰਾਮ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਾਤਾਵਰਣ, ਜੰਗਲਾਤ ਤੇ ਜਲਵਾਯੂ ਬਦਲਾਅ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵੱਲੋਂ ਚਲਾਏ ਜਾ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਗਰੀਨ ਸਕੂਲ ਪ੍ਰੋਗਰਾਮ ਆਡਿਟ ਸਬੰਧੀ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦੇ ਫੇਜ਼-1 ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਹਰਜਿੰਦਰ ਸਿੰਘ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਭੱਲਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕੋਆਰਡੀਨੇਟਰ ਐਕਟਿਵਟੀਜ਼ ਸੁਨੀਲ ਬਜਾਜ, ਜ਼ਿਲ੍ਹਾ ਕੋਆਰਡੀਨੇਟਰ ਈਈਪੀ ਜੀਡੀ ਸਿੰਘ ਤੇ ਬਲਾਕ ਕੋਆਰਡੀਨੇਟਰਜ਼ ਈਈਪੀ ਮਨੀਸ਼ਵਰ ਸ਼ਰਮਾ, ਮੈਡਮ ਅਮਨਪ੍ਰੀਤ ਕੌਰ, ਹਿਨਾ ਜੁਲਕਾ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਵਨ ਕੁਮਾਰ ਤੇ ਰਸ਼ਮੀ ਸੁਧੀਰ ਦੀ ਟੀਮ ਵੱਲੋਂ ਸਰਕਾਰੀ ਤੇ ਏਡਿਡ ਅਪਰ ਪ੍ਰਾਇਮਰੀ ਸਕੂਲਾਂ ਦੇ ਕੋਆਰਡੀਨੇਰਾਂ ਦੇ ਕਲਸਟਰ ਗਰੁੱਪ ਬਣਾ ਕੇ ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ, ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕੇ ਪੱਡੇ ਵਿਖੇ ਪ੍ਰਿੰਸੀਪਲਜ਼ ਡਾ. ਬਲਦੇਵ ਸਿੰਘ ਢਿੱਲੋਂ, ਅਮਰੀਕ ਸਿੰਘ, ਬਲਵੀਰ ਕੌਰ ਤੇ ਸੁਸ਼ਮਾ ਸ਼ਰਮਾ ਦੇ ਸਹਿਯੋਗ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਦੱਸਿਆ ਕਿ ਠੋਸ ਕੂੜਾ ਪ੍ਰਬੰਧਨ ਨਿਯਮ 2026 ਤਹਿਤ ਵਾਤਾਵਰਨ ਗਤੀਵਿਧੀਆਂ ਨੂੰ ਪ੍ਰਫੁਲਿਤ ਕਰਨ ਲਈ ਸਕੂਲਾਂ ਦੇ ਈਕੋ ਕਲੱਬਾਂ ਦੀ ਅਹਿਮੀਅਤ ਹੋਰ ਵੀ ਵਧ ਰਹੀ ਹੈ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਦੇ ਸਾਂਝੇ ਯਤਨਾਂ ਤਹਿਤ ਅਨਿਲ ਅਗਰਵਾਲ ਇਨਵਾਇਰਨਮੈਂਟ ਟ੍ਰੇਨਿੰਗ ਇੰਨਸਟੀਟਿਊਟ ਨੀਮਲੀ, ਅਲਵਰ ਰਾਜਸਥਾਨ ਵਿਖੇ ਸਟੇਟ ਪੱਧਰੀ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੀ ਟ੍ਰੈਨਿੰਗ ਲੈਣ ਵਾਲੇ ਕੁਲਵਿੰਦਰ ਸਿੰਘ ਤੇ ਲਵਦੀਪ ਸਿੰਘ ਨੇ ਟ੍ਰੇਨਿੰਗ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਤੇ ਟੈਕਨੀਕਲ ਟੀਮ ਇੰਚਾਰਜ ਜਗਦੀਪ ਸਿੰਘ ਜੰਮੂ ਨੇ ਗਰੀਨ ਸਕੂਲ ਪ੍ਰੋਗਰਾਮ ਪੋਰਟਲ ਦੀ ਆਨਲਾਈਨ ਡੈਮੋ ਵੀ ਦਿੱਤੀ। ਵਰਕਸ਼ਾਪ ਮੌਕੇ ਸੁਨੀਲ ਬਜਾਜ ਵੱਲੋਂ ਸਮੂਹ ਸਕੂਲਾਂ ਨੂੰ ਵੱਧ ਚੜ੍ਹ ਕੇ ਈਈਪੀ ਗਤੀਵਿਧੀਆਂ, ਗਰੀਨ ਸਕੂਲ ਪ੍ਰੋਗਰਾਮ ਆਡਿਟ ਜਿਸ ਤਹਿਤ ਹਵਾ, ਊਰਜਾ, ਖੁਰਾਕ, ਭੋਂ , ਪਾਣੀ ਤੇ ਰਹਿੰਦ ਖੂੰਹਦ ਦੀ ਵਿਵਸਥਾ ਦਾ ਆਡਿਟ ਕੀਤਾ ਜਾਣਾ ਹੈ ਚ ਭਾਗ ਲੈਣ ਤੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਜੀਡੀ ਸਿੰਘ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਆਕਾਸ਼ ਬਾਂਸਲ ਦੀ ਯੋਗ ਅਗਵਾਈ ਹੇਠ ਏਕ ਪੇੜ ਮਾਂ ਕੇ ਨਾਮ 3.0 ਮੁਹਿੰਮ ਅਧੀਨ ਕਪੂਰਥਲਾ ਜ਼ਿਲੇ ਵਿਚ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਸਮੂਹ ਈਕੋ ਕਲੱਬ ਕੋਆਰਡੀਨੇਟਰਾਂ ਦਾ ਧੰਨਵਾਦ ਕੀਤਾ ਗਿਆ।